12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

68ਐਫ ਤਹਿਤ ਦੇਸੂ ਜੋਧਾ 'ਚ ਜ਼ਮੀਨ, ਮਕਾਨ ਤੇ ਕਾਰ ਸਣੇ 55 ਲੱਖ ਦੀ ਜਾਇਦਾਦ ਜ਼ਬਤ ਐਨ ਡੀ ਪੀ ਐਸ ਦੇ ਛੇ ਮਾਮਲੇ ਦਰਜ, ਮੁਲਜ਼ਮ ਸਿਰਸਾ ਜੇਲ੍ਹ 'ਚ ਬੰਦ <br/>

Ad Position 21
No active advertisement
ਅਜੀਤ ਡੈਸਕ 21-12-2025
ਡੱਬਵਾਲੀ, 20 ਦਸੰਬਰ (ਇਕਬਾਲ ਸਿੰਘ ਸ਼ਾਂਤ)- ਧਾਰਾ 68ਐਫ ਦੇ ਤਹਿਤ ਡੱਬਵਾਲੀ ਪੁਲਿਸ ਨੇ ਪਿੰਡ ਦੇਸੂ ਜੋਧਾ ਵਿਖੇ ਇੱਕ ਵਿਅਕਤੀ ਦੀ ਕਰੀਬ 55 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ | ਅੱਜ ਡੱਬਵਾਲੀ ਪੁਲਿਸ ਵੱਲੋਂ ਮੁਲਜ਼ਮ ਦੀ ਸੰਪਤੀ 'ਤੇ ਧਾਰਾ 68ਐਫ ਅਧੀਨ ਨੋਟਿਸ ਬਕਾਇਦਾ ਤੌਰ 'ਤੇ ਚਸਪਾ ਕੀਤਾ ਗਿਆ | ਪੁਲਿਸ ਮੁਤਾਬਕ ਪਲਮਿੰਦਰ ਸਿੰਘ ਉਰਫ਼ ਪਲਵਿੰਦਰ ਸਿੰਘ ਉਰਫ਼ ਪਿੰਦਰ ਸਿੰਘ ਵਾਸੀ ਪਿੰਡ ਦੇਸੂ ਜੋਧਾ ਦੀ ਹੈ | ਮੁਲਜ਼ਮ ਖਿਲਾਫ਼ ਐਨਡੀਪੀਐਸ ਐਕਟ ਅਧੀਨ ਛੇ ਮਾਮਲੇ ਦਰਜ ਹਨ | ਉਹ ਮੌਜੂਦਾ ਸਮੇਂ 'ਚ ਜ਼ਿਲ੍ਹਾ ਜੇਲ੍ਹ ਸਿਰਸਾ ਵਿੱਚ ਬੰਦ ਹੈ | ਜ਼ਬਤ ਜਾਇਦਾਦ ਵਿੱਚ ਦੇਸੂ ਜੋਧਾ ਵਿਖੇ ਸਥਿਤ ਲਗਭਗ 42 ਲੱਖ ਰੁਪਏ ਕੀਮਤ ਦੀ ਜ਼ਮੀਨ, ਰਿਹਾਇਸ਼ੀ ਮਕਾਨ ਤੇ ਕਰੀਬ 13 ਲੱਖ ਰੁਪਏ ਦੀ ਇੱਕ ਕਾਰ ਸ਼ਾਮਲ ਹੈ | ਥਾਣਾ ਸਿਟੀ ਡੱਬਵਾਲੀ ਦੇ ਮੁਖੀ ਅਨਿਲ ਕੁਮਾਰ ਨੇ ਦੱਸਿਆ ਕਿ 23 ਅਗਸਤ 2025 ਨੂੰ ਥਾਣਾ ਸਿਟੀ ਡੱਬਵਾਲੀ ਵਿੱਚ ਦਰਜ 53.625 ਕਿਲੋਗ੍ਰਾਮ ਡੋਡਾ ਪੋਸਤ ਬਰਾਮਦਗੀ ਦੇ ਮਾਮਲੇ 'ਚ ਨਸ਼ਾ ਇਸੇ ਵਿਅਕਤੀ ਵੱਲੋਂ ਸਪਲਾਈ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ | ਪੁਲਿਸ ਪੜਤਾਲ ਤੇ ਜਾਂਚ 'ਚ ਖੁਲਾਸਾ ਹੋਇਆ ਕਿ ਮੁਲਜ਼ਮ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਰਾਹੀਂ ਨਾਜਾਇਜ਼ ਕਮਾਈ ਕਰ ਰਿਹਾ ਸੀ |
Ad Position 22
No active advertisement
ਪਿਛਲੀ ਖ਼ਬਰ 68ਐਫ ਤਹਿਤ ਦੇਸੂ ਜੋਧਾ 'ਚ ਜ਼ਮੀਨ, ਮਕਾਨ ਤੇ ਕਾਰ ਸਣੇ 55 ਲੱਖ ਦੀ ਜਾਇਦਾਦ ਜ਼ਬਤ ਅਗਲੀ ਖ਼ਬਰ ਸੀਤ ਲਹਿਰ ਅਤੇ ਸੰਘਣੀ ਧੁੰਦ ਪੈਣ ਨਾਲ ਵਧੀ ਠੰਢ, ਕਣਕ ਦੀ ਫ਼ਸਲ ਲਈ ਲਾਹੇਵੰਦ <br/>
Ad Position 24