21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਡੀ. ਯੂ. ਦੀ ਵਿਦਿਆਰਥਣ ਦੀ ਚਾਕੂ ਮਾਰ ਕੇ ਕੀਤੀ ਹੱਤਿਆ

Ad Position 21
No active advertisement
ਅਜੀਤ ਡੈਸਕ 04-06-2025
ਨਵੀਂ ਦਿੱਲੀ, 3 ਜੂਨ (ਮਿਸਰਦੀਪ ਭਾਟੀਆ)-ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ | ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ਼ ਓਪਨ ਲਰਨਿੰਗ ਦੀ ਇਕ 18 ਸਾਲਾ ਵਿਦਿਆਰਥਣ ਦਾ ਉਸਦੇ ਹੀ ਦੋਸਤ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ | ਦੋਸ਼ੀ ਵਿਦਿਆਰਥੀ ਨੇ ਪਹਿਲਾਂ ਵਿਦਿਆਰਥਣ 'ਤੇ ਚਾਕੂ ਨਾਲ ਕਈ ਵਾਰ ਕੀਤੇ ਫਿਰ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ | ਪੁਲਿਸ ਨੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ | ਇਹ ਘਟਨਾ ਐਤਵਾਰ ਨੂੰ ਦੱਖਣੀ ਦਿੱਲੀ ਦੇ ਸੰਜੇ ਵਣ ਇਲਾਕੇ ਵਿਚ ਵਾਪਰੀ | ਪੁਲਿਸ ਦੇ ਅਨੁਸਾਰ ਦੋਸ਼ੀ ਦੀ ਪਛਾਣ ਅਰਸ਼ਕ੍ਰਿਤ ਵਜੋਂ ਹੋਈ ਹੈ ਜੋ ਐੱਸ. ਓ. ਐੱਲ. ਵਿਚ ਬੀ. ਕਾਮ. ਪਹਿਲੇ ਦਾ ਵਿਦਿਆਰਥੀ ਹੈ ਅਤੇ ਰਾਣੀ ਬਾਗ਼ ਇਲਾਕੇ ਦਾ ਰਹਿਣ ਵਾਲਾ ਹੈ | ਪੀੜਤਾ ਜਹਾਂਗੀਰਪੁਰੀ ਦੀ ਰਹਿਣ ਵਾਲੀ ਸੀ ਅਤੇ ਬੀ. ਏ. ਇੰਗਲਿਸ਼ ਦੀ ਵਿਦਿਆਰਥਣ ਸੀ | ਦੋਵੇਂ ਇਕ ਸਾਲ ਪਹਿਲਾਂ ਕਿਤੇ ਮਿਲੇ ਸਨ ਅਤੇ ਉਹ ਦੋਸਤ ਬਣ ਗਏ ਸਨ | ਦੱਖਣੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅੰਕਿਤ ਚੌਹਾਨ ਨੇ ਦੱਸਿਆ ਕਿ ਅਰਸ਼ਕ੍ਰਿਤ ਨੇ ਐਤਵਾਰ ਨੂੰ ਪੀੜਤਾ ਨੂੰ ਸੰਜੇ ਵਣ ਕੋਲ ਬੁਲਾਇਆ ਅਤੇ ਉਸ ਨੂੰ ਜੰਗਲ ਵਿਚ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਿਆ ਅਤੇ ਉਸ ਉੱਤੇ ਚਾਕੂ ਨਾਲ ਕਈ ਵਾਰ ਕੀਤੇ | ਉਸ ਤੋਂ ਬਾਅਦ ਉਸ ਨੇ ਉਸ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਪੈਟਰੋਲ ਪਾ ਕੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ | ਹੱਤਿਆ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਆਪਣੇ ਮਾਮੂਲੀ ਜ਼ਖ਼ਮਾਂ ਦਾ ਇਲਾਜ ਕਰਵਾਉਣ ਲਈ ਹਸਪਤਾਲ ਚਲਾ ਗਿਆ | ਪੀੜਤਾ ਦੇ ਪਰਿਵਾਰ ਨੂੰ ਸ਼ਾਮ ਨੂੰ ਦੋਸ਼ੀ ਦੇ ਪਿਤਾ ਦਾ ਫੋਨ ਆਇਆ ਕਿ ਅਰਸ਼ਕ੍ਰਿਤ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ ਅਤੇ ਉਹ ਹਸਪਤਾਲ ਵਿਚ ਭਰਤੀ ਹੈ | ਇਸ ਤੋਂ ਬਾਅਦ ਪੀੜਤਾ ਦਾ ਪਰਿਵਾਰ ਪੀੜਤਾ ਦੀ ਭਾਲ ਵਿਚ ਸੰਜੇ ਵਣ ਪਹੁੰਚਿਆ ਪਰ ਉਹ ਉੱਥੇ ਨਹੀਂ ਮਿਲੀ | ਸ਼ੱਕ ਦੇ ਆਧਾਰ 'ਤੇ ਪਰਿਵਾਰ ਨੇ ਅਰਸ਼ਕ੍ਰਿਤ ਵਿਰੁੱਧ ਮਹਿਰੌਲੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ | ਪੁੱਛਗਿੱਛ ਦੌਰਾਨ ਦੋਸ਼ੀ ਨੇ ਹੱਤਿਆ ਦੀ ਗੱਲ ਕਬੂਲ ਕਰ ਲਈ | ਦੋਸ਼ੀ ਦਾ ਕਹਿਣਾ ਹੈ ਕਿ ਲੜਕੀ ਨੇ ਉਸ ਨਾਲ ਧੋਖਾ ਕੀਤਾ ਸੀ, ਇਸ ਲਈ ਉਸ ਨੇ ਇਹ ਕਦਮ ਉਠਾਇਆ | ਦੋਸ਼ੀ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਪੀੜਤਾਂ ਦੀ ਅੱਧ ਸੜੀ ਲਾਸ਼ ਘਟਨਾ ਵਾਲੀ ਥਾਂ ਤੋਂ ਬਰਾਮਦ ਕੀਤੀ | ਪੁਲਿਸ ਨੇ ਕਤਲ ਅਤੇ ਸਬੂਤ ਨਸ਼ਟ ਕਰਨ ਵਾਲੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਮੌਕੇ 'ਤੇ ਕ੍ਰਾਈਮ ਟੀਮ ਅਤੇ ਫੋਰੈਂਸਿਕ ਮਾਹਿਰਾਂ ਨੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਹਨ | ਕਤਲ ਵਿਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ | ਪੀੜਤਾ ਦੀ ਭੈਣ ਨੇ ਮੀਡੀਆ ਨੂੰ ਦੱਸਿਆ ਕਿ ਦੋਸ਼ੀ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਉਸ ਦੀ ਭੈਣ ਦਾ ਪਿੱਛਾ ਕਰ ਰਿਹਾ ਸੀ | ਉਹ ਸੋਸ਼ਲ ਮੀਡੀਆ ਅਤੇ ਈ-ਮੇਲ ਰਾਹੀਂ ਉਸ ਦੀ ਲੋਕੇਸ਼ਨ ਟ੍ਰੈਕ ਕਰਦਾ ਸੀ | ਪਰਿਵਾਰ ਨੇ ਕਈ ਵਾਰ ਦੋਸ਼ੀ ਨੂੰ ਚੇਤਾਵਨੀ ਵੀ ਦਿੱਤੀ ਸੀ ਪਰ ਉਹ ਲਗਾਤਾਰ ਉਸ ਨੂੰ ਤੰਗ ਕਰਦਾ ਰਿਹਾ | ਪੀੜਤਾ ਦਾ ਪਰਿਵਾਰ ਇਸ ਦੁਖਦਾਈ ਘਟਨਾ ਤੋਂ ਬਾਅਦ ਇਨਸਾਫ਼ ਦੀ ਮੰਗ ਕਰ ਰਿਹਾ ਹੈ | ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦੀ ਉਮੀਦ ਰੱਖਦਾ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਲਕਾ ਤੇ ਕਾਹਲੋਂ ਵਲੋਂ ਕੌਮੀ ਜਾਇਦਾਦਾਂ ਬਾਰੇ ਸੰਗਤਾਂ ਨੂੰ ਲਗਾਤਾਰ ਗੁਮਰਾਹ ਕੀਤਾ ਜਾ ਰਿਹੈ- ਸਰਨਾ, ਜੀ.ਕੇ. ਅਗਲੀ ਖ਼ਬਰ ਸ਼ਹੀਦੀ ਦਿਹਾੜੇ ਮੌਕੇ ਰਾਮਗੜ੍ਹੀਆ ਬੈਂਕ ਵਲੋਂ ਲਗਾਈ ਮਿੱਠੇ ਜਲ ਦੀ ਛਬੀਲ
Ad Position 24