ਟੱਲੇਵਾਲ, 21 ਅਕਤੂਬਰ (ਸੋਨੀ ਚੀਮਾ)-ਪਿੰਡ ਵਿਧਾਤੇ ਦੇ ਮਾਤਾ ਨੈਣਾਂ ਦੇਵੀ ਮੰਦਰ ਦੇ ਮੱੁਖ ਸੇਵਾਦਾਰ ਬਾਬਾ ਸ਼ੰਭੂ ਦੱਤ ਦੀ ਅਗਵਾਈ ਵਿਚ ਸੱਤਿਓ ਦਾ ਸਾਲਾਨਾ 21ਵਾਂ ਮਹਾਂਮਾਈ ਦਾ ਜਾਗਰਣ 29 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ਵਨੀ ਕੁਮਾਰ ਅਤੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਮੂਹ ਸੰਗਤ ਦੇ ਸਹਿਯੋਗ ਸਦਕਾ ਮਾਤਾ ਨੈਣਾਂ ਦੇਵੀ ਮੰਦਰ ਵਿਧਾਤਾ ਵਿਖੇ ਬਾਬਾ ਸ਼ੰਭੂ ਦੱਤ ਦੀ ਅਗਵਾਈ ਵਿਚ ਲਗਾਤਾਰ ਜਾਗਰਣ ਕਰਵਾਏ ਜਾ ਚੱੁਕੇ ਹਨ ਅਤੇ ਹੁਣ 21ਵਾਂ ਸਾਲਾਨਾ ਸੱਤਿਓ ਮੌਕੇ ਮਾਤਾ ਦਾ ਵਿਸ਼ਾਲ ਜਾਗਰਣ 29 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਦੌਰਾਨ ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਦੇ ਕਲਾਕਾਰ ਮਾਤਾ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ |