ਨਵੀਂ ਦਿੱਲੀ, 21 ਅਕਤੂਬਰ (ਮਿਸਰਦੀਪ ਭਾਟੀਆ)-ਦਿੱਲੀ 'ਚ ਇਕ ਪੋਤੇ ਨੇ ਆਪਣੇ 72 ਸਾਲ ਦੇ ਦਾਦੇ ਨੂੰ ਹੀ ਗੋਲੀ ਮਾਰ ਦਿੱਤੀ | ਮਾਮਲਾ ਚਾਂਦਨੀ ਮਹਿਲ ਪੁਲਿਸ ਸਟੇਸ਼ਨ ਦਾ ਦੱਸਿਆ ਜਾ ਰਿਹਾ ਹੈ | ਦੋਸ਼ੀ ਦੀ ਪਛਾਣ ਸ਼ਾਹਬੁੱਦੀ ਵਜੋਂ ਹੋਈ ਹੈ | ਇਹ ਪੂਰਾ ਮਾਮਲਾ ਜਾਇਦਾਦ ਵਿਵਾਦ ਦਾ ਮੰਨਿਆ ਜਾ ਰਿਹਾ ਹੈ | ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤ ਅਤੇ ਉਸ ਦੇ ਪੁੱਤਰ ਤੇ ਪੋਤੇ ਵਿਚਕਾਰ ਜਾਇਦਾਦ ਦਾ ਝਗੜਾ ਚੱਲ ਰਿਹਾ ਸੀ ਅਤੇ ਇਸ ਝਗੜੇ ਕਾਰਨ ਪੋਤੇ ਨੇ ਆਪਣੇ ਦਾਦੇ ਨੂੰ ਗੋਲੀ ਮਾਰ ਦਿੱਤੀ | ਪੀੜਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ | ਪੀੜਤ ਐਲ.ਐਨ.ਜੇ.ਪੀ. ਹਸਪਤਾਲ ਵਿਚ ਦਾਖ਼ਲ ਹੈ | ਉਸ ਦੀ ਹਾਲਤ ਫਿਲਹਾਲ ਸਥਿਰ ਹੈ | ਪੁਲਿਸ ਨੇ ਦੱਸਿਆ ਕਿ ਪੀੜਤ ਅਤੇ ਉਸ ਦੇ ਪੁੱਤਰ ਤੇ ਪੋਤਿਆਂ ਵਿਚਕਾਰ ਲੰਬੇ ਸਮੇਂ ਤੋਂ ਜਾਇਦਾਦ ਦਾ ਝਗੜਾ ਚਲ ਰਿਹਾ ਸੀ | ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ |