08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

'ਜੀਓ ਤੇ ਜਿਊਣ ਦਿਓ' ਦੇ ਸਿਧਾਂਤ ਨੂੰ ਅਪਣਾਉਣ ਦਾ ਸੱਦਾ ਹਰ ਮਨੁੱਖੀ ਸਮੱਸਿਆ ਦਾ ਹੱਲ ਹਾਂ-ਪੱਖੀ ਨਾਲ ਸੰਭਵ ਹੈ-ਮਹਾਂ ਸਾਧਵੀ ਰਜਤ ਰਸ਼ਮੀ

Ad Position 21
repet_subhas-goyals [Copy P29]
ਡੱਬਵਾਲੀ ਵਿਖੇ ਜੈਨ ਸਥਾਨਕ ਵਿਚ ਮਹਾਂ ਸਾਧਵੀ ਰਜਤ ਰਸ਼ਮੀ ਪ੍ਰਵਚਨ ਕਰਨ ਦੌਰਾਨ | ਅਜੀਤ ਤਸਵੀਰ <br/> 29-12-2025
ਡੱਬਵਾਲੀ, 28 ਦਸੰਬਰ (ਇਕਬਾਲ ਸਿੰਘ ਸ਼ਾਂਤ)- ਇਥੇ ਜੈਨ ਸਥਾਨਕ ਵਿਖੇ ਮਹਾਂ ਸਾਧਵੀ ਰਜਤ ਰਸ਼ਮੀ ਠਾਣੇ-4 ਨੇ ਅੱਜ ਪ੍ਰਵਚਨਾਂ ਰਾਹੀਂ ਸ਼ਰਧਾਲੂਆਂ ਨੂੰ ਮਾਰਗ ਦਰਸ਼ਨ ਦਿੱਤਾ¢ ਉਨ੍ਹਾਂ ਜੀਵਨ ਵਿੱਚ ਹਾਂ-ਪੱਖੀ ਸੋਚ, ਸੰਯਮ ਅਤੇ ਧਰਮ ਦੇ ਮਾਰਗ 'ਤੇ ਚੱਲ ਕੇ ਜੀਵਨ ਨੂੰ ਸਾਰਥਕ ਬਣਾਉਣ ਦਾ ਸੱਦਾ ਦਿੱਤਾ¢ ਮਹਾਂ ਸਾਧਵੀ ਨੇ ਕਿਹਾ ਕਿ ਜੀਵਨ ਵਿੱਚ ਅਜਿਹੀ ਕੋਈ ਵੀ ਸਮੱਸਿਆ ਨਹੀਂ, ਜਿਸ ਦਾ ਹੱਲ ਸੰਭਵ ਨਾ ਹੋਵੇ¢ ਲੋੜ ਸਿਰਫ਼ ਹਾਂ-ਪੱਖੀ ਨਜ਼ਰੀਆ ਰੱਖਣ, ਨਿਰਾਸ਼ਾ ਤੋਂ ਦੂਰ ਰਹਿਣ ਅਤੇ ਪੂਰੀ ਲਗਨ ਨਾਲ ਕੋਸ਼ਿਸ਼ ਕਰਨ ਦੀ ਹੈ¢ ਪ੍ਰਵਚਨ ਦÏਰਾਨ ਉਨ੍ਹਾਂ ਜੀਵਨ ਮੈਨੇਜਮੈਂਟ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਜੀਵਨ ਦਾ ਮੈਨੇਜਮੈਂਟ ਠੀਕ ਹੋ ਜਾਂਦਾ ਹੈ, ਤਾਂ ਹਾਲਾਤ ਆਪਣੇ-ਆਪ ਅਨੁਕੂਲ ਬਣਨ ਲੱਗ ਪੈਂਦੇ ਹਨ¢ ਅੱਜ ਮਾਨਸਿਕ ਅਸ਼ਾਂਤੀ ਦਾ ਸਭ ਤੋਂ ਵੱਡਾ ਕਾਰਨ ਅਵਿਵਸਥਿਤ ਜੀਵਨਸ਼ੈਲੀ ਅਤੇ ਨਾਂਹ-ਪੱਖੀ ਸੋਚ ਹੈ, ਜਦਕਿ ਹਰ ਵਿਅਕਤੀ ਸ਼ਾਂਤੀ ਚਾਹੁੰਦਾ ਹੈ¢ ਜੇਕਰ ਜੀਵਨ ਨੂੰ ਸੰਤੁਲਿਤ ਢੰਗ ਨਾਲ ਜਿਉਣਾ ਸਿੱਖ ਲਿਆ ਜਾਵੇ, ਤਾਂ ਅੰਦਰੂਨੀ ਅਸ਼ਾਂਤੀ ਆਪਣੇ ਆਪ ਖ਼ਤਮ ਹੋ ਸਕਦੀ ਹੈ¢ ਮਹਾਂ ਸਾਧਵੀ ਰਜਤ ਰਸ਼ਮੀ ਨੇ ਕਿਹਾ ਕਿ ਮਾਪਿਆਂ ਦੀ ਬੁਨਿਆਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਸਿਰਫ਼ ਪੜ੍ਹਾਈ-ਲਿਖਾਈ ਤੱਕ ਸੀਮਿਤ ਨਾ ਰੱਖਣ, ਸਗੋਂ ਉਨ੍ਹਾਂ ਨੂੰ ਧਰਮ, ਸੰਸਕਾਰਾਂ ਅਤੇ ਨੈਤਿਕ ਮੁੱਲਾਂ ਨਾਲ ਵੀ ਜੋੜਨ, ਤਾਂ ਜੋ ਉਹ ਆਪੋ-ਆਪਣੇ ਖੇਤਰ ਵਿੱਚ ਸਫਲ ਬਣਨ ਦੇ ਨਾਲ-ਨਾਲ ਚੰਗੇ ਅਤੇ ਸੰਵੇਦਨਸ਼ੀਲ ਇਨਸਾਨ ਵੀ ਬਣ ਸਕਣ¢ ਉਨ੍ਹਾਂ ਨੇ 'ਜੀਓ ਅਤੇ ਜੀਣ ਦਿਓ' ਦੇ ਸਿਧਾਂਤ ਨੂੰ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿੰਦੇ ਕਿਹਾ ਕਿ ਖੁਦ ਧਰਮ ਪ੍ਰਤੀ ਸਮਰਪਿਤ ਹੋ ਕੇ ਸ਼ਾਂਤਮਈ ਜੀਵਨ ਜੀਉਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਚੈਨ ਨਾਲ ਜਿਊਣ ਦੇਣਾ ਚਾਹੀਦਾ ਹੈ¢ਪੁਰਾਣੇ ਸਮੇਂ ਨਾਲ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਭਾਵੇਂ ਮਕਾਨ ਕੱਚੇ ਹੁੰਦੇ ਸਨ, ਪਰ ਲੋਕ ਧਰਮ ਅਤੇ ਮੁੱਲਾਂ ਪ੍ਰਤੀ ਪੱਕੇ ਹੁੰਦੇ ਸਨ¢ ਅੱਜ ਮਕਾਨ ਤਾਂ ਪੱਕੇ ਹੋ ਗਏ ਹਨ, ਪਰ ਦੁੱਖ ਦੀ ਗੱਲ ਹੈ ਕਿ ਅਸੀਂ ਧਰਮ ਤੇ ਸੰਸਕਾਰਾਂ ਪ੍ਰਤੀ ਕੱਚੇ ਹੁੰਦੇ ਜਾ ਰਹੇ ਹਾਂ¢ ਇਸ ਮÏਕੇ ਵੱਡੀ ਗਿਣਤੀ ਵਿੱਚ ਜੈਨ ਸ਼ਰਧਾਲੂ ਮÏਜੂਦ ਸਨ, ਜਿਨ੍ਹਾਂ ਧਰਮ, ਸੰਯਮ ਅਤੇ ਹਾਂ-ਪੱਖੀ ਸੋਚ ਨਾਲ ਜੀਵਨ ਜੀਉਣ ਦਾ ਅਹਿਦ ਲਿਆ¢ ਜੈਨ ਸਭਾ ਦੇ ਪ੍ਰਧਾਨ ਸੁਭਾਸ਼ ਜੈਨ ਪੱਪੀ ਨੇ ਦੱਸਿਆ ਕਿ ਨਵੇਂ ਸਾਲ ਮÏਕੇ 'ਤੇ 1 ਜਨਵਰੀ ਨੂੰ ਸਵੇਰੇ 8:30 ਵਜੇ ਤੋਂ 9:30 ਵਜੇ ਤੱਕ ਜੈਨ ਸਥਾਨਕ ਵਿੱਚ ਮਹਾਸਾਧਵੀ ਰਜਤ ਰਸ਼ਮੀ ਦਾ ਵਿਸ਼ੇਸ਼ ਪ੍ਰਵਚਨ ਹੋਵੇਗਾ¢
Ad Position 22
No active advertisement
ਪਿਛਲੀ ਖ਼ਬਰ ਹਰ ਮਨੁੱਖੀ ਸਮੱਸਿਆ ਦਾ ਹੱਲ ਹਾਂ-ਪੱਖੀ ਨਾਲ ਸੰਭਵ ਹੈ-ਮਹਾਂ ਸਾਧਵੀ ਰਜਤ ਰਸ਼ਮੀ ਅਗਲੀ ਖ਼ਬਰ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਪਿੰਡ ਬੱਪਾਂ 'ਚ ਕੀਤਾ ਗਊਸ਼ਾਲਾ ਦੇ ਸ਼ੈੱਡ ਦਾ ਉਦਘਾਟਨ
Ad Position 24