17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਜਾਗਿ੍ਤੀ ਯਾਤਰਾ ਕੋਲਕਾਤਾ ਤੋਂ ਰਵਾਨਾ <br/>

Ad Position 21
No active advertisement
ਅਜੀਤ ਡੈਸਕ 24-09-2025
ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਾਲ ਹੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੇ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਜਾਗਿ੍ਤੀ ਯਾਤਰਾ ਅੱਜ ਕੋਲਕਾਤਾ ਤੋਂ ਰਵਾਨਾ ਹੋ ਗਈ | ਇਥੇ ਇਹ ਜਿਕਰਯੋਗ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਤੋਂ ਯਾਤਰਾ ਦਾ ਆਰੰਭ 17 ਸਤੰਬਰ ਨੂੰ ਹੋਇਆ ਸੀ | 21 ਸਤੰਬਰ ਨੂੰ ਯਾਤਰਾ ਪੱਛਮੀ ਬੰਗਾਲ ਦੇ ਡਾਨਕੁਨੀ ਪੁੱਜੀ | ਇਸ ਤੋਂ ਬਾਦ ਗੁਰਦੁਆਰਾ ਬੈਰਕਪੁਰ ਸਾਹਿਬ, ਗੁਰਦੁਆਰਾ ਡਨਲਪ ਬਿ੍ਜ, ਗੁਰਦੁਆਰਾ ਦਮਦਮ ਸਾਹਿਬ, ਗੁਰਦੁਆਰਾ ਬੜਾ ਬਾਜਾਰ, ਗੁਰਦੁਆਰਾ ਸੰਤ ਕੁਟੀਆ, ਗੁਰਦੁਆਰਾ ਜਗਤ ਸੁਧਾਰ, ਗੁਰਦੁਆਰਾ ਬੇਹਾਲਾ ਹੁੰਦਿਆਂ ਨੈਸ਼ਨਲ ਹਾਈਵੇ ਸਥਿਤ ਗੁਰਦੁਆਰਾ ਆਲਮਪੁਰ ਸਾਹਿਬ ਤੋਂ ਅੱਜ ਸਵੇਰੇ ਯਾਤਰਾ ਰਵਾਨਾ ਹੋਈ | ਇਸ ਮੌਕੇ ਵੱਡੀ ਗਿਣਤੀ ਚ ਸਿੱਖ ਸੰਗਤਾਂ ਮੌਜੂਦ ਹਨ, ਭਾਰੀ ਸ਼ਰਧਾ ਤੇ ਉਤਸ਼ਾਹ ਨਾਲ ਯਾਤਰਾ ਦਾ ਸਵਾਗਤ ਕੀਤਾ ਅਤੇ ਰਵਾਨਗੀ ਮੌਕੇ ਵੀ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਮੌਜੂਦ ਸੀ |


Ad Position 22
No active advertisement
ਪਿਛਲੀ ਖ਼ਬਰ ਕਸ਼ਮੀਰੀ ਲਾਲ ਬਖਤੂਆ ਬਣੇ ਨੰਬਰਦਾਰ ਐਸੋਸੀਏਸ਼ਨ ਦੇ ਪ੍ਰਧਾਨ <br/> ਅਗਲੀ ਖ਼ਬਰ ਮਹਿਲਾ ਡੀ.ਐੱਸ.ਪੀ. ਨਾਲ ਖਿੱਚਧੂਹ ਕਰਨ ਦੀ ਘਟਨਾ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਹੋਏ ਕਾਰਵਾਈ -ਅਕਾਲੀ ਦਲ (ਮਾਸਟਰ ਤਾਰਾ ਸ...
Ad Position 24