ਕਰਨਾਲ, 1 ਸਤੰਬਰ (ਗੁਰਮੀਤ ਸਿੰਘ ਸੱਗੂ)-ਵਿਧਾਇਕ ਜਗਮੋਹਨ ਆਨੰਦ ਨੇ ਸੋਮਵਾਰ ਨੂੰ ਆਪਣੇ ਵਿਧਾਨ ਸਭਾ ਖੇਤਰ ਦੇ ਪਿੰਡ ਜਰੀਫਾਬਾਦ ਅਤੇ ਪੁੰਡਰਕ ਦਾ ਦੌਰਾ ਕਰਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ 'ਤੇ ਹੀ ਉਨ੍ਹਾਂ ਨੂੰ ਹੱਲ ਕਰਵਾਇਆ | ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਚਾਹ 'ਤੇ ਗੱਲਬਾਤ ਵੀ ਕੀਤੀ | ਵਿਧਾਇਕ ਜਗਮੋਹਨ ਆਨੰਦ ਪਿੰਡ ਜਰੀਫਾਬਾਦ ਅਤੇ ਪੁੰਡਰਕ ਪਹੁੰਚੇ | ਜਰੀਫਾਬਾਦ 'ਚ ਉਨ੍ਹਾਂ ਨੇ ਸੰਨੀ ਕਸ਼ਯਪ ਦੇ ਨਿਵਾਸ ਤੇ ਅਤੇ ਪੁੰਡਰਕ 'ਚ ਦਰਸ਼ਨ ਖਟਾਣਾ ਦੇ ਨਿਵਾਸ ਤੇ ਪਿੰਡ ਵਾਸੀਆਂ ਨਾਲ ਚਾਹ 'ਤੇ ਵਿਚਾਰ-ਵਟਾਂਦਰਾ ਕੀਤਾ | ਇਸ ਦੌਰਾਨ ਵੱਖ-ਵੱਖ ਸ਼ਿਕਾਇਤਾਂ ਸੁਣੀਆਂ ਤੇ ਤੁਰੰਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ | ਵਿਧਾਇਕ ਜਗਮੋਹਨ ਆਨੰਦ ਨੇ ਪਿੰਡ ਤੇ ਖੇਤਰ ਦੇ ਵਿਕਾਸ ਸੰਬੰਧੀ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ-ਚਰਚਾ ਕੀਤੀ ਤੇ ਸੜਕ ਨਿਰਮਾਣ, ਪਾਣੀ ਦੀ ਨਿਕਾਸੀ, ਸਾਫ ਪੀਣਯੋਗ ਪਾਣੀ ਤੇ ਨੌਜਵਾਨਾਂ ਲਈ ਰੋਜ਼ਗਾਰ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਕਰਨਾਲ ਵਿਧਾਨ ਸਭਾ 'ਚ ਹਰ ਰੋਜ਼ ਨਵੇਂ ਵਿਕਾਸ ਕਾਰਜ ਹੋ ਰਹੇ ਹਨ | ਆਮ ਲੋਕਾਂ ਨੂੰ ਸੁਵਿਧਾਵਾਂ ਮਿਲ ਰਹੀਆਂ ਹਨ | ਇਸ ਮੌਕੇ ਜਰੀਫਾਬਾਦ 'ਚ ਕਾਛਵਾ ਦੇ ਸਾਬਕਾ ਸਰਪੰਚ ਬਿੱਟੂ, ਰਾਮਨਗਰ ਮੰਡਲ ਦੇ ਮਹਾਮੰਤਰੀ ਬੰਸੀਲਾਲ ਕਲਾਮਪੁਰਾ, ਰਾਜੀਵ ਕਸ਼ੱਯਪ, ਰਵਿੰਦਰ ਕਸ਼ੱਯਪ, ਸਾਬਕਾ ਸਰਪੰਚ ਰਘੁਬੀਰ ਸਿੰਘ, ਸਾਬਕਾ ਸਰਪੰਚ ਦਇਆ ਸਿੰਘ, ਹਰੀਸ਼ ਕਸ਼ੱਯਪ , ਸੁਖਦੇਵ ਆਰੀਆ ਤੇ ਸਲਿੰਦਰ ਪਾਲ, ਜਦਕਿ ਪਿੰਡ ਪੁੰਡਰਕ 'ਚ ਸਾਬਕਾ ਸਰਪੰਚ ਵਿਕਰਮ ਕੁਮਾਰ, ਵਿਨੋਦ ਕੁਮਾਰ, ਆਜ਼ਾਦ ਸਿੰਘ, ਜਸਬੀਰ ਸਿੰਘ, ਸੰਜੇ ਪ੍ਰਧਾਨ, ਮਨੀਸ਼ ਕੁਮਾਰ ਆਦਿ ਮੌਜੂਦ ਸਨ |