04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਭਾਈ ਵੀਰ ਸਿੰਘ ਦਾ 153ਵਾਂ ਜਨਮ ਦਿਵਸ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-12-2025
ਨਵੀਂ ਦਿੱਲੀ, 5 ਦਸੰਬਰ (ਮਿਸਰਦੀਪ ਭਾਟੀਆ)-ਭਾਈ ਵੀਰ ਸਿੰਘ ਦੇ 153ਵੇਂ ਜਨਮ ਦਿਵਸ 'ਤੇ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਭਾਈ ਸਾਹਿਬ ਦੀਆਂ ਲਿਖਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਆਪਣੇ ਸਮੇਂ ਦੀ ਅਜਿਹੀ ਮਹਾਨ ਸ਼ਖਸੀਅਤ ਕਿਹਾ, ਜਿਨ੍ਹਾਂ ਪੰਜਾਬੀ ਭਾਸ਼ਾ, ਗੁਰਬਾਣੀ ਦਾ ਪ੍ਰਚਾਰ ਅਤੇ ਵਿੱਦਿਆ ਦੇ ਪਸਾਰ ਕਰਨ ਦੇ ਨਾਲ-ਨਾਲ ਅਨੇਕਾਂ ਲੋਕ ਹਿੱਤਕਾਰੀ ਕੰਮ ਵੀ ਕੀਤੇ | ਉਨ੍ਹਾਂ ਅਨੁਸਾਰ ਅੱਜ ਸਾਨੂੰ ਲੋੜ ਹੈ ਕਿ ਅਸੀਂ ਉਨ੍ਹਾਂ ਦੁਆਰਾ ਰਚਿਤ ਸਾਹਿਤ ਖਾਸ ਕਰਕੇ ਔਰਤ ਸਸ਼ਕਤੀਕਰਨ ਦੀ ਗੱਲ ਕਰਦੇ ਉਨ੍ਹਾਂ ਦੇ ਨਾਵਲ, ਗੁਰ ਇਤਿਹਾਸ ਦਾ ਸਿਰਜਨ ਕਰਦੇ ਉਨ੍ਹਾਂ ਦੇ ਚਮਤਕਾਰ ਸਾਹਿਤ ਤੇ ਹੋਰ ਲਿਖਤਾਂ ਨੂੰ ਚਾਓ ਸਹਿਤ ਪੜ੍ਹੀਏ ਤੇ ਆਪਣੀ ਭਾਸ਼ਾ ਅਤੇ ਵਿਰਸੇ ਨਾਲ ਜੁੜੀਏ, ਜਿਸ ਦੀ ਖ਼ਾਤਰ ਭਾਈ ਸਾਹਿਬ ਨੇ ਆਪਣਾ ਸੰਪੂਰਨ ਜੀਵਨ ਲਾਇਆ | ਅਨੁਸ਼ਾਸਨ, ਨੈਤਿਕਤਾ, ਰਹੱਸ ਅਤੇ ਗਿਆਨ ਦੇ ਵਰੋਸਾਏ ਭਾਈ ਵੀਰ ਸਿੰਘ ਸਾਹਿਤ ਨੂੰ ਹਰ ਤਰ੍ਹਾਂ ਦੇ ਡਿਜ਼ੀਟਲ ਮਾਧਿਅਮ ਰਾਹੀਂ ਪ੍ਰਚਾਰਨ ਦੀ ਲੋੜ ਹੈ ਅਤੇ ਇਸ ਸੰਬੰਧੀ ਉਨ੍ਹਾਂ ਸਦਨ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਕਹੀ | ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਭਾਈ ਵੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸ ਵਿਵੇਕ ਬੁੱਧ ਦੀ ਗੱਲ ਕੀਤੀ, ਜਿਸ ਨੂੰ ਅਸੀਂ ਰੋਜ਼ ਅਰਦਾਸ ਵਿਚ 'ਵਿਵੇਕ ਦਾਨ' ਦੇ ਰੂਪ ਵਿਚ ਗੁਰੂ ਤੋਂ ਮੰਗਦੇ ਹਾਂ | ਉਨ੍ਹਾਂ ਅਨੁਸਾਰ ਭਾਈ ਸਾਹਿਬ ਨੇ ਸੁਖੈਨ ਭਾਸ਼ਾ ਤੇ ਆਧੁਨਿਕ ਰੂਪਾਂ 'ਚ ਗੁਰਬਾਣੀ ਦੀ ਵਿਆਖਿਆ ਕੀਤੀ | ਪ੍ਰੋਗਰਾਮ ਦੇ ਆਰੰਭ ਵਿਚ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਦੇ ਵਿਦਿਆਰਥੀਆਂ ਨੇ ਸਹਿਜ ਪਾਠ ਦਾ ਭੋਗ ਪਾਇਆ ਅਤੇ ਰਸਭਿੰਨਾ ਕੀਰਤਨ ਕੀਤਾ | ਉਪਰੰਤ ਬੜੂ ਸਾਹਿਬ ਦੇ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਸਹਿਤ ਮਨੋਹਰ ਕੀਰਤਨ ਰਾਹੀਂ ਸਮਾਂ ਬੰਨ੍ਹ ਦਿੱਤਾ | ਇਸ ਤੋਂ ਬਾਅਦ ਸਰਦਾਰਨੀ ਤਰਨਜੀਤ ਕੌਰ ਅਤੇ ਫਿਰ ਡਾ. ਕਰਮਜੀਤ ਸਿੰਘ ਕੋਮਲ ਨੇ ਕਵਿਤਾ ਦਾ ਗਾਇਨ ਕੀਤਾ | ਜੋਗਿੰਦਰ ਸਿੰਘ ਨੇ ਭਾਈ ਸਾਹਿਬ ਦਾ ਸੰਦੇਸ਼ ਪੜ੍ਹ ਕੇ ਸੁਣਾਇਆ | ਸਦਨ ਦੇ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ ਨੇ ਆਏ ਮਹਿਮਾਨਾਂ ਲਈ ਸੁਆਗਤੀ ਸ਼ਬਦ ਕਹਿੰਦਿਆਂ ਸਦਨ ਦੀਆਂ ਗਤੀਵਿਧੀਆਂ ਤੇ ਨਵੇਂ ਉਪਰਾਲਿਆਂ ਦਾ ਜ਼ਿਕਰ ਕੀਤਾ | ਇਸ ਮੌਕੇ ਸਰਦਾਰਨੀ ਗੁਰਸ਼ਰਨ ਕੌਰ ਨੇ ਖ਼ਾਲਸਾ ਸਮਾਚਾਰ ਦੇ ਵਿਸ਼ੇਸ਼ ਅੰਕ ਨੂੰ ਰਿਲੀਜ਼ ਕੀਤਾ ਅਤੇ ਇਸ ਦੀ ਪਹਿਲੀ ਕਾਪੀ ਭਾਈ ਵੀਰ ਸਿੰਘ ਦੀ ਨੱਕੜ-ਦੋਹਤਰੀ ਡਾ. ਪੁਨੀਤਾ ਸਿੰਘ ਨੂੰ ਭੇਟ ਕੀਤੀ | ਪ੍ਰੋ. ਕਰਮਜੀਤ ਸਿੰਘ ਨੇ ਸਦਨ ਦੀਆਂ ਪ੍ਰਕਾਸ਼ਨਾਵਾਂ ਨੂੰ ਰਿਲੀਜ਼ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਐੱਮ.ਏ. 'ਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਕ੍ਰਮਵਾਰ ਸੁਖਮਨਪ੍ਰੀਤ ਸਿੰਘ ਅਤੇ ਰਮਨਦੀਪ ਕੌਰ ਨੂੰ ਸਨਮਾਨਿਤ ਕੀਤਾ | ਪੰਜਾਬ ਯੂਨੀਵਰਸਿਟੀ ਐੱਮ.ਏ. ਅਰਥ ਸ਼ਾਸਤਰ 'ਚ ਪਹਿਲੇ ਸਥਾਨ 'ਤੇ ਆਉਣ ਵਾਲੀ ਵਿਦਿਆਰਥਣ ਤਰਨਜੋਤ ਕੌਰ ਨੂੰ ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਕਾਇਮ ਹੋਏ ਡਾ. ਮਨਮੋਹਨ ਸਿੰਘ ਮੈਮੋਰੀਅਲ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੇ ਅਖੀਰ ਵਿਚ ਸਦਨ ਦੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਨੇ ਪਹੁੰਚੀਆਂ ਸੰਗਤਾਂ, ਕੀਰਤਨਕਾਰਾਂ ਅਤੇ ਵਕਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਪਰੰਤ ਸ੍ਰੀ ਆਨੰਦ ਸਾਹਿਬ ਦੇ ਪਾਠ, ਅਰਦਾਸ ਹੁਕਮਨਾਮਾ ਤੋਂ ਬਾਅਦ ਗੁਰੂ ਦਾ ਲੰਗਰ ਅਤੁੱਟ ਵਰਤਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਗੀਤ 'ਪੰਜਾਬੀ ਦਾ ਮਾਣ' ਰਿਲੀਜ਼ ਕੀਤਾ <br/> ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਮਾਊਟ ਕਾਰਮਲ ਸਕੂਲ ਜਿੰਦਵੜੀ ਦਾ 25ਵਾਂ ਸਾਲਾਨਾ ਸਮਾਗਮ
Ad Position 24