04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਦਿੱਲੀ ਦੀ ਆਬੋ-ਹਵਾ ਅਜੇ ਵੀ ਗੰਭੀਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-12-2025
ਨਵੀਂ ਦਿੱਲੀ, 5 ਦਸੰਬਰ (ਮਿਸਰਦੀਪ ਭਾਟੀਆ)-ਰਾਜਧਾਨੀ ਦਿੱਲੀ ਵਿਚ ਜ਼ਹਿਰੀਲੇ ਧੂੰਏਾ ਦਾ ਕਹਿਰ ਜਾਰੀ ਹੈ | ਆਨੰਦ ਵਿਹਾਰ ਅਤੇ ਅਕਸ਼ਰਧਾਮ ਵਰਗੇ ਖੇਤਰਾਂ ਵਿਚ ਹਵਾ ਗੁਣਵੱਤਾ ਸੂਚਕਾਂਕ 348 ਦਰਜ ਕੀਤਾ ਗਿਆ ਜੋ ਕਿ 'ਬਹੁਤ ਮਾੜੀ' ਸ਼੍ਰੇਣੀ ਵਿਚ ਆਉਂਦਾ ਹੈ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਇਹ ਪੱਧਰ ਸਿਹਤ ਦੇ ਲਈ ਗੰਭੀਰ ਖ਼ਤਰਾ ਪੈਦਾ ਕਰਦਾ ਹੈ |
ਆਨੰਦ ਵਿਹਾਰ ਇਲਾਕੇ ਵਿਚ ਸ਼ੁੱਕਰਵਾਰ ਸਵੇਰੇ ਜ਼ਹਿਰੀਲੇ ਧੂੰਏਾ ਦੀ ਇਕ ਪਰਤ ਨੇ ਪੂਰੇ ਸ਼ਹਿਰ ਨੂੰ ਢਕ ਲਿਆ | ਸੀ.ਪੀ.ਸੀ.ਬੀ. ਦੇ ਮੁਤਾਬਿਕ ਇਲਾਕੇ ਦਾ ਏ.ਕਿਊ.ਆਈ. 348 ਦਰਜ ਕੀਤਾ ਗਿਆ | ਇਸ ਦੌਰਾਨ ਅਕਸ਼ਰਧਾਮ ਖੇਤਰ ਵਿਚ ਏ.ਕਿਊ.ਆਈ. 348 ਦਰਜ ਕੀਤਾ ਗਿਆ ਅਤੇ ਇੰਡੀਆ ਗੇਟ 'ਤੇ 267 ਏ.ਕਿਊ.ਆਈ. ਦਰਜ ਕੀਤਾ ਗਿਆ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁੁਸਾਰ ਐਤਵਾਰ ਤੱਕ ਹਵਾ ਦੀ ਗੁਣਵੱਤਾ ਬਹੁਤ ਮਾੜੀ ਸ਼੍ਰੇਣੀ ਵਿਚ ਰਹਿਣ ਦੀ ਸੰਭਾਵਨਾ ਹੈ | ਇਸ ਨਾਲ ਸਾਹ ਦੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਅੱਖਾਂ ਵਿਚ ਜਲਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ |
ਦਿੱਲੀ ਸਰਕਾਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੀ ਹੈ | ਇਸ ਸੰਬੰਧ ਵਿਚ ਸ਼ਹਿਰ ਭਰ ਵਿਚ 305 ਮਿਸਟ ਸਪਰੇਅ ਸਿਸਟਮ ਲਗਾਉਣੇ ਸ਼ੁਰੂ ਕਰ ਦਿੱਤੇ ਹਨ | ਹਵਾ ਵਿਚੋਂ ਹਾਨੀਕਾਰਕ ਪੀ.ਐਮ. 10 ਅਤੇ ਪੀ.ਐਮ 2.5 ਕਣਾਂ ਨੂੰ ਖਤਮ ਕਰਨ ਦੇ ਉਦੇਸ਼ ਨਾਲ 9 ਪ੍ਰਮੁੱਖ ਪ੍ਰਦੂਸ਼ਣ ਹੌਟਸਪੌਟਾਂ ਦੀ ਪਛਾਣ ਕੀਤੀ ਗਈ ਹੈ, ਜਿਥੇ ਇਹ ਅਤਿਆਧੁਨਿਕ ਤਕਨਾਲੋਜੀ ਪੜਾਅਵਾਰ ਸਥਾਪਿਤ ਕੀਤੀ ਜਾਵੇਗੀ | ਮੁੱਖ ਮੰਤਰੀ ਨੇ ਸਾਰੀਆਂ ਸੰਬੰਧਿਤ ਏਜੰਸੀਆਂ ਨੂੰ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿਚ ਪ੍ਰਦੂਸ਼ਣ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਅਗਲੇ ਇਕ ਸਾਲ ਵਿਚ ਅਸੀਂ ਇਕ ਲੱਖ ਪਿੰਡਾਂ ਨੂੰ ਬਾਲ ਵਿਆਹ ਮੁਕਤ ਪਿੰਡ ਬਣਾਵਾਂਗੇ - ਭੁਵਨ ਰਿਭੂ <br/> ਅਗਲੀ ਖ਼ਬਰ ਪੰਜਾਬੀ ਗੀਤ 'ਪੰਜਾਬੀ ਦਾ ਮਾਣ' ਰਿਲੀਜ਼ ਕੀਤਾ <br/>
Ad Position 24