05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

'ਗੁਰਬਾਣੀ ਰਿਸਰਚ ਫਾਊਾਡੇਸ਼ਨ' ਨੇ ਗੁਰਦੁਆਰਾ ਲਾਜਵੰਤੀ ਗਾਰਡਨ ਵਿਖੇ ਕਰਵਾਇਆ ਕੀਰਤਨ ਦਰਬਾਰ <br/>

Ad Position 21
repet_subhas-goyals [Copy P29]
350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਾਏ ਗਏ ਕੀਰਤਨ ਦਰਬਾਰ ਮੌਕੇ ਹਾਜ਼ਰੀ ਭਰਦੇ ਹੋਏ ਫਾਊਾਡੇਸ਼ਨ ਦੇ ਮੁਖੀ ਪਰਮਜੀਤ ਸਿੰਘ 'ਵੀਰ ਜੀ' ਤੇ ਗੁਰਦੁਆਰਾ ਲਾਜਵੰਤੀ ਗਾਰਡਨ ਕਮੇਟੀ ਦੇ ਪ੍ਰਬੰਧਕ ਸਾਹਿਬਾਨ ਅਜੀਤ ਤਸਵੀਰ <br/> 22-10-2025
ਨਵੀਂ ਦਿੱਲੀ,21 ਅਕਤੂਬਰ (ਜਗਤਾਰ ਸਿੰਘ)- 'ਗੁਰਬਾਣੀ ਰਿਸਰਚ ਫਾਊਾਡੇਸ਼ਨ' ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਭਾਈ ਮਤੀਦਾਸ ਜੀ,ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਲਾਜਵੰਤੀ ਗਾਰਡਨ (ਹਲਕਾ ਸ਼ਿਵ ਨਗਰ) ਵਿਖੇ ਕਰਵਾਇਆ ਗਿਆ ¢ ਫਾਊਾਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ 'ਵੀਰਜੀ' ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਤੇ ਖ਼ਾਸ ਕਰ ਸਿੱਖ ਪਨੀਰੀ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੋੜਨਾ ਹੈ ¢ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਰਬਾਣੀ ਰਿਸਰਚ ਫਾਊਾਡੇਸ਼ਨ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ ਸਬੰਧਿਤ ਇੱਕ ਕਿਤਾਬ ਪੰਜਾਬੀ ਤੇ ਹਿੰਦੀ ਭਾਸ਼ਾ ਵਿਚ ਤਿਆਰ ਕਰਵਾਈ ਗਈ ਹੈ ¢ ਇਸ ਕਿਤਾਬ ਵਿਚ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਯਾਤਰਾ ਬਾਰੇ ਵਿਸਥਾਰ ਨਾਲ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ ਅਤੇ ਇਹ ਕਿਤਾਬ ਸਮਾਗਮਾਂ ਦੌਰਾਨ ਸੰਗਤਾਂ ਨੂੰ ਵੰਡੀ ਜਾ ਰਹੀ ਹੈ ¢ ਇਸ ਕਿਤਾਬ ਰਾਹੀਂ ਸੰਗਤਾਂ, ਬੱਚਿਆਂ ਤੇ ਨੌਜਵਾਨਾਂ ਨੂੰ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਇਤਿਹਾਸ ਬਾਰੇ ਅਹਿਮ ਜਾਣਕਾਰੀ ਮਿਲ ਸਕੇਗੀ ¢ ਪਰਮਜੀਤ ਸਿੰਘ ਵੀਰ ਜੀ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਾਹਿਬਾਨ ਵੱਲੋਂ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਯਾਨੀ ਨੌਵੇਂ ਮਹੱਲੇ ਦੇ ਸਲੋਕਾਂ ਨੂੰ ਕੀਰਤਨ ਰੂਪ ਵਿਚ ਗਾਇਨ ਕੀਤਾ ਗਿਆ ¢ ਉਨ੍ਹਾਂ ਇਹ ਵੀ ਦੱਸਿਆ ਕਿ ਨੇੜਲੇ ਭਵਿੱਖ 'ਚ ਅਜਿਹੇ ਸਮਾਗਮਾਂ ਹੋਰਨਾ ਇਲਾਕਿਆਂ ਵਿਚ ਵੀ ਕਰਵਾਏ ਜਾਣਗੇ ¢

Ad Position 22
No active advertisement
ਪਿਛਲੀ ਖ਼ਬਰ ਸਾਲਾਨਾ 21ਵਾਂ ਜਾਗਰਣ 29 ਨੂੰ ਅਗਲੀ ਖ਼ਬਰ 20ਵਾਂ ਭਾਪਾ ਪ੍ਰੀਤਮ ਸਿੰਘ ਯਾਦਗਾਰੀ ਭਾਸ਼ਨ 31 ਨੂੰ <br/>
Ad Position 24