16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਇੰਡੀਗੋ ਫਲਾਈਟਸ: ਏਕਾਧਿਕਾਰ ਅਤੇ ਮਨਮਾਨੀ ਨਾਲ ਘਰੇਲੂ ਹਵਾਈ ਸੇਵਾਵਾਂ ਲਕਵੇ 'ਚ-ਕੁਮਾਰੀ ਸੈਲਜਾ

Ad Position 21
repet_subhas-goyals [Copy P29]
ਅਜੀਤ ਡੈਸਕ 07-12-2025
ਡੱਬਵਾਲੀ, 6 ਦਸੰਬਰ (ਇਕਬਾਲ ਸਿੰਘ ਸ਼ਾਂਤ)-ਸਿਰਸਾ ਲੋਕ ਸਭਾ ਤੋਂ ਸੰਸਦ ਮੈਂਬਰ ਕੁਮਾਰੀ ਸੈਲਜਾ ਨੇ ਇੰਡੀਗੋ ਏਅਰਲਾਈਨ ਵਲੋਂ 400 ਤੋਂ ਵੱਧ ਘਰੇਲੂ ਉਡਾਣਾਂ ਰੱਦ ਕੀਤੇ ਜਾਣ 'ਤੇ ਕੇਂਦਰ ਸਰਕਾਰ ਅਤੇ ਡੀਜੀਸੀਏ ਨੂੰ ਘੇਰਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਦੇ ਸਹਾਰੇ ਵਧ-ਫੁੱਲ ਰਹੇ 'ਏਕਾਧਿਕਾਰ' ਅਤੇ ਮਨਮਾਨੀ ਦੇ ਹਾਲਾਤਾਂ ਕਰਕੇ ਦੇਸ਼ ਵਿੱਚ ਘਰੇਲੂ ਹਵਾਈ ਸੇਵਾਵਾਂ ਲੱਕਵੇ ਵਰਗੀ ਸਥਿਤੀ 'ਚ ਪੁੱਜ ਚੁੱਕੀਆਂ ਹਨ | ਹਵਾਈ ਅੱਡਿਆਂ 'ਤੇ ਮੁਸਾਫ਼ਰ ਫਸੇ ਹੋਏ ਹਨ ਅਤੇ ਉਨ੍ਹਾਂ ਦੇ ਸਮੇਂ ਤੇ ਜ਼ਰੂਰੀ ਕੰਮਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸ ਦੇ ਲਈ ਸਰਕਾਰ ਜ਼ਿੰਮੇਵਾਰ ਹੈ | ਇਹ ਮਾਮਲਾ ਰਿਫੰਡ ਜਾਂ ਫਲਾਈਟ ਐਡਜਸਟਮੈਂਟ ਦਾ ਨਹੀਂ ਸਗੋਂ ਪੂਰੀ ਪ੍ਰਣਾਲੀ ਦੀ ਨਾਕਾਮੀ ਦਾ ਸੰਕੇਤ ਹੈ | ਉਹ ਅੱਜ ਇੱਥੇ ਪਰਿਵਾਰਕ ਕਰੀਬੀ ਰਾਜ ਕੁਮਾਰ ਸਿੰਗਲਾ ਦੇ ਗ੍ਰਹਿ ਪ੍ਰਵੇਸ਼ ਸਮਾਗਮ 'ਤੇ ਪੁੱਜੇ ਸਨ | ਇਸ ਮੌਕੇ ਸੰਸਦ ਮੈਂਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਆਖਿਆ ਕਿ ਜਦੋਂ ਹਾਲਾਤ ਵਿਗੜਨ ਦੇ ਸੰਕੇਤ ਪਹਿਲਾਂ ਤੋਂ ਸਨ ਤਾਂ ਸਰਕਾਰ ਚੁੱਪ ਕਿਉਂ ਬੈਠੀ ਰਹੀ ਅਤੇ ਮਾਪਦੰਡਾਂ ਦਾ ਪਾਲਣ ਕਿਉਂ ਨਹੀਂ ਕਰਵਾਇਆ ਗਿਆ | ਉਨ੍ਹਾਂ 'ਉਡਾਨ' ਸਕੀਮ ਅਤੇ ਕਨੈਕਟਿਵਿਟੀ ਦੇ ਦਾਅਵਿਆਂ ਨੂੰ ਵੀ ਖੋਖਲਾ ਕਰਾਰ ਦਿੱਤਾ | ਸੰਸਦ ਮੈਂਬਰ ਨੇ ਰੂਸ ਦੇ ਰਾਸਟਰਪਤੀ ਦੀ ਭਾਰਤ ਯਾਤਰਾ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਲੋਕਤੰਤਰਿਕ ਰਵਾਇਤਾਂ ਦੇ ਘਾਣ ਦੇ ਦੋਸ਼ ਲਗਾਏ | ਸੈਲਜਾ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਐਲਾਨ ਹੁਣ ਜਨਤਾ ਲਈ ਮਜ਼ਾਕ ਬਣ ਚੁੱਕੇ ਹਨ, ਨਿੱਤ ਐਲਾਨਾਂ ਦੇ ਬਾਵਜੂਦ ਕਿਸਾਨ ਅਤੇ ਆਮ ਲੋਕ ਅਜੇ ਵੀ ਰਾਹਤ ਤੋਂ ਕੋਹਾਂ ਦੂਰ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਡਾ. ਕੇਵੀ ਸਿੰਘ, ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਵੀਰਭਾਨ ਮਹਿਤਾ, ਰਾਜੇਸ਼ ਚਾੜੀਵਾਲ, ਸਾਬਕਾ ਕੌਂਸਲਰ ਵਿਨੋਦ ਬਾਂਸਲ, ਸਾਬਕਾ ਸਰਪੰਚ ਰਣਜੀਤ ਸਿੰਘ ਸਾਂਵਤਖੇਡਾ, ਸ਼ੈਲੀ ਮੋਂਗਾ, ਅਸ਼ੋਕ ਪਾਹੁਜਾ ਅਤੇ ਸੇਵਾਮੁਕਤ ਇੰਸਪੈਕਟਰ ਸ਼ਿਵਚੰਦ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਾਲ ਵਿਆਹ ਰੋਕਣ ਲਈ ਜਨਤਕ ਸਹਿਯੋਗ ਜ਼ਰੂਰੀ-ਸੁਖਮੰਦਰ ਕੌਰ ਅਗਲੀ ਖ਼ਬਰ ਭਾਕਿਯੂ ਰਾਜੇਵਾਲ ਜ਼ਿਲ੍ਹਾ ਰੂਪਨਗਰ ਤੇ ਮੁਹਾਲੀ ਜਥੇਬੰਦੀ ਨੇ ਹੜ੍ਹ ਪੀੜਤਾਂ ਨੂੰ ਵੰਡਿਆ ਯੂਰੀਆ ਖਾਦ
Ad Position 24