04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦਿੱਲੀ 'ਚ ਦੀਵਾਲੀ ਦੀ ਰਾਤ ਅੱਗ ਲੱਗਣ ਦੀਆਂ 270 ਘਟਨਾਵਾਂ ਵਾਪਰੀਆਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਨਵੀਂ ਦਿੱਲੀ, 21 ਅਕਤੂਬਰ (ਮਿਸਰਦੀਪ ਭਾਟੀਆ)-ਦਿੱਲੀ ਵਿਚ ਦੀਵਾਲੀ ਦੌਰਾਨ ਵੱਡੀ ਗਿਣਤੀ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ | 20 ਅਕਤੂਬਰ ਦਿਨ ਸੋਮਵਾਰ ਰਾਤ 12 ਵਜੇ ਤੱਕ ਅੱਗ ਲੱਗਣ ਦੀਆਂ 270 ਕਾਲਾਂ ਫਾਇਰ ਵਿਭਾਗ ਨੂੰ ਮਿਲੀਆਂ | ਇਹ ਅੰਕੜਾ ਅਗਲੇ 6 ਘੰਟਿਆਂ ਵਿਚ 400 ਨੂੰ ਪਾਰ ਕਰ ਗਿਆ |
ਦਿੱਲੀ ਦੇ ਸਾਰੇ ਫਾਇਰ ਸਟੇਸ਼ਨਾਂ 'ਤੇ ਰਾਤ ਭਰ ਅੱਗ ਬੁਝਾਊ ਦਸਤੇ ਤਾਇਨਾਤ ਰਹੇ | ਫਾਇਰ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਸਾਰੀਆਂ ਕਾਲਾਂ 'ਤੇ ਤੁਰੰਤ ਕਾਰਵਾਈ ਕੀਤੀ ਗਈ | ਜ਼ਿਆਦਾਤਰ ਅੱਗ ਪਟਾਕਿਆਂ ਕਾਰਨ ਲੱਗੀ | ਇਸ ਦੌਰਾਨ ਨਰੇਲਾ ਇੰਡਸਟਰੀਅਲ ਏਰੀਆ ਵਿਚ ਇਕ ਜੁੱਤੀਆਂ ਵਾਲੀ ਫੈਕਟਰੀ ਅਤੇ ਇਕ ਕਾਰਡ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ | ਦੋਵਾਂ ਥਾਵਾਂ 'ਤੇ ਅੱਗ 'ਤੇ ਕਾਬੂ ਪਾਉਣ ਲਈ 30 ਤੋਂ ਜ਼ਿਆਦਾ ਅੱਗ ਬੁਝਾਊ ਗੱਡੀਆਂ ਮੌਕੇ 'ਤੇ ਮੌਜੂਦ ਸਨ | ਕੋਈ ਜਾਨੀ ਨੁਕਸਾਨ ਦੀ ਅਜੇ ਤੱਕ ਕੋਈ ਖ਼ਬਰ ਨਹੀਂ ਮਿਲੀ ਹੈ | ਅੱਗ 'ਤੇ ਕਾਬੂ ਪਾ ਲਿਆ ਗਿਆ ਹੈ | ਫਾਇਰ ਅਫ਼ਸਰ ਐਸ.ਕੇ. ਦੂਆ ਨੇ ਕਿਹਾ ਕਿ ਜ਼ਿਆਦਾਤਰ ਅੱਗ ਬੁਝਾਊ ਕਾਲਾਂ ਰਿਹਾਇਸ਼ੀ ਇਲਾਕਿਆਂ ਤੋਂ ਆਈਆਂ, ਜਿਥੇ ਆਤਿਸ਼ਬਾਜ਼ੀ ਨਾਲ ਮਾਮੂਲੀ ਅਤੇ ਦਰਮਿਆਨਾ ਨੁਕਸਾਨ ਹੋਇਆ | ਫਾਇਰ ਟੀਮਾਂ ਲਗਾਤਰ ਡਿਊਟੀ 'ਤੇ ਹਨ |

Ad Position 22
No active advertisement
ਪਿਛਲੀ ਖ਼ਬਰ ਫ੍ਰੈਂਕਫਰਟ ਵਿਖੇ ਭਾਰਤ ਦੀ ਸ਼ਾਨਦਾਰ ਸਾਹਿਤਕ ਮੌਜੂਦਗੀ <br/> ਅਗਲੀ ਖ਼ਬਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੰਭੀਰਤਾ ਨਾਲ ਵਿਚਾਰ ਕਰੇ ਕੇਂਦਰ ਸਰਕਾਰ-ਰਾਮ ਸਿੰਘ 'ਬੰਬੇ' <br...
Ad Position 24