ਕਰਨਾਲ, 29 ਦਸੰਬਰ (ਗੁਰਮੀਤ ਸਿੰਘ ਸੱਗੂ)-ਅੱਜ ਗੁਰਦੁਆਰਾ ਸਾਹਿਬ ਯਾਦਗਾਰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਪਿੰਡ ਸ਼ੇਖੂਪੁਰਾ (ਮੰਚੂਰੀ) ਜ਼ਿਲ੍ਹਾ ਕਰਨਾਲ ਵਿਖੇ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਸਹਿਯੋਗ ਨਾਲ ਬਾਬਾ ਦਿਲਬਾਗ ਸਿੰਘ ਕਾਰ ਸੇਵਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਅਤੇ ਸਮੂਹ ਸਾਧ ਸੰਗਤ ਪਿੰਡ ਸ਼ੇਖੂਪੁਰਾ ਮੰਚੂਰੀ ਦੇ ਸਹਿਯੋਗ ਨਾਲ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸ਼ਹੀਦੀ ਸਮਾਗਮ 'ਚ ਗਿਆਨੀ ਹਰਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਲੋਂ ਕਥਾ ਵਿਚਾਰ, ਗਿਆਨੀ ਕੇਵਲ ਸਿੰਘ ਮਹਿਤਾ ਕਵੀਸ਼ਰੀ ਜਥੇ ਵਲੋਂ ਕਵੀਸ਼ਰੀ ਅਤੇ ਗਿਆਨੀ ਲਖਵਿੰਦਰ ਸਿੰਘ ਸੋਹਲ ਢਾਡੀ ਜਥੇ ਵਲੋਂ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਬਾਬਾ ਗੁਰਮੀਤ ਸਿੰਘ ਡਾਚਰ, ਬਾਬਾ ਜੋਗਾ ਸਿੰਘ ਕਾਰ ਸੇਵਾ ਤਰਾਵੜੀ, ਬਾਬਾ ਮੇਹਰ ਸਿੰਘ ਨਬੀਆਬਾਦ, ਭਾਈ ਪਰਮਜੀਤ ਸਿੰਘ ਪਿਉਂਤ, ਭਾਈ ਰਣਜੀਤ ਸਿੰਘ ਮੂਵੀ ਦਰੜ, ਪ੍ਰਤਾਪ ਸਿੰਘ ਇੰਚਾਰਜ ਗੁਰਮਤਿ ਸੰਗੀਤ ਅਕੈਡਮੀ ਸ਼ੇਖੂਪੁਰਾ ਮਚੂੰਰੀ, ਭਾਈ ਇਕਬਾਲ ਸਿੰਘ ਤਬਲਾ ਅਧਿਆਪਕ, ਜਸਬੀਰ ਸਿੰਘ ਟਿਓਾਟਾ, ਸ਼ੇਰ ਸਿੰਘ ਅਜਰਾਨਾ ਵਲੋਂ ਵਿਸ਼ੇਸ਼ ਹਾਜ਼ਰੀ ਭਰੀ ਗਈ | ਇਸ ਮੌਕੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਪ੍ਰਕਾਸ਼ਿਤ ਲਿਟਰੇਚਰ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿਚ ਸੰਗਤਾਂ ਨੇ ਬੜੇ ਉਤਸਾਹ ਨਾਲ ਖਰੀਦਦਾਰੀ ਕੀਤੀ | ਇਸ ਦੌਰਾਨ ਸੰਗਤਾਂ ਲਈ ਗੁਰੂ ਕੇ ਅਟੁੱਟ ਲੰਗਰ ਵਰਤਾਏ ਗਏ |