30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਇਟਲੀ 'ਚ ਕੌਂਸਲੇਟ ਅਧਿਕਾਰੀਆਂ ਨੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਯਾਦ <br/>

Ad Position 21
No active advertisement
ਵੀਰ ਬਾਲ ਦਿਵਸ ਮੌਕੇ ਕੌਂਸਲੇਟ ਅਧਿਕਾਰੀ ਲੇਕੋ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਨਾਲ਼ | ਤਸਵੀਰ: ਹਰਦੀਪ ਕੰਗ <br/> 29-12-2025
ਵੈਨਿਸ (ਇਟਲੀ), 28 ਦਸੰਬਰ (ਹਰਦੀਪ ਸਿੰਘ ਕੰਗ)'ਛੋਟੇ ਅਤੇ ਵੱਡੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਵਜੋਂ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ 'ਵੀਰ ਬਾਲ ਦਿਵਸ ਮੌਕੇ' ਇਟਲੀ ਸਥਿਤ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੇ ਅਧਿਕਾਰੀਆਂ ਦੁਆਰਾ ਗੁਰਦੁਆਰਾ ਕਲਗੀਧਰ ਸਾਹਿਬ ਲੇਕੋ ਵਿਖੇ ਸ਼ਿਰਕਤ ਕੀਤੀ ਤੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ | ਗੁਰਦੁਆਰਾ ਸਾਹਿਬ ਮੱਥਾ ਟੇਕਣ ਬਾਅਦ ਕੌਂਸਲ ਜਨਰਲ ਸ਼੍ਰੀ ਲਵੱਨਿਆ ਕੁਮਾਰ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਹਿਬਜਾਦਾ ਜੋਰਾਵਰ ਸਿੰਘ ਤੇ ਸਾਹਿਬਜਾਦਾ ਫਤਿਹ ਸਿੰਘ ਅਤੇ ਸਾਹਿਬਜਾਦਾ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਨੇ ਸੱਚ ਦੇ ਰਾਹ 'ਤੇ ਪਹਿਰਾ ਦਿੰਦਿਆਂ ਜੁਲਮ ਅਤੇ ਨਫਰਤ ਦੇ ਖਿਲਾਫ ਆਵਾਜ ਬੁਲੰਦ ਕਰਕੇ ਛੋਟੀ ਉਮਰ ਵਿਚ ਸ਼ਹਾਦਤਾਂ ਦੇ ਕੇ ਸਮੁੱਚੇ ਸੰਸਾਰ ਭਰ ਵਿਚ ਕੁਰਬਾਨੀਆਂ ਅਤੇ ਤਿਆਗ ਦੀ ਇਕ ਮਿਸਾਲ ਸਾਬਿਤ ਕੀਤੀ ਹੈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਨਾਲ਼-ਨਾਲ਼ ਕੌਂਸਲ ਸ਼੍ਰੀ ਅਤੁੱਲ ਚੌਹਾਨ ਅਤੇ ਵਾਇਸ ਕੌਂਸਲ ਬਿਕਰਮਜੀਤ ਸਿੰਘ ਗਿੱਲ ਵੀ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਪਹੁੰਚੇ ਸਨ |

Ad Position 22
No active advertisement
ਪਿਛਲੀ ਖ਼ਬਰ ਗੈਰ ਕਾਨੂੰਨੀ ਪਰਵਾਸੀਆਂ ਦੀ ਵਾਪਸੀ ਨਾ ਹੋਣ ਕਾਰਨ ਯੂ.ਕੇ. ਸਰਕਾਰ ਵਲੋਂ ਸਖ਼ਤ ਫ਼ੈਸਲਾ ਡੀਆਰ ਕਾਂਗੋ ਦੇ ਲੋਕਾਂ ਲਈ ਯੂ.... ਅਗਲੀ ਖ਼ਬਰ ਐਤਵਾਰ ਨੂੰ ਕੋਲਕਾਤਾ ਵਿਚ ਫਿੱਟ ..
Ad Position 24