28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਭਾਰਤੀ ਕਰਮਚਾਰੀ ਨੂੰ 'ਗੁਲਾਮ' ਕਹਿਣ 'ਤੇ ਕੇ.ਐਫ.ਸੀ. ਸ਼ਾਖਾ ਨੂੰ 70,000 ਪੌਂਡ ਦਾ ਜੁਰਮਾਨਾ <br/>

Ad Position 21
No active advertisement
ਅਜੀਤ ਡੈਸਕ 29-12-2025
ਲੰਡਨ, 28 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਕਰਮਚਾਰੀ ਨੂੰ 'ਗੁਲਾਮ' ਕਹਿਣ 'ਤੇ ਕੇ.ਐਫ.ਸੀ. ਸ਼ਾਖਾ ਨੂੰ 70,000 ਪੌਂਡ ਦਾ ਜੁਰਮਾਨਾ ਕੀਤਾ ਗਿਆ ਹੈ | ਇੱਕ ਟਿ੍ਬਿਊਨਲ ਵਿਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਦੱਖਣ-ਪੂਰਬੀ ਲੰਡਨ ਦੇ ਇੱਕ ਕੇ.ਐਫ.ਸੀ. ਫਰੈਂਚਾਇਜ਼ੀ ਦੇ ਇੱਕ ਮੈਨੇਜਰ ਨੇ ਇੱਕ ਭਾਰਤੀ ਕਰਮਚਾਰੀ ਨੂੰ ਗੁਲਾਮ ਕਿਹਾ ਅਤੇ ਉਸਨੂੰ ਵਾਧੂ ਘੰਟੇ ਕੰਮ ਕਰਨ ਲਈ ਮਜਬੂਰ ਕੀਤਾ | ਭਾਰਤੀ ਰਾਜ ਤਾਮਿਲਨਾਡੂ ਦੇ ਰਹਿਣ ਵਾਲੇ ਮਧੇਸ਼ ਰਵੀਚੰਦਰਨ ਨੇ ਜਨਵਰੀ 2023 ਵਿਚ ਵੈਸਟ ਵਿਕਹੈਮ ਕੇ.ਐਫ.ਸੀ. ਸ਼ਾਖਾ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ | ਦੋ ਮਹੀਨਿਆਂ ਬਾਅਦ, ਸ਼੍ਰੀ ਰਵੀਚੰਦਰਨ ਨੂੰ ਸਾਲਾਨਾ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਟਿ੍ਬਿਊਨਲ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਮੈਨੇਜਰ ਕਾਜਨ ਥੀਵੇਂਥਿਰਮ ਨੇ ਕਿਹਾ ਕਿ ਉਹ ਸ਼੍ਰੀਲੰਕਾਈ ਤਾਮਿਲ ਸਟਾਫ ਨੂੰ ਤਰਜੀਹ ਦੇਵੇਗਾ ਅਤੇ ਦਾਅਵੇਦਾਰ ਨੂੰ ਇਹ ਗੁਲਾਮ ਕਹਿ ਸੰਬੋਧਨ ਕੀਤਾ | ਟਿ੍ਬਿਊਨਲ ਦੇ ਜੱਜ ਪਾਲ ਐਬੋਟ ਨੇ ਪਾਇਆ ਕਿ ਰਵੀਚੰਦਰਨ ਨੂੰ ਗਲਤ ਤਰੀਕੇ ਨਾਲ ਬਰਖਾਸਤ ਕੀਤਾ ਗਿਆ ਸੀ ਅਤੇ ਸਿੱਧੇ ਨਸਲੀ ਵਿਤਕਰੇ, ਨਸਲ ਨਾਲ ਸਬੰਧਿਤ ਪਰੇਸ਼ਾਨੀ ਅਤੇ ਪੀੜਤ ਹੋਣ ਦਾ ਸ਼ਿਕਾਰ ਬਣਾਇਆ ਗਿਆ ਸੀ | ਟਿ੍ਬਿਊਨਲ ਨੇ ਪਾਇਆ ਕਿ ਸ਼੍ਰੀ ਰਵੀਚੰਦਰਨ ਨੇ ਟਿੱਪਣੀਆਂ ਸੁਣਨ ਤੋਂ ਮਹੀਨਿਆਂ ਬਾਅਦ ਅਸਤੀਫਾ ਦੇ ਦਿੱਤਾ ਪਰ ਉਨ੍ਹਾਂ ਦੇ ਦੋਸ਼ਾਂ ਦੀ ਕੋਈ ਅਸਲ ਜਾਂਚ ਨਹੀਂ ਹੋਈ | ਉਹ ਪਰੇਸ਼ਾਨ ਅਤੇ ਅਪਮਾਨਿਤ ਸੀ | ਜੱਜ ਐਬੋਟ ਨੇ ਦਾਅਵੇਦਾਰ ਦੇ ਸਬੂਤਾਂ ਨੂੰ ਸਵੀਕਾਰ ਕਰਦਿਆਂ ਸ਼੍ਰੀ ਥੀਵੇਂਥੀਰਮ ਨੂੰ ਨਸਲੀ ਪੱਖਪਾਤੀ ਰਵੱਈਏ ਦਾ ਦੋਸ਼ੀ ਪਾਇਆ | ਦਾਅਵੇਦਾਰ ਨੂੰ ਮੁਆਵਜ਼ੇ ਵਜੋਂ 66,800 ਪੌਂਡ ਅਦਾ ਕਰਨ ਦੇ ਹੁਕਮ ਦਿੱਤੇ ਗਏ ਅਤੇ ਵੈਸਟ ਵਿਕਹੈਮ ਕੇ. ਐਫ. ਸੀ. ਸ਼ਾਖਾ ਦਾ ਸੰਚਾਲਨ ਕਰਨ ਵਾਲੀ ਨੇਕਸਸ ਫੂਡਜ਼ ਲਿਮਟਿਡ ਨੂੰ ਕੰਮ ਵਾਲੀ ਥਾਂ 'ਤੇ ਵਿਤਕਰੇ ਸੰਬੰਧੀ ਸਾਰੇ ਕਰਮਚਾਰੀਆਂ ਲਈ ਇੱਕ ਸਿਖਲਾਈ ਪ੍ਰੋਗਰਾਮ ਲਾਗੂ ਕਰਨ ਦੀ ਸਿਫਾਰਸ਼ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਰਤਾਨਵੀ ਸਮੁੰਦਰੀ ਸੈਨਾ ਦੇ ਅਧਿਕਾਰੀਆਂ ਨਾਲ ਮਹਾਰਾਜਾ ਚਾਰਲਸ ਨੇ ਜਵਾਨੀ ਦੇ ਦਿਨਾਂ ਨੂੰ ਕੀਤਾ ਯਾਦ <br/> ਅਗਲੀ ਖ਼ਬਰ ਯੁਵਰਾਜ ਸੰਧੂ ਨੇ ਟਾਟਾ ਓਪਨ ਜਿੱਤਿਆ, 2025 ਵਿਚ ਉਸਦਾ ਰਿਕਾਰਡ ਸੱਤਵਾਂ ਖਿਤਾਬ <br/>
Ad Position 24