ਨਵੀਂ ਦਿੱਲੀ, 23 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐਸ ਓ ਐਲ) ਦੇ ਨਵੇਂ ਬਣੇ ਪੂਰਬੀ ਖੇਤਰੀ ਕੇਂਦਰ 'ਸਵਾਧਿਆਏ ਭਵਨ' ਤਾਹਿਰਪੁਰ ਦਾ ਉਗਠਾਨ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਨੇ ਕੀਤਾ | ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਅਤੇ ਪੂਰਬੀ ਦੱਲੀ ਸੰਸਦ ਮੈਂਬਰ ਮਨੋਜ ਤਿਵਾੜੀ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ | ਪ੍ਰੋਗਰਾਮ ਦੀ ਪ੍ਰਧਾਨਗੀ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕੀਤੀ | ਲਗਭਗ 55 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ ਸ਼ਾਨਦਾਰ ਇਮਾਰਤ ਅੱਧੇ ਏਕੜ ਵਿਚ ਫੈਲੀ ਹੋਈ ਹੈ, ਜਿਸ ਵਿਚ ਦੋ ਬੇਸਮੈਂਟ, ਇਕ ਗਰਾਊਾਡ ਫਲੋਰ ਅਤੇ ਸੱਤ ਮੰਜ਼ਿਲਾਂ ਹਨ | ਇਸ ਕੇਂਦਰ ਦੇ ਕਲਾਸ ਰੂਮ ਅਤਿ ਆਧੁਨਿਕ ਸਿੱਖਿਆ ਉਪਕਰਨਾਂ ਅਤੇ ਤਕਨਾਲੋਜੀ ਨਾਲ ਲੈਸ ਹਨ | ਇਸ ਮੌਕੇ ਮੁੱਖ ਮਹਿਮਾਨ ਧਰਮਿੰਦਰ ਪ੍ਰਧਾਨ ਨੇ ਕਿਹਾ ਕ ਸਕੂਲ ਆਫ ਓਪਨ ਲਰਨਿਗ ਦਾ ਪੂਰਬੀ ਖੇਤਰ ਕੇਂਦਰ ਸਿਰਫ ਇਕ ਸੰਸਥਾ ਨਹੀਂ ਸਗੋ ਮੌਕੇ ਅਤੇ ਸਸ਼ਕਤੀਕਰਨ ਦਾ ਪ੍ਰਵੇਸ਼ ਦੁਆਰ ਹੈ. ਸਾਡਾ ਸਕੂਲ ਆਫ ਓਪਨ ਲਰਨਿੰਗ ''ਕਮਾਓ ਅਤੇ ਸਿਖੋ'' ਪਹਿਲਕਦਮੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜਿੱਥੇ ਅਸੀਂ ਨੌਜਵਾਨਾਂ ਨੂੰ ਇਕਸਤ ਭਾਰਤ ਲਈ ਲੋੜੀਂਦੇ ਹੁਨਰ, ਵਿਸ਼ਵਾਸ ਅਤੇ ਲੀਡਰਸ਼ਿਪ ਗੁਣਾਂ ਨਾਲ ਸਸ਼ਕਤ ਬਣਾ ਰਹੇ ਹਾਂ | ਪ੍ਰੋਗਰਾਮ ਦੇ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਯੋਗੇਸ਼ ਸਿੰਘ, ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਅਤੇ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |