ਪੰਜਾਬੀ ਗੀਤ 'ਪੰਜਾਬੀ ਦਾ ਮਾਣ' ਰਿਲੀਜ਼ ਕੀਤਾ <br/>
ਅਜੀਤ ਡੈਸਕ
06-12-2025
ਇਸ ਮੌਕੇ 'ਤੇ ਪ੍ਰਦੀਪ ਤਰਕਸ਼ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡਾ. ਭੁਪਿੰਦਰ ਸਿੰਘ ਨੇ ਇਹ ਗੀਤ ਸਿਰਫ਼ ਪੰਜਾਬੀ ਭਾਸ਼ਾ ਵਿਚ ਹੀ ਰਿਕਾਰਡ ਨਹੀਂ ਕੀਤਾ ਬਲਕਿ ਹਿੰਦੀ ਅਤੇ ਮੈਥ ਵਰਗੇ ਵਿਸ਼ਿਆਂ ਨਾਲ ਵੀ ਆਮ ਬੱਚਿਆਂ ਨੂੰ ਜੋੜਨ ਦਾ ਉਪਰਾਲਾ ਕੀਤਾ ਹੈ | ਡਾਇਟ ਕੜਕੜਡੂੰਮਾ ਦੇ ਪਿ੍ੰਸੀਪਲ ਡਾ. ਬੀ. ਕੇ. ਪਾਲ ਅਨੁਸਾਰ ਸਾਡੇ ਲਈ ਇਹ ਫ਼ਖ਼ਰ ਦੀ ਗੱਲ ਹੈ ਕਿ ਐਸ. ਈ. ਆਰ. ਟੀ. ਦਿੱਲੀ ਦੇ ਫੈਕਲਟੀ ਮੈਂਬਰਾਂ ਵਲੋਂ ਨਿਤ ਨਵੇਂ ਤਜਰਬੇ ਕਰਦੇ ਹੋਏ ਭਾਸ਼ਾਵਾਂ ਨੂੰ ਰੌਚਕ ਢੰਗ ਨਾਲ ਪੜ੍ਹਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਜੋ ਕਾਬਲੇ ਤਾਰੀਫ਼ ਹਨ | ਉਨ੍ਹਾਂ ਨੇ ਡਾਇਟ ਦੇ ਹੀ ਸਾਬਕਾ ਅਧਿਆਪਕ ਅਤੇ ਡੀ. ਓ. ਟੀ. ਦੇ ਮੌਜੂਦਾ ਪੰਜਾਬੀ ਅਧਿਆਪਕ ਪ੍ਰਦੀਪ ਤਰਕਸ਼ ਵਲੋਂ ਡਾਇਟ ਕੜਕੜਡੂੰਮਾ ਲਈ ਵਿਸ਼ੇਸ਼ ਤੌਰ 'ਤੇ ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਤਿਆਰ ਕੀਤਾ ਗਿਆ 'ਤਰਾਨਾ' ਦਾ ਵੀ ਜ਼ਿਕਰ ਕੀਤਾ | ਅਬੋਹਰ ਤੋਂ ਆਏ ਡਾ. ਅਜੈ ਖੋਸਲਾ ਦਾ ਮੰਨਣਾ ਹੈ ਕਿ ਅੱਜ ਤਕਨੀਕ ਦੇ ਯੁੱਗ ਵਿਚ ਇਹੋ ਜਿਹੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਹਨ ਤਾਂ ਹੀ ਭਾਸ਼ਾਵਾਂ ਦਾ ਵਜੂਦ ਕਾਇਮ ਰਹਿ ਸਕਦਾ ਹੈ | ਪੰਜਾਬੀ ਹੈਲਪਲਾਈਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ ਨੇ ਇਸ ਮੌਕੇ 'ਤੇ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਸਾਂਝ ਪਾਉਣ ਲਈ ਗੀਤ ਦੇ ਰੂਪ ਵਿਚ ਡਾ. ਭੁਪਿੰਦਰ ਸਿੰਘ ਨੇ ਜਿਹੜਾ ਉਪਰਾਲਾ ਕੀਤਾ ਹੈ ਉਸ ਦੀ ਮੰਗ ਪੰਜਾਬੀ ਅਧਿਆਪਕਾਂ ਵਲੋਂ ਵਰਿ੍ਹਆਂ ਤੋਂ ਕੀਤੀ ਜਾ ਰਹੀ ਸੀ | ਇਸ ਗੀਤ ਨਾਲ ਹੁਣ ਵਿਦਿਆਰਥੀ ਪੰਜਾਬੀ ਭਾਸ਼ਾ ਪੜ੍ਹਨ ਲਈ ਵਧੇਰੇ ਗਿਣਤੀ ਵਿਚ ਅੱਗੇ ਆਉਣਗੇ | ਉਨ੍ਹਾਂ ਨੇ ਡਾ. ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਸੁਰੀਲੀ ਆਵਾਜ਼ ਵਿਚ ਗੀਤ ਰਿਕਾਰਡ ਕਰਵਾਉਣ ਦੀ ਵਧਾਈ ਦਿੱਤੀ |