18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਯੋਗ ਵਸ਼ਿਸ਼ਠ ਦਾ ਰੂਸੀ ਅਨੁਵਾਦ ਦਿੱਲੀ 'ਚ ਜਾਰੀ <br/>

Ad Position 21
No active advertisement
ਭਾਰਤੀ ਵਿੱਦਿਆ ਭਵਨ ਅਤੇ ਰਿਸ਼ੀ ਵਸ਼ਿਸ਼ਠ ਇੰਸਟੀਚਿਊਟ, ਮਾਸਕੋ ਦੇ ਸੀਨੀਅਰ ਅਧਿਕਾਰੀ ਸਹਿਮਤੀ ਪੱਤਰ 'ਤੇ ਦਸਤਖ਼ਤ ਕਰਦੇ ਹੋਏ | <br/> 28-09-2025
ਨਵੀਂ ਦਿੱਲੀ, 27 ਸਤੰਬਰ (ਮਿਸਰਦੀਪ ਭਾਟੀਆ)-ਪ੍ਰਾਚੀਨ ਸੰਸਕ੍ਰਿਤ ਦਾਰਸ਼ਨਿਕ ਗ੍ਰੰਥ ਯੋਗ ਵਸ਼ਿਸ਼ਠ ਦਾ ਰੂਸੀ ਅਨੁਵਾਦ ਭਾਰਤੀ ਵਿੱਦਿਆ ਭਵਨ, ਨਵੀਂ ਦਿੱਲੀ ਵਿਖੇ 'ਭਾਰਤ ਅਤੇ ਰੂਸ-ਵਿੱਦਿਅਕ ਅਤੇ ਸੱਭਿਆਚਾਰ ਸੰਬੰਧ' ਵਿਸ਼ੇ 'ਤੇ ਹੋਏ ਸੈਮੀਨਾਰ ਦੌਰਾਨ ਜਾਰੀ ਕੀਤਾ ਗਿਆ | ਇਹ ਸੈਮੀਨਾਰ ਭਵਨ ਦੇ ਨੰਦ ਲਾਲ ਨੂਵਾਲ ਸੈਂਟਰ ਆਫ਼ ਇੰਡੋਲੋਜੀ ਦੁਆਰਾ ਰਿਸ਼ੀ ਵਸ਼ਿਸ਼ਠ ਇੰਸਟੀਚਿਊਟ, ਮਾਸਕੋ ਦੇ ਸਹਿਯੋਗ ਨਾਲ ਕਰਵਾਇਆ ਗਿਆ | ਰਿਸ਼ੀ ਵਸ਼ਿਸ਼ਠ ਸੰਸਥਾ ਦੁਆਰਾ ਕੀਤਾ ਗਿਆ ਇਹ ਅਨੁਵਾਦ ਭਾਰਤ-ਰੂਸੀ ਸੱਭਿਆਚਾਰਕ ਸਹਿਯੋਗ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਦਰਸਾਉਂਦਾ ਹੈ | ਇਸ ਰਿਲੀਜ਼ ਸਮਾਰੋਹ ਵਿਚ ਕਈ ਪ੍ਰਸਿੱਧ ਪਤਵੰਤੇ ਸੱਜਣ ਜਿਵੇਂ ਪੰਜਾਬ ਅਤੇ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਅਤੇ ਭਾਰਤੀ ਵਿੱਦਿਆ ਭਵਨ ਦੇ ਉਪ ਪ੍ਰਧਾਨ ਬਨਵਾਰੀ ਲਾਲ ਪੁਰੋਹਿਤ, ਰੂਸ ਤੋਂ ਸਵਾਮੀ ਵਿਸ਼ਨੂੰ ਦੇਵਾ ਨੰਦ ਗਿਰੀ, ਰਿਸ਼ੀ ਵਸ਼ਿਸ਼ਠ ਸੰਸਥਾ ਦੇ ਡਾਇਰੈਕਟਰ ਦਮਿਤਰੀ ਮਕਸਾਕੋਵ, ਨੰਦ ਲਾਲ ਨੂਵਾਲ ਸੈਂਟਰ ਆਫ਼ ਇੰਡੋਲੋਜੀ ਦੇ ਡੀਨ ਪ੍ਰੋ. ਡਾ. ਸ਼ਸ਼ੀਬਾਲਾ, ਸੰਸਥਾ ਵਿਚ ਭਾਰਤ ਦਰਸ਼ਨ ਦੀ ਡੀਨ ਉਲਗਾ ਕੋਸੈਂਕੋ ਅਤੇ ਭਾਰਤ ਅਤੇ ਰੂਸ ਦੇ ਵਿਦਵਾਨਾਂ, ਅਧਿਆਤਮਿਕ ਆਗੂ ਅਤੇ ਸੱਭਿਆਚਾਰਕ ਪ੍ਰਤੀਨਿਧ ਸ਼ਾਮਿਲ ਸਨ | ਇਸ ਮੌਕੇ ਭਾਰਤੀ ਵਿੱਦਿਆ ਭਵਨ ਅਤੇ ਰਿਸ਼ੀ ਵਸ਼ਿਸ਼ਠ ਸੰਸਥਾ ਮਾਸਕੋ ਵਿਚਕਾਰ ਸੰਸਕ੍ਰਿਤ ਅਧਿਐਨ, ਅਨੁਵਾਦ ਪ੍ਰੋਜੈਕਟਾਂ, ਵਿੱਦਿਅਕ ਆਦਾਨ-ਪ੍ਰਦਾਨ, ਸੱਭਿਆਚਾਰਕ ਸਮਾਗਮਾਂ ਅਤੇ ਸੰਯੁਕਤ ਖੋਜ ਪਹਿਲਕਦਮੀਆਂ ਵਿਚ ਸਹਿਯੋਗ ਨੂੰ ਡੂੰਘਾ ਕਰਨ ਲਈ ਇਕ ਸਮਝੌਤਾ-ਪੱਤਰ 'ਤੇ ਹਸਤਾਖਰ ਕੀਤੇ ਗਏ | ਇਸ ਸਮਾਗਮ ਵਿਚ ਬੋਲਦਿਆਂ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਭਾਰਤ ਅਤੇ ਰੂਸ ਭੂਗੌਲਿਕ ਤੌਰ 'ਤੇ ਇਕ ਦੂਜੇ ਤੋਂ ਬਹੁਤ ਦੂਰ ਹਨ ਪਰ ਦੋਵਾਂ ਦੇ ਦਿਲ ਇਕੋ ਜਿਹੇ ਹਨ | ਉਨ੍ਹਾਂ ਨੇ ਰਿਸ਼ੀ ਵਸ਼ਿਸ਼ਠ ਸੰਸਥਾਨ ਦੀ ਪ੍ਰਸੰਸਾ ਕੀਤੀ | ਸਵਾਮੀ ਵਿਸ਼ਨੂੰ ਦੇਵਾਨੰਦ ਗਿਰੀ ਅਤੇ ਡਾ. ਸ਼ਸ਼ੀਬਾਲਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਸਮਾਗਮ ਵਿਚ ਰੂਸ ਦੇ ਇਕ ਵੱਕਾਰੀ ਵਫ਼ਦ ਨੇ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਦਿੱਲੀ 'ਚ ਪਤੀ ਨੇ ਪਤਨੀ ਅਤੇ ਪੁੱਤਰ ਨੂੰ ਗੋਲੀ ਮਾਰੀ ਅਗਲੀ ਖ਼ਬਰ ਐਸ.ਸੀ.ਓ. ਯੁਵਾ ਲੇਖਕ ਸੰਮੇਲਨ ਸਫ਼ਲਤਾਪੂਰਵਕ ਕਰਵਾਇਆ <br/>
Ad Position 24