ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸੀ. ਸੀ. ਆਰ. ਟੀ. (ਭਾਰਤ ਸਰਕਾਰ) ਵਲੋਂ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 02-09-2025
ਨਵੀਂ ਦਿੱਲੀ, 1 ਸਤੰਬਰ (ਮਿਸਰਦੀਪ)-ਸੀ.ਸੀ.ਆਰ.ਟੀ. ਭਾਰਤ ਸਰਕਾਰ ਵਲੋਂ ਐਨ.ਈ.ਪੀ. ਦੇ ਅਧੀਨ ਟੀਚਰ ਟਰੇਨਿੰਗ ਵਰਕਸ਼ਾਪ ਲਗਾਈ ਗਈ, ਜਿਸ ਦੌਰਾਨ ਪੰਜਾਬ ਦੇ ਲੋਕ ਨਾਚ (ਭੰਗੜਾ) 'ਤੇ ਸੈਮੀਨਾਰ ਕੀਤਾ ਗਿਆ, ਜਿਸ ਵਿਚ ਲੋਕ-ਨਾਚਾਂ ਦੇ ਅੰਤਰਰਾਸ਼ਟਰੀ ਕੋਚ ਰਾਜਿੰਦਰ ਟਾਂਕ ਨੇ ਭੰਗੜੇ ਦੇ ਪਿਛੋਕੜ, ਰਵਾਇਤੀ ਤਾਲਾਂ, ਲੋਕ-ਸਾਜ਼ਾਂ ਅਤੇ ਪੌਸ਼ਾਕ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਪ੍ਰਸਿੱਧ ਢੋਲੀ ਅਮਿਤ ਨੇ ਢੋਲ 'ਤੇ ਰਵਾਇਤੀ ਤਾਲਾਂ, ਸਿਮਰਨਜੀਤ ਸਿੰਘ ਨੇ ਭੰਗੜੇ ਦੀਆਂ ਰਵਾਇਤੀ ਚਾਲਾਂ ਸਭ ਦੇ ਸਾਹਮਣੇ ਕਰ ਕੇ ਵਿਖਾਈਆਂ | ਗਾਇਕ ਦੀਪਕ ਨੇ ਲੋਕ-ਗੀਤ, ਲੋਕ-ਬੋਲੀਆਂ ਗਾ ਕੇ ਬੱਲੇ-ਬੱਲੇ ਕਰਵਾ ਦਿੱਤੀ ਅਤੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਕੋਚ ਰਾਜਿੰਦਰ ਟਾਂਕ ਨੇ ਵਰਕਸ਼ਾਪ ਵਿਚ ਆਏ ਹੋਏ ਅਧਿਆਪਕਾਂ ਨੂੰ ਭੰਗੜੇ ਦੀਆਂ ਰਵਾਇਤੀ ਚਾਲਾਂ ਦੀ ਸਿਖਲਾਈ ਦਿੱਤੀ | ਸੈਮੀਨਾਰ ਵਿਚ ਭਾਰਤ ਦੇ 12 ਰਾਜਾਂ ਤੋਂ ਆਏ 60 ਦੇ ਕਰੀਬ ਅਧਿਆਪਕਾਂ ਨੇ ਹਿੱਸਾ ਲਿਆ | ਸੈਮੀਨਾਰ ਦੇ ਅਖੀਰ ਵਿਚ ਸੀ.ਸੀ.ਆਰ.ਟੀ. ਦੇ ਫੀਲਡ ਅਫ਼ਸਰ ਸੀ.ਐਮ. ਤਿ੍ਪਾਠੀ ਨੇ ਕੋਚ ਰਾਜਿੰਦਰ ਟਾਂਕ ਦੀ ਸਮੁੱਚੀ ਟੀਮ, ਅਧਿਆਪਕਾਂ ਅਤੇ ਸੀ.ਸੀ.ਆਰ.ਟੀ. ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਮੁੱਢਲੀ ਸਹਾਇਤਾ ਨਿਰੰਤਰ ਜਾਰੀ : ਸੁਖਵਿੰਦਰ ਸ... ਅਗਲੀ ਖ਼ਬਰ ਦੱਖਣੀ ਏਸ਼ੀਆਈ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਮੀਡੀਆ ਅਤੇ ਸਿੱਖਿਆ ਦੀ ਭੂਮਿਕਾ 'ਤੇ ਲੈਕਚਰ ਕਰਵਾਇਆ <...
Ad Position 24
No active advertisement