18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਔਸ਼ਧੀ ਬੂਟੇ ਹਰਿਆਲੀ ਦੇ ਨਾਲ-ਨਾਲ ਮਨੁੱਖੀ ਜੀਵਨ ਲਈ ਵੀ ਲਾਭਦਾਇਕ-ਪ੍ਰੋ. ਯੋਗੇਸ਼ ਸਿੰਘ <br/>

Ad Position 21
No active advertisement
ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਜਵਾਹਰ ਵਾਟਿਕਾ ਵਿਚ ਬੇਲਪੱਤਰ ਦਾ ਬੂਟਾ ਲਗਾਉਂਦੇ ਹੋਏ | <br/> 28-09-2025
ਨਵੀਂ ਦਿੱਲੀ, 27 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕਿਹ ਕਿ ਔਸ਼ਧੀ ਬੂਟੇ ਨਾ ਸਿਰਫ਼ ਹਰਿਆਲੀ ਅਤੇ ਆਕਸੀਜਨ ਪ੍ਰਦਾਨ ਕਰਦੇ ਹਨ ਸਗੋਂ ਮਨੁੱਖੀ ਜੀਵਨ ਲਈ ਦਵਾਈਆਂ ਵਜੋਂ ਵੀ ਲਾਭਦਾਇਕ ਹਨ | ਇਸ ਲਈ ਸਾਨੂੰ ਵੱਧ ਤੋਂ ਵੱਧ ਔਸ਼ਧੀ ਬੂਟੇ ਲਗਾਉਣੇ ਚਾਹੀਦੇ ਹਨ | ਇਸ ਦੇ ਨਾਲ ਹੀ ਵਾਈਸ ਚਾਂਸਲਰ ਨੇ ਕਿਹਾ ਕਿ ਬੂਟੇ ਲਗਾਉਣਾ ਹੀ ਕਾਫੀ ਨਹੀਂ ਹੈ, ਬਲਕਿ ਉਨ੍ਹਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ | ਪ੍ਰੋ. ਯੋਗੇਸ਼ ਸਿੰਘ ਦਿੱਲੀ ਯੂਨੀਵਰਸਿਟੀ ਦੇ ਵਾਈਸ ਰੀਗਲ ਲਾਂਜ ਵਿਖੇ ਸਥਿਤ ਜਵਾਹਰ ਵਾਟਿਕਾ ਨੇੜੇ ਇਕ ਰੁੱਖ ਲਗਾਉਣ ਤੋਂ ਬਾਅਦ ਬੋਲ ਰਹੇ ਸਨ |
ਇਸ ਮੌਕੇ ਵਾਈਸ ਚਾਂਸਲਰ ਨੇ ਆਪਣੇ ਹੱਥਾਂ ਨਾਲ ਬੇਲਪੱਤਰ ਦਾ ਬੂਟਾ ਵੀ ਲਗਾਇਆ | ਸਮਾਗਮ ਦੌਰਾਨ ਸਾਊਥ ਕੈਂਪਸ ਦੇ ਡਾਇਰੈਕਟਰ ਪ੍ਰੋ. ਰਜਨੀ ਅੱਬੀ, ਰਜਿਸਟਰਾਰ ਡਾ. ਵਿਕਾਸ ਗੁਪਤਾ, ਡੀ.ਯੂ. ਕਲਚਰਲ ਕੌਂਸਲ ਦੇ ਚੇਅਰਮੈਨ ਅਨੂਪ ਲਾਠਰ, ਗਾਰਡਨ ਕਮੇਟੀ ਦੇ ਚੇਅਰਮੈਨ ਪ੍ਰੋ. ਰੂਪਮ ਕੁਮਾਰ, ਪ੍ਰੋ. ਪਰਮਜੀਤ, ਪ੍ਰੋ. ਸੁਰੇਂਦਰ, ਪ੍ਰੋ. ਅਨਿਲ ਕੁਮਾਰ, ਪ੍ਰੋ. ਸੁਭਾਸ਼ ਚੰਦ, ਪਵਨ ਸੋਂਟੀ ਅਤੇ ਮਹਿੰਦਰ ਰਾਵਤ ਨੇ ਵੀ ਬੂਟੇ ਲਗਾਏ | ਇਹ ਪ੍ਰੋਗਰਾਮ ਦਿੱਲੀ ਯੂਨੀਵਰਸਿਟੀ ਗਾਰਡਨ ਕਮੇਟੀ ਅਤੇ ਯੂਥ ਫਾਰ ਉੱਤਰਾਖੰਡ ਦੀ ਸਾਂਝੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਰਾਜੌਰੀ ਗਾਰਡਨ 'ਚ ਗ਼ੈਰ-ਕਾਨੂੰਨੀ ਪਟਾਕਿਆਂ ਦਾ ਕਾਰੋਬਾਰ ਕਰਨ ਦੇ ਦੋਸ਼ 'ਚ ਪੂਰਾ ਪਰਿਵਾਰ ਜੇਲ੍ਹ ਭੇਜਿਆ <b... ਅਗਲੀ ਖ਼ਬਰ kanaya
Ad Position 24