04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਿਵਲ ਪੈਨਸ਼ਨ ਐਸੋਸੀਏਸ਼ਨ ਦੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 06-12-2025
ਫ਼ਰੀਦਕੋਟ, 5 ਦਸੰਬਰ (ਜਸਵੰਤ ਸਿੰਘ ਪੁਰਬਾ)-ਸਿਵਲ ਪੈਨਸ਼ਨ ਐਸੋਸੀਏਸ਼ਨ ਫ਼ਰੀਦਕੋਟ ਦੇ ਦਫ਼ਤਰ ਵਿਚ ਕਾਰਜਕਾਰੀ ਕਮੇਟੀ ਤੇ ਸਲਾਹਕਾਰ ਕਮੇਟੀ ਦੀ ਮੀਟਿੰਗ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ 17 ਦਸੰਬਰ ਨੂੰ ਪੈਨਸ਼ਨ ਦਿਵਸ ਮਨਾਉਣ ਹਿੱਤ ਕੀਤੀ ਗਈ | 17 ਦਸੰਬਰ ਪੈਨਸ਼ਨਰ ਲਈ ਇਕ ਬਹੁਤ ਹੀ ਅਹਿਮ ਦਿਨ ਹੁੰਦਾ ਹੈ ਤੇ ਇਸ ਨੂੰ ਪੈਨਸ਼ਨਰ ਦਿਵਸ ਵਜੋਂ ਮਨਾਇਆ ਜਾਂਦਾ ਹੈ | ਸਮੂਹ ਪੈਨਸ਼ਨਰ ਮੈਂਬਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਹੁਮ ਹੁਮਾ ਕੇ ਇਸ ਦਿਹਾੜੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਪਹੁੰਚਣ ਦੀ ਖੇਚਲ ਕੀਤੀ ਜਾਵੇ | ਪ੍ਰੋਗਰਾਮ ਸਵੇਰੇ 10 ਵਜੇ ਤੋਂ 2 ਵਜੇ ਤੱਕ ਚੱਲੇਗਾ | ਇਸ ਦੌਰਾਨ ਚਾਹ ਕੌਫ਼ੀ ਤੋਂ ਇਲਾਵਾ ਦੁਪਹਿਰ ਦਾ ਖਾਣਾ ਵੀ ਮੁਹੱਈਆ ਕੀਤਾ ਜਾਵੇਗਾ | ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ ਕਿ 80 ਸਾਲ ਤੋਂ ਉੱਪਰ ਦੇ ਨਵੇਂ ਪੈਨਸ਼ਨਰ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਉੱਘੇ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇਗਾ | ਮੀਟਿੰਗ 'ਚ ਕਾਰਜਕਾਰੀ ਮੈਂਬਰ ਸਰਵ ਬਿਸ਼ਨ ਕੁਮਾਰ ਅਰੋੜਾ, ਇੰਜੀ. ਬਲਵੰਤ ਗੱਖੜ, ਸੰਤ ਸਿੰਘ, ਬਲਵਿੰਦਰ ਸਿੰਘ ਬੁਗਰਾ, ਅਮਰਜੀਤ ਸਿੰਘ ਵਾਲੀਆ, ਜੰਗੀਰ ਕੌਰ ਬਰਾੜ, ਕਿਰਨ ਬਾਲਾ, ਗੁਰਦੇਵ ਸਿੰਘ ਭਾਣਾ, ਸੁਖਦੇਵ ਸਿੰਘ ਚਰਨ, ਡਾ. ਪਰਮਿੰਦਰ ਪਾਲ ਸਿੰਘ ਸੇਠੀ, ਮਨੋਹਰ ਸਿੰਘ ਧੁੰਨਾ, ਇੰਜੀ. ਜੀਤ ਸਿੰਘ ਪਿ੍ੰਸ. ਕਿ੍ਸ਼ਨ ਲਾਲ ਬਕੋਲੀਆ, ਸਰਪ੍ਰਸਤ ਪ੍ਰੋਫ਼ੈਸਰ ਦਲਬੀਰ ਸਿੰਘ, ਸੇਵਾ ਸਿੰਘ ਚਾਵਲਾ, ਮਨਜੀਤ ਇੰਦਰ ਸਿੰਘ ਵਾਲੀਆ, ਜਗਦੀਸ਼ ਲਾਲ ਬੈਂਬੀ ਤੇ ਪਿ੍ੰਸੀ: ਜੋਗਿੰਦਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਕਾਸ ਸੇਤੀਆ ਨਿਰਦੇਸ਼ਕ ਲੋਕ ਸੰਪਰਕ ਨੇ ਰੋਹਿਤ ਕਾਲੜਾ ਦੀ ਕਿਤਾਬ ਦੀ ਕੀਤੀ ਘੁੰਡ ਚੁਕਾਈ ਅਗਲੀ ਖ਼ਬਰ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੀ ਬਰਸੀ ਕੱਲ੍ਹ
Ad Position 24