18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਐਸ.ਸੀ.ਓ. ਯੁਵਾ ਲੇਖਕ ਸੰਮੇਲਨ ਸਫ਼ਲਤਾਪੂਰਵਕ ਕਰਵਾਇਆ <br/>

Ad Position 21
No active advertisement
ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਨੌਜਵਾਨ ਲੇਖਕ ਸੰਮੇਲਨ ਦੌਰਾਨ ਜੁੜੇ ਨੌਜਵਾਨ ਲੇਖਕ | <br/> 28-09-2025
ਨਵੀਂ ਦਿੱਲੀ, 27 ਸਤੰਬਰ (ਮਿਸਰਦੀਪ ਭਾਟੀਆ)-ਸਿੱਖਿਆ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ 25-26 ਸਤੰਬਰ ਨੂੰ ਨਵੀਂ ਦਿੱਲੀ ਵਿਚ ਦੂਜਾ ਦੋ-ਸਾਲਾ ਐਸ.ਸੀ.ਓ., ਯੁਵਾ ਲੇਖਕ ਸੰਮੇਲਨ ਸਫ਼ਲਤਾਪੂਰਵਕ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਆਯੋਜਨ ਸਿੱਖਿਆ ਮੰਤਰਾਲੇ ਦੇ ਤਹਿਤ ਆਉਣ ਵਾਲੇ ਨੈਸ਼ਨਲ ਬੁੱਕ ਟਰੱਸਟ, ਇੰਡੀਆ ਦੁਆਰਾ ਕੀਤਾ ਗਿਆ ਸੀ |
ਇਸ ਮੌਕੇ ਮੁੱਖ ਮਹਿਮਾਨ ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਨੇ ਸਾਂਝੇ ਸਾਹਿਤ ਅਤੇ ਸੱਭਿਆਚਾਰ ਦੇ ਰਾਹੀਂ ਐਸ.ਸੀ.ਓ. ਮੈਂਬਰ ਦੇਸ਼ਾਂ ਵਿਚਕਾਰ ਸੱਭਿਆਚਾਰਕ ਸੰਬੰਧਾਂ 'ਤੇ ਜ਼ੋਰ ਦਿੱਤਾ | ਉਨ੍ਹਾਂ ਤਕਨਾਲੋਜੀ ਵਿਚ ਪ੍ਰਗਤੀ ਦੇ ਨਾਲ-ਨਾਲ ਸਿੱਖਣ ਦੇ ਸਾਧਨ ਵਜੋਂ ਪੁਸਤਕਾਂ ਨੂੰ ਅਪਨਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਭਾਰਤ ਦੇ ਐਸ.ਸੀ.ਓ. ਰਾਸ਼ਟਰੀ ਕੋਆਰਡੀਨੇਟਰ ਅਤੇ ਵਿਦੇਸ਼ ਮੰਤਰਾਲੇ ਵਿਚ ਵਧੀਕ ਸਕੱਤਰ (ਐਸ.ਸੀ.ਓ.) ਆਲੋਕ ਏ. ਡਿਮਰੀ ਨੇ ਵੀ ਸਭਾ ਨੂੰ ਸੰਬੋਧਨ ਕੀਤਾ ਅਤੇ ਨੌਜਵਾਨਾਂ ਵਿਚ ਸਹਿਯੋਗ ਦੀ ਭਾਵਨਾ ਦੀ ਸ਼ਲਾਘਾ ਕੀਤੀ | ਐਸ.ਸੀ.ਓ. ਸਕੱਤਰੇਤ ਦੀ ਸਲਾਹਕਾਰ ਮਿਨਾਰਾ ਰਖਾਨੋਵਾ ਨੇ ਸੈਸ਼ਨ ਨੂੰ ਸੰਬੋਧਨ ਕੀਤਾ ਅਤੇ ਮੈਂਬਰ ਦੇਸ਼ਾਂ ਵਿਚਕਾਰ ਨਿਰੰਤਰ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਬੜਾਵਾ ਦੇਣ ਲਈ ਨੌਜਵਾਨ ਰਚਨਾਤਮਿਕ ਪ੍ਰਤਿਭਾਵਾਂ ਦਾ ਸਮਰਥਨ ਕਰਨ ਵਿਚ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ |
ਨੈਸ਼ਨਲ ਬੁੱਕ ਟਰੱਸਟ, ਇੰਡੀਆ ਦੇ ਚੇਅਰਮੈਨ ਪ੍ਰੋ. ਮਿਲਿੰਦ ਸੁਧਾਕਰ ਮਰਾਠੇ ਨੇ ਸੰਮੇਲਨ ਵਿਚ ਵੱਖ-ਵੱਖ ਦਿ੍ਸ਼ਟੀਕੋਣ ਸਾਂਝਾ ਕਰਨ ਲਈ ਲੇਖਕਾਂ ਨੂੰ ਵਧਾਈ ਦਿੰਦੇ ਹੋਏ ਸਵਾਗਤੀ ਭਾਸ਼ਨ ਦਿੱਤਾ | ਪ੍ਰੋਗਰਾਮ ਦੀ ਸਮਾਪਤੀ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਨਿਰਦੇਸ਼ਕ ਯੁਵਰਾਜ ਮਲਿਕ ਦੇ ਧੰਨਵਾਦ ਦੇ ਮਤੇ ਨਾਲ ਹੋਈ | ਕੁਮਾਰ ਵਿਕਰਮ, ਮੁੱਖ ਸੰਪਾਦਕ ਅਤੇ ਸੰਯੁਕਤ ਨਿਰਦੇਸ਼ਕ ਨੇ ਸਮਾਪਤੀ ਸੈਸ਼ਨ ਦਾ ਸੰਚਾਲਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਯੋਗ ਵਸ਼ਿਸ਼ਠ ਦਾ ਰੂਸੀ ਅਨੁਵਾਦ ਦਿੱਲੀ 'ਚ ਜਾਰੀ <br/> ਅਗਲੀ ਖ਼ਬਰ ਦਿੱਲੀ ਦੇ ਰਾਜੌਰੀ ਗਾਰਡਨ 'ਚ ਗ਼ੈਰ-ਕਾਨੂੰਨੀ ਪਟਾਕਿਆਂ ਦਾ ਕਾਰੋਬਾਰ ਕਰਨ ਦੇ ਦੋਸ਼ 'ਚ ਪੂਰਾ ਪਰਿਵਾਰ ਜੇਲ੍ਹ ਭੇਜਿਆ <b...
Ad Position 24