06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰ ਸਕੂਲ ਗੁਰਬਾਣੀ ਕੀਰਤਨ ਮੁਕਾਬਲੇ ਕਰਵਾਏ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਨਵੀਂ ਦਿੱਲੀ, 2 ਨਵੰਬਰ (ਜਗਤਾਰ ਸਿੰਘ)-ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਤਿੰਨ ਗੁਰਸਿੱਖਾਂ ਭਾਈ ਮਤੀ ਦਾਸ , ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਸਮਰਪਿਤ ਅੰਤਰ ਸਕੂਲ ਗੁਰਬਾਣੀ ਕੀਰਤਨ ਮੁਕਾਬਲੇ ਕਰਵਾਏ ਗਏ ¢ 'ਗੁਰੂ ਤੇਗ਼ ਬਹਾਦਰ ਬੋਲਿਆ' ਨਾਂਅ 'ਤੇ ਕਰਾਏ ਗਏ ਇਨ੍ਹਾਂ ਅੰਤਰ ਸਕੂਲ ਗੁਰਬਾਣੀ ਕੀਰਤਨ ਮੁਕਾਬਲੇ ਵਿਚ ਇੰਡੀਆ ਗੇਟ ਬ੍ਰਾਂਚ ਨੂੰ ਪਹਿਲਾ ਸਥਾਨ, ਵਸੰਤ ਵਿਹਾਰ ਨੂੰ ਦੂਜਾ ਅਤੇ ਫ਼ਤਿਹ ਨਗਰ ਬ੍ਰਾਂਚ ਨੂੰ ਤੀਜਾ ਸਥਾਨ ਹਾਸਲ ਹੋਇਆ ¢ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਇੰਡੀਆ ਗੇਟ ਵੱਲੋਂ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ 11 ਸਕੂਲਾਂ ਦੇ ਕਰੀਬ 150 ਵਿਦਿਆਰਥੀਆਂ ਨੇ ਹਿੱਸਾ ਲਿਆ¢ ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਦਾ ਰਾਗਬੱਧ ਕੀਰਤਨ ਕੀਤਾ ¢ ਕੀਰਤਨ ਮੁਕਾਬਲੇ ਵਿਚ ਜੱਜ ਦੀ ਸੇਵਾ ਭਾਈ ਬਲਦੀਪ ਸਿੰਘ, ਡਾ. ਗੁਰਵਿੰਦਰ ਹਰਨਾਮ ਸਿੰਘ ਅਤੇ ਬੀਬੀ ਮੋਹਿੰਦਰ ਕੌਰ ਨੇ ਨਿਭਾਈ ਅਤੇ ਇਸ ਦੇ ਨਾਲ ਹੀ ਹੋਣਹਾਰ ਵਿਦਿਆਰਥੀਆਂ ਤੇ ਸੰਗੀਤ ਅਧਿਆਪਕਾਂ ਨੂੰ ਰਾਗਬੱਧ ਕੀਰਤਨ ਸ਼ੈਲੀ ਨੂੰ ਸੰਭਾਲਣ ਅਤੇ ਅੱਗੇ ਪ੍ਰਚਾਰਨ ਲਈ ਵਧਾਈ ਦਿੱਤੀ ¢ ਇੰਡੀਆ ਗੇਟ ਸਕੂਲ ਦੇ ਪਿ੍ੰਸੀਪਲ ਮਨਦੀਪ ਕੌਰ ਨੇ ਸਕੂਲ ਚੇਅਰਮੈਨ ਅਮਰਜੀਤ ਸਿੰਘ ਪਿੰਕੀ, ਚੇਅਰਮੈਨ ਐਜੂਕੇਸ਼ਨ ਸੈੱਲ ਸਤਿਕਾਰਯੋਗ ਕੁਲਤਾਰਨ ਸਿੰਘ ਕੋਛੜ ਤੇ ਹੋਰਨਾ ਨੂੰ ਜੀ ਆਇਆਂ ਆਖਦੇ ਹੋਏ ਅੰਤਰ ਸਕੂਲ ਗੁਰਬਾਣੀ ਕੀਰਤਨ ਮੁਕਾਬਲੇ ਸਮਾਗਮ ਦੇ ਉਦੇਸ਼ ਬਾਰੇ ਜਾਣੂ ਕਰਵਾਇਆ ¢ ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਪਿੰਕੀ ਤੇ ਕੁਲਤਾਰਨ ਸਿੰਘ ਕੋਛੜ ਨੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਤੇ ਸ਼ਹਾਦਤ ਨਾਲ ਸਬੰਧਿਤ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ¢ ਸਮਾਗਮ ਦੇ ਆਿਖ਼ਰ ਵਿਚ ਵਾਇਸ ਪਿ੍ੰਸੀਪਲ ਹਰਿੰਦਰ ਕੌਰ ਅਤੇ ਹੈੱਡ ਮਿਸਟ੍ਰੈਸ ਗੁਰਮੀਤ ਕੌਰ ਵਿਰਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ ¢
Ad Position 22
No active advertisement
ਪਿਛਲੀ ਖ਼ਬਰ ਵਿਸ਼ਨੂੰ ਗਾਰਡਨ ਦੇ ਗੁਰਦੁਆਰਾ ਐੱਸ ਬਲਾਕ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ <br/> ਅਗਲੀ ਖ਼ਬਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਿੱਖ ਸਾਹਿਤ 'ਤੇ ਚਿੱਤਰ ਪ੍ਰਦਰਸ਼ਨੀ ਸ਼ੁਰੂ
Ad Position 24