04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਦੇ ਤਿਉਹਾਰ ਮਗਰੋਂ ਹਵਾ ਦੀ ਗੁਣਵਤਾ 'ਚ ਆਇਆ ਨਿਘਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਸਿਰਸਾ, 21 ਅਕਤੂੁਬਰ (ਭੁਪਿੰਦਰ ਪੰਨੀਵਾਲੀਆ)- ਝੋਨੇ ਦੀ ਵਾਢੀ ਨੇ ਭਾਵੇਂ ਹਾਲੇ ਜੋਰ ਨਹੀਂ ਫੜਿਆ ਹੈ ਪਰ ਹਵਾ ਦੀ ਗੁਣਵਤਾ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਪਹਿਲਾਂ ਹੀ ਨਿਘਾਰ ਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਦੇ ਤਿਉਹਾਰ ਮਗਰੋਂ ਹਵਾ ਦੀ ਗੁਣਵਤਾ ਵਿੱਚ ਨਿਘਾਰ ਆ ਗਿਆ ਹੈ | ਜਾਣਕਾਰਾਂ ਨੇ ਦੱਸਿਆ ਹੈ ਕਿ ਸਿਰਸਾ ਅਤੇ ਇਸ ਦੇ ਨਾਲ ਲਗਦੇ ਏਰੀਏ ਵਿੱਚ ਹਵਾ ਦੀ ਗੁਣਵਤਾ ਸੂਚਕ ਅੰਕ 200 ਤੋਂ ਪਾਰ ਕਰ ਗਿਆ ਹੈ, ਜੋ ਸਿਹਤ ਲਈਖਤਰਨਾਕ ਮਨਿਆ ਗਿਆ ਹੈ | ਉਨ੍ਹਾਂ ਨੇ ਦੱਸਿਆ ਹੈ ਕਿ ਦੀਵਾਲੀ ਦੇ ਤਿਉਹਾਰ ਮਗਰੋਂ ਅਚਾਨਕ ਹਵਾ ਦੀ ਗੁਣਵਤਾ ਵਿੱਚ ਨਿਘਾਰ ਆਇਆ ਹੈ ਜੋ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਬਣਿਆ ਰਹੇਗਾ | ਉਨ੍ਹਾਂ ਨੇ ਦੱਸਿਆ ਹੈ ਕਿ ਹਾਲੇ ਤਾਂ ਝੋਨੇ ਦੀ ਵਾਢੀ ਨੇ ਜੋਰ ਵੀ ਨਹੀਂ ਫੜਿਆ ਤੇ ਕਿਸਾਨਾਂ ਵੱਲੋਂ ਹਾਲੇ ਕਿਤੇ ਵੀ ਪਰਾਲੀ ਨੂੰ ਅੱਗ ਲਾਉਣ ਘਟਨਾ ਸਹਾਮਣੇ ਨਹੀਂ ਆਈ ਹੈ | ਜਾਣਕਾਰਾਂ ਦਾ ਮੰਨਣਾ ਹੈ ਕਿ ਜੇ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਤਾਂ ਹਵਾ ਦੀ ਗੁਣਵਤਾ ਵਿੱਚ ਹੋਰ ਨਿਘਾਰ ਆਉਣ ਦਾ ਖਦਸ਼ਾ ਹੈ | ਦੀਵਾਲੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਗਰੀਨ ਪਟਾਕੇ ਚਾਉਣ ਦੀ ਕੀਤੀ ਗਈ ਆਪੀਲ ਦਾ ਵੀ ਲੋਕਾਂ 'ਤੇ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ |

Ad Position 22
No active advertisement
ਪਿਛਲੀ ਖ਼ਬਰ ਹੁੰਡਈ ਕਾਰ ਏਜੰਸੀ ਕੈਥਲ ਦੇ ਕਰਮਚਾਰੀਆਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ <br/> ਅਗਲੀ ਖ਼ਬਰ ਲੋਹੀਆਂ 'ਚ ਵਿਸ਼ਵਕਰਮਾ ਦਿਵਸ 22 ਨੂੰ
Ad Position 24