ਕਾਲਾਂਵਾਲੀ/ਸਿਰਸਾ, 28 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸ਼੍ਰੀ ਦੁਰਗਾ ਮੰਦਿਰ ਵਿਖੇ ਦੇਵੀ ਦੁਰਗਾ ਦੇ ਪੰਜਵੇਂ ਨਵਰਾਤਰੇ ਦੇ ਮੌਕੇ 'ਤੇ ਇਕ ਪ੍ਰੋਗਰਾਮ ਕੀਤਾ ਗਿਆ | ਮੰਦਿਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ ਦੀ ਨਿਗਰਾਨੀ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸਮਾਜ ਸੇਵਕ ਫਕੀਰ ਚੰਦ ਸਿੰਗਲਾ, ਨਗਰ ਕੌਂਸਲਰ ਪੂਰਨ ਨਗਰ, ਕੌਂਸਲਰ ਪ੍ਰਤੀਨਿਧੀ ਗੋਬਿੰਦ ਸ਼ਰਮਾ ਅਤੇ ਹੀਰਾ ਸਿੰਘ ਅਰਨੇਜਾ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ | ਇਸ ਮੌਕੇ ਦੇਵੀ ਦੁਰਗਾ ਦੀ ਆਰਤੀ ਕੀਤੀ ਗਈ ਅਤੇ ਕੰਨਿਆ ਪੂਜਨ ਕੀਤਾ ਗਿਆ | ਇਸ ਤਿਉਹਾਰ ਲਈ ਮੰਦਿਰ ਨੂੰ ਬਿਜਲੀ ਦੀਆਂ ਲੜੀਆਂ ਨਾਲ ਸਜਾਇਆ ਗਿਆ ਸੀ | ਮੰਦਿਰ ਦੇ ਪੁਜਾਰੀ ਸ਼ੰਮੀ ਸ਼ਰਮਾ ਅਤੇ ਪੰਡਿਤ ਵੀਰੇਂਦਰ ਸ਼ਰਮਾ ਨੇ ਜਾਪ ਰਸਮ ਕੀਤੀ | ਆਰਤੀ ਦੌਰਾਨ ਮੰਦਿਰ ਦੇ ਭਜਨ ਸਮੂਹ ਅਤੇ ਮਹਿਲਾ ਸਮੂਹ ਨੇ ਦੁਰਗਾ ਦੇਵੀ ਦੀ ਉਸਤਤ ਵਿੱਚ ਸੁੰਦਰ ਭਜਨ ਗਾਏ | ਸ੍ਰੀ ਪ੍ਰਾਚੀਨ ਦੁਰਗਾ ਮੰਦਿਰ ਸੇਵਾ ਸਮਿਤੀ ਦੇ ਮੈਂਬਰ ਪਵਨ ਬਾਗੜੀ, ਵਿੱਕੀ ਬਾਂਸਲ ਅਤੇ ਰਾਜਬੀਰ ਸਿੰਘ ਨੇ ਦੱਸਿਆ ਕਿ ਹਮੇਸ਼ਾ ਵਾਂਗ ਇਸ ਤਿਉਹਾਰ ਨੂੰ ਮਨਾਉਣ ਲਈ ਹਰ ਰਾਤ ਦੁਰਗਾ ਮਾਤਾ ਦੀ ਉਸਤਤ ਕੀਤੀ ਜਾਵੇਗੀ | ਇਸ ਮੌਕੇ ਕਿ੍ਸ਼ਨ ਗਰਗ ਪੱਕੇ ਵਾਲਾ, ਚਰਨਦਾਸ ਚੰਨੀ, ਰਾਜਬੀਰ ਸਿੰਘ, ਤੁਸ਼ਾਰ ਗਰਗ, ਮਨੀਸ਼ ਗੋਇਲ, ਰਿੰਕੂ ਗਰਗ, ਵਿੱਕੀ ਬਾਂਸਲ, ਸੋਨੂੰ ਗਰਗ, ਚਿੰਟੂ ਬਾਂਸਲ, ਸੋਮਦਤ ਸ਼ਰਮਾ, ਆਦਿ ਹਾਜ਼ਰ ਸਨ |