05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਫ੍ਰੈਂਕਫਰਟ ਵਿਖੇ ਭਾਰਤ ਦੀ ਸ਼ਾਨਦਾਰ ਸਾਹਿਤਕ ਮੌਜੂਦਗੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਨਵੀਂ ਦਿੱਲੀ, 21 ਅਕਤੂਬਰ (ਮਿਸਰਦੀਪ ਭਾਟੀਆ)-ਭਾਰਤ ਨੇ 77ਵੇਂ ਫ੍ਰੈਂਕਫਰਟ ਪੁਸਤਕ ਮੇਲੇ (15-19 ਅਕਤੂਬਰ 2025) ਵਿਚ ਆਪਣੀ ਭਾਸ਼ਾਈ, ਸਾਹਿਤਕ ਅਤੇ ਪ੍ਰਕਾਸ਼ਨ ਵਿਭਿੰਨਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਕ ਮਹੱਤਵਪੂਰਨ ਛਾਪ ਛੱਡੀ ਹੈ | 'ਪੜ੍ਹੋ ਅਤੇ ਜਾਣੋ ਭਾਰਤ' ਥੀਮ ਦੇ ਤਹਿਤ 'ਇੰਡੀਆ ਨੈਸ਼ਨਲ ਸਟੈਂਡ' ਜਿਸ ਨੂੰ ਨੈਸ਼ਨਲ ਬੁੱਕ ਟਰੱਸਟ, ਇੰਡੀਆ, ਨਵੀਂ ਦਿੱਲੀ ਦੁਆਰਾ ਫ੍ਰੈਂਕਫਰਟ ਵਿਚ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਸੀ, ਜੋ ਭਾਰਤੀ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਅਤੇ ਉਦਯੋਗ ਮਾਹਰਾਂ ਦੇ ਵਿਚਾਰਾਂ ਦੇ ਆਦਾਨ-ਪ੍ਰਦਾਨ ਕਰਨ ਅਤੇ ਪਠਨ ਸੰਸਕ੍ਰਿਤੀ ਅਤੇ ਕਾਰੋਬਾਰ ਨੂੰ ਮਜ਼ਬੂਤ ਕਰਨ ਲਈ ਇਕ ਮੰਚ ਸੀ | 'ਇੰਡੀਆ ਨੈਸ਼ਨਲ ਸਟੈਂਡ' ਦੇ ਤਹਿਤ ਜਨਤਕ ਅਤੇ ਨਿੱਜੀ ਖੇਤਰ ਦੇ ਪ੍ਰਕਾਸ਼ਕਾਂ ਦੀ ਭਾਗੀਦਾਰੀ ਨੇ ਬ੍ਰਾਂਡ ਇੰਡੀਆ ਨੂੰ ਪੇਸ਼ ਕਰਨ ਲਈ ਇਕ ਸੰਪੂਰਨ ਸਰਕਾਰੀ ਦਿ੍ਸ਼ਟੀਕੋਣ 'ਤੇ ਜ਼ੋਰ ਦਿੱਤਾ | ਬਾਰ੍ਹਾਂ ਪ੍ਰਮੁੱਖ ਪ੍ਰਕਾਸ਼ਕਾਂ ਨੇ ਵਿਅਕਤੀਗਤ ਤੌਰ 'ਤੇ ਹਿੱਸਾ ਲਿਆ ਅਤੇ 90 ਤੋਂ ਵੱਧ ਹੋਰ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਨੂੰ ਭਾਰਤ ਦੀਆਂ ਪੁਸਤਕਾਂ ਦੀ ਇਕ ਸਮੂਹ ਪ੍ਰਦਰਸ਼ਨੀ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ | ਕਾਪੀ ਰਾਈਟ ਵਪਾਰ ਅਤੇ ਅਨੁਵਾਦ ਦੇ ਮੌਕਿਆਂ ਨੂੰ ਬੜਾਵਾ ਦੇਣ ਲਈ ਲਗਭਗ 250 ਪੁਸਤਕਾਂ ਦੀ ਇਕ ਕੈਟਾਲਾਗ ਵੀ ਜਾਰੀ ਕੀਤੀ ਗਈ | ਪੰਜ ਦਿਨਾਂ ਤੱਕ 'ਇੰਡੀਆ ਨੈਸ਼ਨਲ ਸਟੈਂਡ' ਸਾਹਿਤਕ, ਸੱਭਿਆਚਾਰਕ ਅਤੇ ਬੌਧਿਕ ਆਦਾਨ-ਪ੍ਰਦਾਨ ਦੇ ਇਕ ਗਤੀਸ਼ੀਲ ਕੇਂਦਰ ਵਜੋਂ ਕੰਮ ਕਰਦਾ ਰਿਹਾ, ਜਿਸ ਵਿਚ ਭਾਰਤ ਅਤੇ ਵਿਦੇਸ਼ ਦੇ ਲੇਖਕ ਅਨੁਵਾਦਕ, ਪ੍ਰਕਾਸ਼ਕ ਅਤੇ ਵਿਦਵਾਨ ਸ਼ਾਮਿਲ ਹੋਏ | ਇਨ੍ਹਾਂ ਸੈਸ਼ਨਾਂ ਨੇ ਪ੍ਰਕਾਸ਼ਨ, ਅਨੁਵਾਦ ਅਤੇ ਕਹਾਣੀ ਸੁਣਾਉਣ ਦੇ ਸੰਵਾਦ ਨੂੰ ਬੜਾਵਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ 20ਵਾਂ ਭਾਪਾ ਪ੍ਰੀਤਮ ਸਿੰਘ ਯਾਦਗਾਰੀ ਭਾਸ਼ਨ 31 ਨੂੰ <br/> ਅਗਲੀ ਖ਼ਬਰ ਦਿੱਲੀ 'ਚ ਦੀਵਾਲੀ ਦੀ ਰਾਤ ਅੱਗ ਲੱਗਣ ਦੀਆਂ 270 ਘਟਨਾਵਾਂ ਵਾਪਰੀਆਂ <br/>
Ad Position 24