04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਅਗਲੇ ਇਕ ਸਾਲ ਵਿਚ ਅਸੀਂ ਇਕ ਲੱਖ ਪਿੰਡਾਂ ਨੂੰ ਬਾਲ ਵਿਆਹ ਮੁਕਤ ਪਿੰਡ ਬਣਾਵਾਂਗੇ - ਭੁਵਨ ਰਿਭੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-12-2025
ਨਵੀਂ ਦਿੱਲੀ, 5 ਦਸੰਬਰ (ਮਿਸਰਦੀਪ ਭਾਟੀਆ)-ਬਾਲ ਵਿਆਹ ਮੁਕਤ ਭਾਰਤ ਮੁਹਿੰਮ ਦੇ ਇਕ ਸਾਲ ਪੂਰੇ ਹੋਣ ਮੌਕੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਅਤੇ ਰਾਜ ਮੰਤਰੀ ਸਾਵਿਤਰੀ ਠਾਕੁਰ ਦੀ ਮੌਜੂਦਗੀ ਵਿਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ 100 ਦਿਨਾਂ ਦੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ | ਕੇਂਦਰ ਸਰਕਾਰ ਨੇ 27 ਨਵੰਬਰ 2024 ਨੂੰ ਬਾਲ ਵਿਆਹ ਮੁਕਤ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ | ਇਸ ਮੌਕੇ ਬਾਲ ਅਧਿਕਾਰ ਕਾਰਕੁੰਨ ਅਤੇ ਜਸਟ ਰਾਈਟਸ ਫਾਰ ਚਿਲਡਰਨ (ਜੇ.ਆਰ.ਸੀ.) ਦੇ ਸੰਸਥਾਪਕ ਭੁਵਨ ਰਿਭੂ ਨੇ ਬੱਚਿਆਂ ਖ਼ਿਲਾਫ਼ ਅਪਰਾਧਾਂ ਨੂੰ ਖ਼ਤਮ ਕਰਨ ਲਈ ਸਾਰੇ ਹਿੱਸੇਦਾਰਾਂ ਨੂੰ ਇਕੱਠੇ ਹੋਣ ਦੀ ਅਤੇ ਇਸ ਰਾਸ਼ਟਰੀ ਮੁਹਿੰਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ |
ਰਿਭੂ ਨੇ ਕਿਹਾ ਕਿ ਬਾਲ ਵਿਆਹ ਮੁਕਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਭਾਈਚਾਰਕ ਸਮੂਹਾਂ, ਧਾਰਮਿਕ ਨੇਤਾਵਾਂ, ਪੰਚਾਇਤਾਂ ਅਤੇ ਨਾਗਰਿਕਾਂ ਦੀ ਸਭ ਤੋਂ ਮੁੱਖ ਭੂਮਿਕਾ ਹੈ | ਸਰਕਾਰ ਦਾ ਬਾਲ ਵਿਆਹ ਮੁਕਤ ਭਾਰਤ ਮੁਹਿੰਮ ਪੂਰੀ ਦੁਨੀਆ ਲਈ ਇਕ ਮਾਡਲ ਬਣ ਚੁੱਕੀ ਹੈ | ਇਹ ਬੱਚਿਆਂ ਦੇ ਖ਼ਿਲਾਫ਼ ਹੋਣ ਵਾਲੇ ਇਸ ਅਪਰਾਧ ਦੇ ਖ਼ਾਤਮੇ ਲਈ ਸਾਡੇ ਸਮੂਹਿਕ ਯਤਨਾਂ ਅਤੇ ਸਮੂਹਿਕ ਵਚਨਬੱਧਤਾ ਦਾ ਵੀ ਪ੍ਰਤੀਕ ਹੈ |
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਕ ਲੱਖ ਤੋਂ ਵੀ ਜ਼ਿਆਦਾ ਬਾਲ ਵਿਆਹ ਰੋਕੇ ਗਏ ਜੋ ਇਹ ਦਰਸਾਉਂਦਾ ਹੈ ਕਿ ਜਦੋਂ ਸਮਾਜ ਇਕਜੁੱਟ ਹੁੰਦਾ ਹੈ ਤਾਂ ਬਦਲਾਅ ਅਟੱਲ ਹੁੰਦਾ ਹੈ | ਅਸੀਂ ਵਾਅਦਾ ਕੀਤਾ ਹੈ ਕਿ ਅਗਲੇ ਇਕ ਸਾਲ ਵਿਚ ਅਸੀਂ ਇਕ ਲੱਖ ਪਿੰਡਾਂ ਨੂੰ ਬਾਲ ਵਿਆਹ ਮੁਕਤ ਪਿੰਡ ਬਣਾਵਾਂਗੇ | ਤਾਂ ਜੋ ਹਰ ਬੱਚੇ ਨੂੰ ਜੀਵਨ ਵਿਚ ਅੱਗੇ ਵੱਧਣ ਦਾ ਮੌਕਾ ਅਤੇ ਸੁਰੱਖਿਅਤ ਭਵਿੱਖ ਮਿਲੇ | ਵਿਕਸਤ ਭਾਰਤ ਦੇ ਵੱਡੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਨ੍ਹਾਂ ਯਤਨਾਂ ਦੀ ਗਤੀ ਕਾਫੀ ਅਹਿਮੀਅਤ ਰੱਖਦੀ ਹੈ |

Ad Position 22
No active advertisement
ਪਿਛਲੀ ਖ਼ਬਰ ਨਾਰਾਇਣਗੜ੍ਹ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਅਗਲੀ ਖ਼ਬਰ ਦਿੱਲੀ ਦੀ ਆਬੋ-ਹਵਾ ਅਜੇ ਵੀ ਗੰਭੀਰ <br/>
Ad Position 24