12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਟੈਰਿਫ ਅਤੇ ਰੂਸੀ ਤੇਲ 'ਤੇ ਭਾਰਤ ਵਲੋਂ ਅਮਰੀਕਾ ਨੂੰ ਅੰਤਿਮ ਪ੍ਰਸਤਾਵ ਪੇਸ਼ <br/>

Ad Position 21
No active advertisement
ਅਜੀਤ ਡੈਸਕ 27-12-2025

ਨਵੀਂ ਦਿੱਲੀ, 26 ਦਸੰਬਰ (ਇੰਟ.)-ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ 'ਤੇ ਗੱਲਬਾਤ ਲੰਬੇ ਸਮੇਂ ਤੋਂ ਰੁਕੀ ਹੋਈ ਹੈ | ਅਮਰੀਕਾ ਨੇ ਨਾ ਸਿਰਫ਼ ਵਪਾਰਕ ਗੱਲਬਾਤ ਨੂੰ ਰੋਕਿਆ ਹੈ, ਸਗੋਂ ਰੂਸੀ ਤੇਲ ਖਰੀਦਣ ਲਈ ਭਾਰਤ 'ਤੇ ਪਹਿਲਾਂ 25 ਫ਼ੀਸਦ ਤੇ ਫਿਰ 25 ਫ਼ੀਸਦ ਜੁਰਮਾਨਾ ਵੀ ਲਗਾਇਆ ਹੈ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ ਭਾਰੀ ਕੁੱਲ 50 ਫ਼ੀਸਦ ਟੈਰਿਫ ਲਗਾਇਆ ਹੈ | ਉਦੋਂ ਤੋਂ, ਵਪਾਰ ਸਮਝÏਤੇ 'ਤੇ ਗੱਲਬਾਤ ਠੱਪ ਹੈ | ਅਮਰੀਕਾ ਇਸ ਸੌਦੇ 'ਤੇ ਸ਼ਰਤਾਂ ਲਗਾ ਰਿਹਾ ਹੈ | ਹੁਣ, ਭਾਰਤ ਨੇ ਆਪਣਾ ਅੰਤਿਮ ਪ੍ਰਸਤਾਵ ਪੇਸ਼ ਕੀਤਾ ਹੈ | ਇਹ ਅਮਰੀਕੀ ਟੈਰਿਫ ਨੂੰ 50 ਫ਼ੀਸਦ ਤੋਂ ਘਟਾ ਕੇ 15 ਫ਼ੀਸਦ ਕਰਨ ਤੇ ਰੂਸੀ ਤੇਲ 'ਤੇ 25 ਫ਼ੀਸਦ ਟੈਰਿਫ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਕਰਦਾ ਹੈ | ਭਾਰਤ ਨੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ ਗੱਲਬਾਤ ਲਈ ਆਪਣਾ ਪ੍ਰਸਤਾਵ ਪੇਸ਼ ਕੀਤਾ ਹੈ | ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਇਸ ਸੌਦੇ ਦਾ ਉਦੇਸ਼ ਵਪਾਰ ਨੂੰ ਉਤਸ਼ਾਹਿਤ ਕਰਨਾ ਤੇ ਤੇਲ ਆਯਾਤ 'ਤੇ ਵਾਧੂ ਬੋਝ ਨੂੰ ਹਟਾਉਣਾ ਹੈ | ਭਾਰਤੀ ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਇਕ ਢਾਂਚਾ ਸਮਝÏਤਾ ਜਲਦੀ ਹੀ ਹੋ ਸਕਦਾ ਹੈ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਮਰੀਕਾ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਕਰੇਗਾ | ਜਨਵਰੀ 2026 ਤੱਕ ਇਸ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ | ਜੇਕਰ ਅਮਰੀਕਾ ਇਨ੍ਹਾਂ ਮੰਗਾਂ ਨੂੰ ਸਵੀਕਾਰ ਕਰਦਾ ਹੈ, ਤਾਂ ਭਾਰਤੀ ਸਾਮਾਨ ਉੱਥੇ ਸਸਤਾ ਹੋ ਜਾਵੇਗਾ | ਭਾਰਤੀ ਕੰਪਨੀਆਂ ਨੂੰ ਅਮਰੀਕਾ ਤੋਂ ਨਵੇਂ ਆਰਡਰ ਮਿਲਣਗੇ, ਦੇਸ਼ ਵਿਚ ਰੁਜ਼ਗਾਰ ਵਧੇਗਾ ਤੇ ਡਾਲਰ ਦੇ ਪ੍ਰਵਾਹ 'ਚ ਵਾਧੇ ਨਾਲ ਅਰਥਵਿਵਸਥਾ ਮਜ਼ਬੂਤ ਹੋਵੇਗੀ |
ਭਾਰਤ ਦੀ ਰੂਸ ਨਾਲ ਸਹਿਯੋਗ ਕਰਨ ਦੀ ਯੋਜਨਾ ਤਿਆਰ
ਜਦੋਂ ਕਿ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ, ਰੂਸ ਨਾਲ ਇਕ ਮੁਕਤ ਵਪਾਰ ਸਮਝÏਤੇ ਲਈ ਗੱਲਬਾਤ ਤੇਜ਼ ਹੋ ਗਈ ਹੈ | ਭਾਰਤ ਤੇ ਯੂਰੇਸ਼ੀਅਨ ਆਰਥਿਕ ਯੂਨੀਅਨ ਵਿਚਕਾਰ ਐਫ.ਟੀ.ਏ. ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ¢ ਯੂਰੇਸ਼ੀਅਨ ਆਰਥਿਕ ਯੂਨੀਅਨ 'ਚ ਰੂਸ, ਅਰਮੀਨੀਆ, ਬੇਲਾਰੂਸ, ਕਜ਼ਾਕਿਸਤਾਨ ਤੇ ਕਿਰਗਿਸਤਾਨ ਸ਼ਾਮਲ ਹਨ | ਜੇਕਰ ਇਹ ਮੁਕਤ ਵਪਾਰ ਸਮਝੌਤਾ ਅੰਤਿਮ ਰੂਪ ਦੇ ਦਿੱਤਾ ਜਾਂਦਾ ਹੈ, ਤਾਂ ਭਾਰਤ ਤੇ ਯੂਰੇਸ਼ੀਅਨ ਆਰਥਿਕ ਯੂਨੀਅਨ ਵਿਚਕਾਰ ਵਪਾਰ ਵਿਚ ਕਾਫ਼ੀ ਵਾਧਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਵੈਭਵ ਸੂਰਿਆਵੰਸ਼ੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ <br/> ਅਗਲੀ ਖ਼ਬਰ ਕੈਨੇਡਾ 'ਚ ਇਲਾਜ ਨਾ ਹੋਣ ਕਾਰਨ ਭਾਰਤੀ ਸਮੇਤ 3 ਦੀ ਮੌਤ <br/>
Ad Position 24