12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਅਜੀਤ ਨਗਰ ਬਿਨਾਂ ਸੀਵਰ ਸਾਫ਼ ਕੀਤੇ ਸੜਕ ਬਣਾਉਣ 'ਤੇ ਲੋਕਾਂ ਵਲੋਂ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 21-12-2025
ਜਲੰਧਰ, 20 ਦਸੰਬਰ (ਸ਼ਿਵ)- ਕਾਜ਼ੀ ਮੰਡੀ ਦੇ ਕੋਲ ਅਜੀਤ ਨਗਰ ਦੀ 10 ਨੰਬਰ ਗਲੀ ਵਿਚ ਲੋਕਾਂ ਨੇ ਨਵੀਂ ਸੜਕ ਬਣਾਉਣ ਦਾ ਕੰਮ ਰੁਕਵਾ ਦਿੱਤਾ | ਵਾਰਡ ਨੰਬਰ 23 ਦੇ ਪੈਂਦੇ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਠੇਕੇਦਾਰ ਨੇ ਡੇਢ ਮਹੀਨੇ ਤੋਂ ਸੜਕ ਪੁੱਟੀ ਹੋਈ ਸੀ ਤੇ ਅਜੇ ਤੱਕ ਉਸ ਨੂੰ ਨਹੀਂ ਬਣਾਇਆ ਸੀ | ਇਸ ਗਲੀ ਦਾ ਮੁੱਖ ਸੀਵਰ ਲੰਬੇ ਸਮੇਂ ਤੋਂ ਬੰਦ ਹੈ ਤੇ ਮਿੱਟੀ ਭਰੀ ਹੋਈ ਹੈ | ਇਸ ਸੀਵਰ ਨੂੰ ਸਾਫ਼ ਨਹੀਂ ਕਰਵਾਇਆ ਗਿਆ ਪਰ ਠੇਕੇਦਾਰ ਵਲੋਂ ਸਿਰਫ਼ ਰੋਡ ਗਲੀਆਂ ਬਣਾ ਕੇ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਬੰਦ ਕਰਵਾ ਦਿੱਤਾ ਗਿਆ ਹੈ | ਇਲਾਕਾ ਵਾਸੀਆਂ ਨੇ ਇਸ ਦੇ ਵਿਰੋਧ ਵਿਚ ਠੇਕੇਦਾਰ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ | ਲੋਕਾਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਸੀਵਰੇਜ ਬੰਦ ਪਿਆ ਹੈ ਤਾਂ ਉਸ ਨੂੰ ਤਾਂ ਸਾਫ਼ ਨਹੀਂ ਕੀਤਾ ਜਾ ਰਿਹਾ ਹੈ ਤਾਂ ਫਿਰ ਸੜਕ ਬਣਾਉਣ ਦਾ ਕਿ ਫ਼ਾਇਦਾ ਹੋਵੇਗਾ | ਲੋਕਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਸੀਵਰ ਦਾ ਸਫ਼ਾਈ ਨਹੀਂ ਕੀਤੀ ਜਾਂਦੀ ਤਾਂ ਉਹ ਇਸ ਸੜਕ ਦਾ ਨਿਰਮਾਣ ਨਹੀਂ ਹੋਣ ਦੇਣਗੇ | ਇਸ ਮੌਕੇ ਅਸ਼ਵਨੀ ਸ਼ਰਮਾ, ਸਨੇਹਾ ਅਰੋੜਾ, ਵਿਨੋਦ ਗੁਪਤਾ, ਵਿਨੇ ਕੁਮਾਰ, ਬੌਬੀ ਸਾਗਰ, ਈਸ਼ਵਰ, ਲਖਵਿੰਦਰ, ਨਵੀਨ ਤੇ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 8 ਕੰਮ ਰੋਕਣ ਲਈ ਲਤੀਫ਼ਪੁਰਾ ਮੁੜ-ਵਸੇਬਾ ਮੋਰਚਾ ਨੇ ਪ੍ਰਸ਼ਾਸਨ ਦੇ ਨਾਂਅ ਦਿੱਤਾ ਮੰਗ ਪੱਤਰ 8 ਵਿਰੋਧ ਕਰਕੇ ਪ੍ਰਭਾਵਿਤ ਹ... ਅਗਲੀ ਖ਼ਬਰ ਬਸਪਾ ਨੇ ਬਲਾਕ ਸੰਮਤੀ ਨਕੋਦਰ ਜ਼ੋਨ ਨੰ. 7 'ਤੇ ਜਿੱਤ ਦੇ ਦਾਅਵੇ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਦਿੱਤਾ ਧਰਨਾ
Ad Position 24