04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪਿ੍ੰਸੀਪਲ ਨੂੰ ਰਮਨਦੀਪ ਕੌਰ ਰੋਮਾਣਾ 'ਪ੍ਰਾਈਡ ਆਫ਼ ਸਕੂਲ ਪਿ੍ੰਸੀਪਲ' ਐਵਾਰਡ ਨਾਲ ਸਨਮਾਨਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-12-2025
ਪੰਜਗਰਾੲੀਂ ਕਲਾਂ, 5 ਦਸੰਬਰ (ਸੁਖਮੰਦਰ ਸਿੰਘ ਬਰਾੜ)-ਜੀ. ਐਨ. ਕਾਨਵੈਂਟ ਸਕੂਲ ਭਲੂਰ ਦੀ ਪਿ੍ੰਸੀਪਲ ਰਮਨਦੀਪ ਕÏਰ ਰੋਮਾਣਾ ਨੂੰ ਇਸ ਸਾਲ ਦੇ ਪ੍ਰਤਿਸ਼ਠਿਤ ਐਫ. ਏ.ਪੀ. 2025 ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਨੂੰ 'ਪ੍ਰਾਈਡ ਆਫ ਸਕੂਲ ਪਿ੍ੰਸੀਪਲ ਐਵਾਰਡ' ਦੇ ਰੂਪ ਵਿਚ ਪੀ.ਬੀ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਐਫ.ਏ.ਪੀ. ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ, ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਵਲੋਂ ਦਿੱਤਾ ਗਿਆ | ਇਹ ਐਵਾਰਡ ਰਮਨਦੀਪ ਕੌਰ ਰੋਮਾਣਾ ਦੂਰਦਰਸ਼ੀ ਸੋਚ, ਸਿੱਖਿਆ ਪ੍ਰਤੀ ਉਨ੍ਹਾਂ ਦੇ ਸਮਰਪਣ ਤੇ ਸਕੂਲ ਦੇ ਵਿਕਾਸ ਲਈ ਕੀਤੀਆਂ ਉਪਲੱਬਧੀਆਂ ਦਾ ਪ੍ਰਤੀਕ ਹੈ¢ ਉਨ੍ਹਾਂ ਰਹਿਨੁਮਾਈ ਹੇਠ ਸਕੂਲ ਨੇ ਅਕਾਦਮਿਕ ਨਤੀਜਿਆਂ, ਖੇਡ ਤੇ ਸੱਭਿਆਚਾਰਕ ਗਤੀਵਿਧੀਆਂ, ਸਮਾਰਟ ਕਲਾਸ ਰੂਮਾਂ, ਆਧੁਨਿਕ ਲੈਬਾਂ ਤੇ ਤਕਨੀਕੀ ਅਧਾਰਿਤ ਵਿਦਿਆਰਥੀ-ਕੇਂਦਰਿਤ ਸਿੱਖਿਆ ਦੇ ਖੇਤਰ ਵਿਚ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ | ਸਕੂਲੀ ਵਾਤਾਵਰਨ ਨੂੰ ਹੋਰ ਅਨੁਸ਼ਾਸਿਤ, ਸਿਰਜਣਾਤਿਮਕ ਤੇ ਵਿਕਾਸਮੁਖੀ ਬਣਾਉਣ ਵਿਚ ਉਨ੍ਹਾਂ ਦਾ ਯੋਗਦਾਨ ਕਾਬਲ-ਏ-ਤਾਰੀਫ਼ ਹੈ | ਉਨ੍ਹਾਂ ਦੀ ਇਸ ਉਪਲਬਧੀ ਦੀ ਸਕੂਲ ਪ੍ਰਬੰਧਕ ਕਮੇਟੀ ਅਤੇ ਸਕੂਲ ਸਟਾਫ਼ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਐਵਾਰਡ ਪ੍ਰਾਪਤੀ ਉਪਰੰਤ ਪਿ੍ੰਸੀਪਲ ਰੋਮਾਣਾ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਹੀਂ ਬਲਕਿ ਸਮੁੱਚੇ ਸਕੂਲ ਦੀ ਮਿਹਨਤ ਤੇ ਨਿਸ਼ਠਾ ਦਾ ਨਤੀਜਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵਿਗਿਆਨਕ ਦੀ ਚੋਣ 12 ਨੂੰ ਅਗਲੀ ਖ਼ਬਰ ਵਿਕਾਸ ਸੇਤੀਆ ਨਿਰਦੇਸ਼ਕ ਲੋਕ ਸੰਪਰਕ ਨੇ ਰੋਹਿਤ ਕਾਲੜਾ ਦੀ ਕਿਤਾਬ ਦੀ ਕੀਤੀ ਘੁੰਡ ਚੁਕਾਈ
Ad Position 24