04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੁਰੂ ਨਾਨਕ ਖਾਲਸਾ ਕਾਲਜ ਦੀ ਟੀਮ ਵਲੋਂ ਜ਼ੋਨਲ ਯੂਥ ਫੈਸਟੀਵਲ 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਯਮੁਨਾਨਗਰ, 21 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਸੰਤ ਨਿਸ਼ਚਲ ਸਿੰਘ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮਨ ਯਮੁਨਾਨਗਰ ਵਿਖੇ ਹੋਏ 48ਵੇਂ ਜ਼ੋਨਲ ਯੂਥ ਫੈਸਟੀਵਲ 2025-26 ਵਿਚ ਆਪਣੀ ਵਿਲੱਖਣ ਪ੍ਰਤਿਭਾ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ ਹੈ | ਇਸ ਦੌਰਾਨ ਕਲਾਸੀਕਲ ਡਾਂਸ (ਸੋਲੋ), ਪੋਸਟਰ ਮੇਕਿੰਗ ਅਤੇ ਮਿਮਿਕਰੀ ਵਿਚ ਵਿਦਿਆਰਥੀ ਸਿਲੇਕਟ ਹੋਏ, ਜਦਕਿ ਕੋਰੀਓਗ੍ਰਾਫੀ ਅਤੇ ਮਾਈਮ ਨੂੰ ਕਮੈਂਡਿਡ ਸ਼੍ਰੇਣੀ ਵਿਚ ਸਨਮਾਨ ਮਿਲਿਆ | ਇਸ ਮਕੇ ਕਾਲਜ਼ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਭਾਗੀਦਾਰੀ ਲਈ ਵਧਾਈ ਦਿੰਦਿਆਂ ਕਲਚਰਲ ਕਮੇਟੀ ਅਤੇ ਸਟਾਫ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਦਕਿ ਕਲਚਰਲ ਕਮੇਟੀ ਦੇ ਕੋਆਰਡੀਨੇਟਰ ਡਾ. ਤਿਲਕ ਰਾਜ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਤੇ ਟੀਮ ਵਰਕ 'ਤੇ ਮਾਣ ਪ੍ਰਗਟਾਇਆ | ਉਨ੍ਹਾਂ ਕਿਹਾ ਕਿ ਅਜਿਹੇ ਯੂਥ ਫੈਸਟੀਵਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਲੁਕਵੀਂ ਪ੍ਰਤਿਭਾ ਦਿਖਾਉਣ, ਵਿਸ਼ਵਾਸ ਵਧਾਉਣ ਅਤੇ ਸੱਭਿਆਚਾਰਕ ਏਕਤਾ ਨੂੰ ਮਜ਼ਬੂਤ ਕਰਨ ਦਾ ਮੌਕਾ ਦਿੰਦੇ ਹਨ | ਗਵਰਨਿੰਗ ਬਾਡੀ ਅਤੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਪ੍ਰਤੀਭਾਗੀਆਂ ਦੀਆਂ ਉਪਲਬਧੀਆਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਾਸਕਟਬਾਲ ਖਿਡਾਰਨ ਸੁਖਮਨ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਏ. ਆਈ. ਅਧਾਰਿਤ ਵਾਟਸਐਪ ਚੈਟਬੋਟ ਸਤਰਕ ਲਾਂਚ
Ad Position 24