14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸ਼ਹੀਦ ਦਵਿੰਦਰ ਸਿੰਘ ਦੇ 24ਵੇਂ ਸ਼ਹੀਦੀ ਚੇਤਨਾ ਸਮਾਗਮ 'ਚ ਵੱਡੀ ਗਿਣਤੀ 'ਚ ਲੋਕਾਂ ਵਲੋਂ ਸ਼ਰਧਾਂਜਲੀ

Ad Position 21
No active advertisement
ਅਜੀਤ ਡੈਸਕ 25-11-2025
ਰਤੀਆ, 24 ਨਵੰਬਰ (ਬੇਅੰਤ ਕੌਰ ਮੰਡੇਰ)-ਸ਼ਹੀਦ ਦਵਿੰਦਰ ਸਿੰਘ ਦੇ 24ਵੇਂ ਸ਼ਹੀਦੀ ਦਿਵਸ ਮੌਕੇ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹਾਦਤ ਨੂੰ ਸਮਰਪਿਤ ਚੇਤਨਾ ਸਮਾਗਮ ਸ਼ਹੀਦ ਦੀ ਸਮਾਧ 'ਤੇ ਸ਼ਹੀਦ ਦਵਿੰਦਰ ਸਿੰਘ ਯਾਦਗਾਰੀ ਟਰੱਸਟ ਵਲੋਂ ਕਰਵਾਇਆ | ਇਸ ਮੌਕੇ ਸਮਾਜ ਸੇਵੀ ਕੈਪਟਨ ਜਗਜੀਤ ਸਿੰਘ ਤੇ ਜਥੇਦਾਰ ਇਕਬਾਲ ਸਿੰਘ ਖੋਖਰ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਸਮਾਰੋਹ 'ਚ ਐੱਸ. ਐੱਚ. ਓ. ਰਣਜੀਤ ਸਿੰਘ ਭਿੰਡਰ ਤੇ ਜਥੇਦਾਰ ਕਾਕਾ ਸਿੰਘ ਲਧੂਵਾਸ ਵਿਸ਼ੇਸ਼ ਮਹਿਮਾਨ ਸਨ | ਕੈਪਟਨ ਜਗਜੀਤ ਸਿੰਘ ਤੇ ਇਕਬਾਲ ਸਿੰਘ ਖੋਖਰ ਨੇ ਕਿਹਾ ਕਿ ਸ਼ਹੀਦ ਦਵਿੰਦਰ ਸਿੰਘ ਨੇ 24 ਸਾਲ ਪਹਿਲਾਂ ਦੇਸ਼ ਦੀ ਅਣਖ ਤੇ ਸ਼ਾਨ ਲਈ ਕੁਰਬਾਨੀ ਦੇ ਕੇ ਸ਼ਹੀਦ ਦਾ ਮਹਾਨ ਰੁਤਬਾ ਹਾਸਿਲ ਕੀਤਾ ਹੈ, ਅਸੀਂ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲਾਂ ਸਕਦੇ | ਸ਼ਹੀਦ ਦਵਿੰਦਰ ਸਿੰਘ ਦੀ ਪਤਨੀ ਜਸਵਿੰਦਰ ਕੌਰ ਖੋਖਰ, ਸੈਨਿਕ ਹੌਲਦਾਰ ਜਸਕਰਨ ਸਿੰਘ ਅਤੇ ਐੱਸ. ਐੱਚ. ਓ. ਰਣਜੀਤ ਸਿੰਘ ਭਿੰਡਰ, ਇਕਬਾਲ ਸਿੰਘ, ਕਾਕਾ ਸਿੰਘ ਲਧੂਵਾਸ ਤੇ ਮੈਨੇਜਰ ਵਰਿੰਦਰ ਸਿੰਘ ਮੰਡਵੀ ਨੂੰ ਟਰੱਸਟ ਵਲੋਂ ਪ੍ਰਸ਼ੰਸਾ ਪੱਤਰ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ | ਬੁਢਲਾਡਾ ਰੋਡ 'ਤੇ ਸਥਿਤ ਸਮਾਧੀ ਸਥਲ 'ਤੇ ਕਰਵਾਏ ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਤੀਆ ਦੇ ਪਿ੍ੰਸੀਪਲ ਗਜਾਨੰਦ ਤੇ ਸਰਕਾਰੀ ਮਾਡਲ ਸਾਂਸਕਿ੍ਤ ਸੈਕੰਡਰੀ ਸਕੂਲ ਰਤੀਆ ਦੇ ਕਾਰਜਕਾਰੀ ਇੰਚਾਰਜ ਸ਼ਸ਼ੀਬਾਲਾ, ਰਾਜ ਕਮਾਨਾ ਦੀ ਪ੍ਰਧਾਨਗੀ ਹੇਠ ਸ਼ਰਧਾਂਜਲੀ ਸਮਾਗਮ ਕਰਵਾਇਆ | ਬੁਲਾਰੇ ਵੀਰ ਸਿੰਘ, ਭੂਪ ਸਿੰਘ, ਲੈਕਚਰਾਰ ਉਸ਼ਾ ਰਾਣੀ, ਸੁਨੀਤਾ ਰਾਣੀ, ਰਾਜ ਕਮਾਨਾ, ਅਮਰਜੀਤ ਚੌਹਾਨ, ਸੰਜੇ ਸਰੋਏ ਦੀ ਅਗਵਾਈ ਹੇਠ ਦੋਵਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਨਸ਼ੇ ਭਜਾਓ-ਦੇਸ਼ ਬਚਾਓ ਤੇ ਵਾਤਾਵਰਨ ਬਚਾਓ, ਜੀਵਨ ਬਚਾਓ ਦੇ ਨਾਅਰਿਆਂ ਨਾਲ ਸ਼ਹਿਰ 'ਚ ਗੂੰਜ ਪੈ ਗਈ | ਇਸ ਮੌਕੇ ਕਰਵਾਏ ਸ਼ਰਧਾਂਜਲੀ ਸਮਾਗਮ 'ਚ ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਨੇ ਸ਼ਹੀਦ ਦਵਿੰਦਰ ਸਿੰਘ ਦੀ ਸ਼ਹੀਦੀ ਤੇ ਪਿਛਲੇ 24 ਸਾਲਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਚਿੱਤਰਕਾਰ ਕਿ੍ਸ਼ਨ ਸਿੰਘ ਵਲੋਂ ਵਿਸ਼ੇਸ਼ ਕੁਇਜ਼ ਮੁਕਾਬਲਾ ਕਰਵਾਇਆ, ਜਿਸ 'ਚ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਤੇ ਸਰਕਾਰੀ ਮਾਡਲ ਸੰਸਕਿ੍ਤ ਸਕੂਲ ਦੀਆਂ ਵਿਦਿਆਰਥਣਾਂ ਸਨੇਹਾ, ਕੋਮਲ ਤੇ ਭਾਰਤੀ ਚੌਹਾਨ ਨੇ ਜੀਵਨੀ ਪੇਸ਼ ਕੀਤੀ | ਗੁੰਜਨ, ਸ਼ੁਭਮ ਤੇ ਕੋਮਲ ਨੇ ਉਤਸ਼ਾਹ ਨਾਲ ਸ਼ਬਦ ਗਾਇਨ ਕੀਤਾ | ਸ਼ਰਧਾਂਜਲੀ ਸਮਾਗਮ 'ਚ ਸਰਵ ਸਮਾਜ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ, ਇਕਬਾਲ ਸਿੰਘ ਖੋਖਰ, ਕਾਕਾ ਸਿੰਘ ਲਧੂਵਾਸ, ਕੈਪਟਨ ਜਗਜੀਤ ਸਿੰਘ ਨੇ ਵਿਚਾਰ ਪੇਸ਼ ਕੀਤੇ | ਲੈਕਚਰਾਰ ਰਾਜ ਸਿੰਘ ਕਮਾਣਾ, ਵੀਰ ਸਿੰਘ ਥਿੰਦ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਗੀਤ ਪੇਸ਼ ਕਰ ਕੇ ਸਾਰਿਆਂ ਨੂੰ ਨਿਹਾਲ ਕੀਤਾ |
ਸੂਬੇਦਾਰ ਗਿਆਨ ਸਿੰਘ ਢੋਟ, ਹੌਲਦਾਰ ਨਛੱਤਰ ਸਿੰਘ ਗਰੋਹਾ, ਹੈਪੀ ਸਿੰਘ , ਗਿਆਨ ਸਿੰਘ, ਸ਼ੀਸ਼ਪਾਲ, ਕਾਲਾ ਸਿੰਘ, ਜਗਪਾਲ ਸਿੰਘ ਬਲਜਿੰਦਰ ਸਿੰਘ ਖੋਖਰ, ਕਿ੍ਸ਼ਨ ਸਿੰਘ ਚਿੱਤਰਕਾਰ, ਵੀਰ ਸਿੰਘ, ਸਕੂਲ ਸਟਾਫ਼ ਤੇ ਵੱਡੀ ਗਿਣਤੀ 'ਚ ਇਲਾਕੇ ਦੇ ਪਤਵੰਤਿਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਕੈਪਟਨ ਗੁਰਮੁੱਖ ਸਿੰਘ ਭੁੱਲਰ, ਰਣਜੀਤ ਸਿੰਘ ਭਾਨੀਖੇੜਾ, ਸੁਰਜੀਤ ਸਿੰਘ ਸ਼ਿਮਲਾਪੁਰੀ, ਸ਼ੇਰ ਸਿੰਘ ਭੁੱਲਰ, ਸੂਬੇਦਾਰ ਕੁਲਵੰਤ ਸਿੰਘ, ਹਵਲਦਾਰ ਸੁਰਜੀਤ ਸਿੰਘ, ਸ਼ੇਰ ਸਿੰਘ ਖੋਖਰ , ਗਿਆਨ ਸਿੰਘ, ਮੈਨੇਜਰ ਵਰਿੰਦਰ ਸਿੰਘ ਮੰਡਵੀ, ਮਨਜੀਤ ਸਿੰਘ, ਸੁਖਦੇਵ ਸਿੰਘ ਮਾਸਟਰ, ਬਲਜਿੰਦਰ ਸਿੰਘ ਖੋਖਰ, ਜਸਵਿੰਦਰ ਕੌਰ ਮੰਡੇਰ, ਬੁਲਾਰੇ ਰਾਜ ਕਮਾਨਾ, ਗੁਰਵਿੰਦਰ ਸਿੰਘ, ਸੰਦੀਪ ਕੁਮਾਰ, ਸਰਬਜੀਤ ਸਿੰਘ, ਬੁਲਾਰਾ ਉਸ਼ਾ ਰਾਣੀ, ਬੁਲਾਰਾ ਸੁਨੀਤਾ ਰਾਣੀ, ਕਿ੍ਸ਼ਨ ਸਿੰਘ, ਜਸਵਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਤਲੁਜ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਅਗਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
Ad Position 24