ਸਾਹਿਤ ਅਕਾਦਮੀ ਅਤੇ 'ਵਿਅੰਗ ਯਾਤਰਾ' ਨੇ ਗੋਸ਼ਟੀ ਕਰਵਾਈ <br/>
ਅਜੀਤ ਡੈਸਕ
24-09-2025
ਗੋਸ਼ਟੀ ਦਾ ਪਹਿਲਾ ਸੈਸ਼ਨ 'ਇੱਕੀਵੀਂ ਸਦੀ ਦੀ ਦਸਤਕ : ਦਿ੍ਸ਼ਟੀਕੋਣ ਅਤੇ ਚੁਣੌਤੀਆਂ' ਵਿਸ਼ੇ 'ਤੇ ਕੇਂਦਰਤ ਸੀ | ਇਹ ਸੈਸ਼ਨ ਗਿਆਨ ਚੁਤਰਵੇਦੀ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਯਸ਼ਵੰਤ ਵਿਆਸ, ਪ੍ਰਭਾਤ ਰੰਜਨਾ, ਗੌਤਮ ਸਾਨਿਆਲ ਅਤੇ ਰਾਕੇਸ਼ ਪਾਂਡੇ ਨੇ ਆਪਣੇ ਵਿਚਾਰ ਸਾਂਝੇ ਕੀਤੇ | ਗਿਆਨ ਚਤੁਰਵੇਦੀ ਨੇ ਅੱਜ ਦੇ ਵਿਅੰਗਕਾਰਾਂ ਨੂੰ ਕਿਹਾ ਕਿ ਉਹ ਹਰੀਸ਼ੰਕਰ ਪਰਸਾਈ ਦੀਆਂ ਸਿਰਫ਼ ਕਾਪੀਆਂ ਬਣਨ ਤੋਂ ਬਚਣ ਅਤੇ ਉਨ੍ਹਾਂ ਨੂੰ ਆਪਣੀ ਸ਼ੈਲੀ, ਭਾਸ਼ਾ ਅਤੇ ਮੁਹਾਵਰੇ ਵਿਕਸਤ ਕਰਨੇ ਚਾਹੀਦੇ ਹਨ | ਦੂਜਾ ਸੈਸ਼ਨ 'ਵਿਅੰਗ ਦਾ ਵਿਸ਼ਾਲ ਅਸਮਾਨ' ਵਿਸ਼ੇ 'ਤੇ ਕੇਂਦਰਤ ਸੀ | ਪ੍ਰਤਾਪ ਸਹਿਗਲ ਦੀ ਪ੍ਰਧਾਨਗੀ ਹੇਠ ਹੋਏ, ਇਸ ਸੈਸ਼ਨ ਵਿਚ ਗਿਰੀਸ਼ ਪੰਕਜ, ਸੰਜੀਵ ਕੁਮਾਰ ਅਤੇ ਰਮੇਸ਼ ਸੈਣੀ ਨੇ ਪੇਪਰ ਪੇਸ਼ ਕੀਤੇ | ਸ਼ਾਮ ਨੂੰ 'ਵਿਅੰਗ ਯਾਤਰਾ' ਦੁਆਰਾ ਆਯੋਜਿਤ ਇਕ 'ਵਿਅੰਗ ਰਚਨਾ ਪਾਠ' ਆਯੋਜਿਤ ਕੀਤਾ ਗਿਆ |