ਰਤੀਆ, 24 ਨਵੰਬਰ (ਬੇਅੰਤ ਕੌਰ ਮੰਡੇਰ)-ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਕੁਰੂਕਸ਼ੇਤਰ 'ਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਫ਼ਤਿਹਾਬਾਦ ਖ਼ਾਸਕਰ ਰਤੀਆ ਇਲਾਕੇ ਤੋਂ ਵੱਡੀ ਗਿਣਤੀ 'ਚ ਸੰਗਤ ਜਾਵੇਗੀ | ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਕਾਕਾ ਸਿੰਘ ਲਧੂਵਾਸ ਨੇ ਜਾਣਕਾਰੀ ਦਿੱਤੀ | ਜਥੇਦਾਰ ਇਕਬਾਲ ਸਿੰਘ ਖੋਖਰ ਨੇ ਕਿਹਾ ਕਿ ਸੂਬਾ ਪੱਧਰੀ ਸ਼ਹਾਦਤ ਸਮਾਰੋਹ ਵਿਚ ਇਲਾਕੇ 'ਚੋਂ ਬੱਸਾਂ 'ਤੇ ਜਾਣ ਲਈ ਸੰਗਤਾਂ ਦੀਆਂ ਤਿਆਰੀਆਂ ਮੁਕੰਮਲ ਹਨ | ਇਸ ਮੌਕੇ ਮੈਂਬਰ ਗੁਰਮੇਲ ਸਿੰਘ ਸਹਿਨਾਲ ਨੇ ਕਿਹਾ ਕਿ ਸੰਗਤਾਂ 'ਚ ਉਤਸ਼ਾਹ ਤੇ ਸ਼ਰਧਾ ਹੈ | ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੋਈ ਬੈਠਕ 'ਚ ਗੁਰਚਰਨ ਸਿੰਘ ਖੋਖਰ, ਕਮਾਣਾ ਗੁਰੂਘਰ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਖ਼ਾਲਸਾ, ਜਥੇਦਾਰ ਨਾਜ਼ਰ ਸਿੰਘ, ਜਗਮੇਲ ਸਿੰਘ ਮੈਂਬਰ, ਜਸਪਾਲ ਸਿੰਘ ਕਮਾਣਾ, ਸਕੱਤਰ ਹਰਦੀਪ ਸਿੰਘ, ਜਗਸੀਰ ਸਿੰਘ ਕਮਾਣਾ, ਡਾ. ਪੂਰਨ ਸਿੰਘ, ਹਰਨੇਕ ਸਿੰਘ ਸਹਿਤ ਵੱਡੀ ਗਿਣਤੀ 'ਚ ਸੰਗਤ ਮੌਜੂਦ ਸੀ |