ਰਤੀਆ, 21 ਅਕਤੂਬਰ (ਬੇਅੰਤ ਕੌਰ ਮੰਡੇਰ)- ਗੋਵਰਧਨ ਪੂਜਾ ਦਾ ਪਵਿੱਤਰ ਤਿਉਹਾਰ 22 ਅਕਤੂਬਰ ਨੂੰ ਸ੍ਰੀ ਰਾਧਾ ਕਿ੍ਸ਼ਨ ਸੇਵਾ ਆਸ਼ਰਮ ਦੇ ਪਰਿਸਰ ਵਿਚ ਆਸ਼ਰਮ ਦੇ ਸੰਚਾਲਕ ਸਵਾਮੀ ਸ਼ਿਆਮ ਸੁੰਦਰ ਦਾਸ ਦੀ ਅਗਵਾਈ ਹੇਠ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਆਸ਼ਰਮ ਦੇ ਬੁਲਾਰੇ ਅਤੇ ਮੁੱਖ ਕਥਾਵਾਚਕ ਧਰਮਿੰਦਰ ਗੋਸਵਾਮੀ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਗੋਵਰਧਨ ਦੀ ਮੂਰਤੀ ਦੀ ਪੂਜਾ ਕੀਤੀ ਜਾਵੇਗੀ ਅਤੇ ਸ਼ਰਧਾਲੂ ਪਰਿਕਰਮਾ ਵੀ ਕਰਨਗੇ | ਇਸ ਤੋਂ ਬਾਅਦ ਸਤਿਸੰਗ, ਕੀਰਤਨ ਅਤੇ ਕਥਾ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਬਾਹਰੋਂ ਆਏ ਸੰਤ ਅਤੇ ਮਹਾਤਮਾ ਵੀ ਹਿੱਸਾ ਲੈਣਗੇ ਅਤੇ ਇਸ ਤਿਉਹਾਰ ਦਾ ਗੁਣਗਾਨ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਨੂੰ ਲੈ ਕੇ ਸ਼ਰਧਾਲੂਆਂ 'ਚ ਬਹੁਤ ਉਤਸ਼ਾਹ ਹੈ ਅਤੇ ਇਸ ਤਿਉਹਾਰ ਲਈ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ |