08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਪਿੰਡ ਬੱਪਾਂ 'ਚ ਕੀਤਾ ਗਊਸ਼ਾਲਾ ਦੇ ਸ਼ੈੱਡ ਦਾ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਕਾਲਾਂਵਾਲੀ/ਸਿਰਸਾ, 28 ਦਸੰਬਰ (ਭੁਪਿੰਦਰ ਪੰਨੀਵਾਲੀਆ)-ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਕਾਲਾਂਵਾਲੀ ਹਲਕੇ ਦੇ ਪਿੰਡਾਂ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਹਲਕਾ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਵੀ.ਏ.ਐਨ.ਜੀ.ਵਾਈ. ਯੋਜਨਾ ਦੇ ਤਹਿਤ ਪਿੰਡ ਬੱਪਾਂ ਵਿੱਚ ਸ਼੍ਰੀ ਕਿ੍ਸ਼ਨ ਗਊਸ਼ਾਲਾ ਵਿਖੇ ਇੱਕ ਵਿਸ਼ਾਲ ਲੋਹੇ ਦੇ ਸ਼ੈੱਡ ਦਾ ਉਦਘਾਟਨ ਕੀਤਾ | ਇਸ ਸਮਾਗਮ ਵਿੱਚ ਸਰਪੰਚ ਮਮਤਾ ਰਾਣੀ, ਸਰਪੰਚ ਪ੍ਰਤੀਨਿਧੀ ਬੰਸੀ ਲਾਲ ਕੰਬੋਜ, ਗਊਸ਼ਾਲਾ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀ ਹਾਜ਼ਰ ਸਨ | ਗਊਸ਼ਾਲਾ ਪ੍ਰਬੰਧਕ ਕਮੇਟੀ ਅਤੇ ਪਤਵੰਤਿਆਂ ਨੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ | ਉਨ੍ਹਾਂ ਨੇ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ 'ਤੇ ਸਾਬਕਾ ਸਰਪੰਚ ਹੰਸ ਰਾਜ, ਸੁਭਾਸ਼ ਚਾਵਲਾ, ਪ੍ਰਧਾਨ ਰਮੇਸ਼ ਕੁਮਾਰ, ਰਾਮ ਲਾਲ ਭੱਟੇਵਾਲਾ, ਦਿਨੇਸ਼ ਚਾਵਲਾ, ਸ਼ਿਵ ਕੁਮਾਰ, ਸ਼ਾਮ ਲਾਲ, ਬਲਦੇਵ ਰਾਜ, ਮੰਗਤ ਰਾਮ, ਓਮ ਪ੍ਰਕਾਸ਼, ਸੰਦੀਪ ਜੋਸ਼ਨ ਅਤੇ ਹੋਰ ਬਹੁਤ ਸਾਰੇ ਪਿੰਡ ਵਾਸੀ ਮੌਜੂਦ ਸਨ | ਇਸੇ ਤਰ੍ਹਾਂ ਪਿੰਡ ਛੱਤਰੀਆ ਵਿੱਚ ਧਰਮਸ਼ਾਲਾ ਵਿੱਚ ਇੱਕ ਸ਼ੈੱਡ ਅਤੇ ਦੋ ਕਮਰਿਆਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ 'ਤੇ ਸਰਪੰਚ ਕਮਲਾ ਦੇਹਧੂ, ਪ੍ਰਤੀਨਿਧੀ ਵਿਜੇ ਦੇਹਧੂ ਅਤੇ ਹੋਰਾਂ ਸਮੇਤ ਮੌਜੂਦ ਲੋਕਾਂ ਨੇ ਵਿਧਾਇਕ ਦਾ ਧੰਨਵਾਦ ਕੀਤਾ |
ਇਸ ਤੋਂ ਇਲਾਵਾ ਪਿੰਡ ਲੱਕੜਵਾਲੀ ਵਿੱਚ ਹਰਿਆਣਾ ਪੇਂਡੂ ਵਿਕਾਸ ਯੋਜਨਾ ਦੇ ਤਹਿਤ ਆਨੰਦਗੜ੍ਹ ਰੋਡ ਤੋਂ ਕਿਸਾਨ ਕੀ ਢਾਣੀ ਤੱਕ ਪੱਕੀ ਸੜਕ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ 'ਤੇ ਸਰਪੰਚ ਭੀਮ ਸਿੰਘ, ਸਾਬਕਾ ਸਰਪੰਚ ਮਨਦੀਪ ਮਿੰਟੂ ਸ਼ੇਰਗਿੱਲ, ਮਲਕੀਤ ਸਿੰਘ, ਗੁਰਤੇਜ ਸਿੰਘ, ਭੋਲਾ ਸਿੰਘ, ਬੂਟਾ ਸਿੰਘ, ਹਰਪਾਲ ਸਿੰਘ ਸ਼ੇਰਗਿੱਲ, ਗੁਰਬਚਨ ਸਿੰਘ ਅÏਲਖ, ਬਿੰਦੀ ਸਿੰਘ ਅÏਲਖ, ਮਨਪ੍ਰੀਤ ਸਿੰਘ, ਗੁਰਬਾਜ ਸਿੰਘ, ਰਮੇਸ਼ ਖੈਰੇਕਾਂ, ਵਰਿੰਦਰ ਸਹਾਰਨੀ, ਗੁਰਚਰਨ ਸਿੰਘ ਆਦਿ ਨੇ ਵਿਧਾਇਕ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ 'ਜੀਓ ਤੇ ਜਿਊਣ ਦਿਓ' ਦੇ ਸਿਧਾਂਤ ਨੂੰ ਅਪਣਾਉਣ ਦਾ ਸੱਦਾ ਹਰ ਮਨੁੱਖੀ ਸਮੱਸਿਆ ਦਾ ਹੱਲ ਹਾਂ-ਪੱਖੀ ਨਾਲ ਸੰਭਵ ਹੈ-ਮਹਾ... ਅਗਲੀ ਖ਼ਬਰ ਸ਼ਹੀਦੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ
Ad Position 24