15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਹਿਲਾ ਮੋਰਚਾ ਨੇ ਲਗਾਇਆ ਮੁਫ਼ਤ ਸਿਹਤ ਜਾਂਚ ਕੈਂਪ <br/>

Ad Position 21
No active advertisement
ਅਜੀਤ ਡੈਸਕ 24-09-2025
ਨਵੀਂ ਦਿੱਲੀ, 23 ਸਤੰਬਰ (ਮਿਸਰਦੀਪ ਭਾਟੀਆ)-ਮਹਿਲਾ ਮੋਰਚਾ, ਕਰੋਲ ਬਾਗ, ਨਵੀਂ ਦਿੱਲੀ ਵਲੋਂ ਸਨਾਤਨ ਧਰਮ ਮੰਦਰ, ਰਮੇਸ਼ ਨਗਰ ਵਿਖੇ ਇਕ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ 100 ਤੋਂ ਜ਼ਿਆਦਾ ਲੋਕਾਂ ਨੇ ਆਪਣੀ ਸਿਹਤ ਜਾਂਚ ਕਰਵਾਈ | ਇਸ ਪ੍ਰੋਗਰਾਮ ਵਿਚ ਮੋਤੀ ਨਗਰ ਦੇ ਵਿਧਾਇਕ ਹਰੀਸ਼ ਖੁਰਾਣਾ, ਕਰੋਲ ਬਾਗ ਦੇ ਜ਼ਿਲ੍ਹਾ ਇੰਚਾਰਜ ਵਰਿੰਦਰ ਬੱਬਰ, ਸਾਬਕਾ ਨਿਗਮ ਪਾਰਸ਼ਦ ਵੀਣਾ ਵੀਰਮਣੀ, ਗੁਲਸ਼ਨ ਵੀਰਮਣੀ ਅਤੇ ਹੋਰ ਸ਼ਖ਼ਸੀਅਤਾਂ ਨੇ ਹਿੱਸਾ ਲਿਆ | ਪ੍ਰੋਗਰਾਮ ਦੀ ਸੰਯੋਜਕ ਪ੍ਰੀਤੀ ਸਿੰਘ ਨੇ ਕਿਹਾ ਕਿ ਅਜਿਹੇ ਸਿਹਤ ਕੈਂਪ ਅੱਗੋਂ ਤੋਂ ਵੀ ਲਗਾਏ ਜਾਣਗੇ ਅਤੇ ਲੋਕਾਂ ਦੀ ਸਿਹਤ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਦੀ ਸਹੂਲਤ ਲਈ ਕੈਂਪ ਲੱਗਣਗੇ ਅਤੇ ਔਰਤਾਂ ਦੀ ਸਿਹਤ ਪ੍ਰਤੀ ਉਹ ਪੂਰੀ ਤਰ੍ਹਾਂ ਸੁਚੇਤ ਹਨ |

Ad Position 22
No active advertisement
ਪਿਛਲੀ ਖ਼ਬਰ ਸਾਹਿਤ ਅਕਾਦਮੀ ਅਤੇ 'ਵਿਅੰਗ ਯਾਤਰਾ' ਨੇ ਗੋਸ਼ਟੀ ਕਰਵਾਈ <br/> ਅਗਲੀ ਖ਼ਬਰ ਪੂਨਮ ਪਾਂਡੇ ਹੁਣ ਮੰਦੋਦਰੀ ਦੀ ਭੂਮਿਕਾ ਨਹੀਂ ਨਿਭਾਏਗੀ, ਲਵਕੁਸ਼ ਰਾਮ ਲੀਲ੍ਹਾ ਕਮੇਟੀ ਦਾ ਵੱਡਾ ਫੈਸਲਾ <br/>
Ad Position 24