01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੈੱ੍ਰਸ ਕਲੱਬ ਵਲੋਂ ਵਿਦਿਆਰਥਣਾਂ ਨੂੰ ਜਰਸੀਆਂ ਵੰਡੀਆਂ

Ad Position 21
No active advertisement
ਅਜੀਤ ਡੈਸਕ 30-12-2025
ਫ਼ਤਿਹਾਬਾਦ, 29 ਦਸੰਬਰ (ਹਰਬੰਸ ਸਿੰਘ ਮੰਡੇਰ)- ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਫ਼ਤਿਹਾਬਾਦ ਪੈੱ੍ਰਸ ਕਲੱਬ ਦਾ ਦੌਰਾ ਕੀਤਾ ਅਤੇ ਪੈੱ੍ਰਸ ਕਲੱਬ ਵਲੋਂ ਆਯੋਜਿਤ ਜਰਸੀ ਵੰਡ ਸਮਾਗਮ 'ਚ ਪੀ.ਐਮ. ਸ੍ਰੀ ਸਕੂਲ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਜਰਸੀਆਂ ਵੰਡੀਆਂ | ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਦੂੜਾਰਾਮ ਨੇ ਕੀਤੀ | ਸੰਸਦ ਮੈਂਬਰ ਸੁਭਾਸ਼ ਬਰਾਲਾ ਨੇ ਕਿਹਾ ਕਿ ਵਿਰੋਧੀ ਧਿਰ ਅਰਾਵਲੀ ਪਹਾੜਾਂ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਤੋੜ-ਮਰੋੜ ਕੇ ਪੇਸ਼ ਕਰ ਕੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਾਤਾਵਰਨ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਸੇ ਤਰ੍ਹਾਂ ਵਿਰੋਧੀ ਧਿਰ ਐਸ.ਆਈ.ਆਰ. ਦੀ ਤਰਜ਼ 'ਤੇ ਜਨਤਾ ਨੂੰ ਗੁਮਰਾਹ ਕਰ ਰਹੀ ਹੈ | ਹਾਲ ਹੀ 'ਚ ਸਮਾਪਤ ਹੋਏ ਐਮ.ਪੀ. ਸਪੋਰਟਸ ਫ਼ੈਸਟੀਵਲ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਦੇ ਦੂਰਗਾਮੀ ਨਤੀਜੇ ਹੋਣਗੇ | ਇਸ ਨਾਲ ਪਿੰਡਾਂ 'ਚ ਪ੍ਰਤਿਭਾ ਸਾਹਮਣੇ ਆਵੇਗੀ, ਨਸ਼ੇ ਦੀ ਲਤ ਨੂੰ ਰੋਕਿਆ ਜਾਵੇਗਾ ਅਤੇ ਨੌਜਵਾਨਾਂ ਨੂੰ ਖੇਡਾਂ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ | ਮੈਡੀਕਲ ਕਾਲਜ ਵਿਵਾਦ ਬਾਰੇ ਸੰਸਦ ਮੈਂਬਰ ਬਰਾਲਾ ਨੇ ਕਿਹਾ ਕਿ ਮੈਡੀਕਲ ਕਾਲਜ ਉੱਥੇ ਹੀ ਬਣਾਇਆ ਜਾਣਾ ਚਾਹੀਦਾ ਹੈ | ਜਿੱਥੇ ਇਸ ਦਾ ਐਲਾਨ ਕੀਤਾ ਗਿਆ ਹੈ | ਮਨਰੇਗਾ ਦੀ ਥਾਂ 'ਤੇ ਸ਼ੁਰੂ ਕੀਤੀ ਗਈ 'ਜੀ-ਰਾਮ-ਜੀ ਯੋਜਨਾ' ਨੂੰ ਨਿਰਪੱਖ ਅਤੇ ਪਾਰਦਰਸ਼ੀ ਦੱਸਦਿਆਂ ਉਨ੍ਹਾਂ ਕਿਹਾ ਕਿ ਨਵੀਂ ਯੋਜਨਾ ਨੇ ਕੰਮ ਦੇ ਦਾਇਰੇ ਦਾ ਵਿਸਥਾਰ ਕੀਤਾ ਹੈ, ਜਿਸ ਨਾਲ 100 ਦੀ ਬਜਾਏ 125 ਦਿਨ ਰੁਜ਼ਗਾਰ ਮਿਲਦਾ ਹੈ | ਜ਼ਿਲ੍ਹਾ ਲਾਇਬ੍ਰੇਰੀ ਸੰਬੰਧੀ ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਹ ਮੁੱਦਾ ਜਲਦੀ ਹੀ ਹੱਲ ਹੋ ਜਾਵੇਗਾ | ਇਸ ਮੌਕੇ ਭਾਜਪਾ ਮੀਡੀਆ ਇੰਚਾਰਜ ਕੰਵਲ ਚੌਧਰੀ ਲਾਇਕ ਰਾਮ ਗੜ੍ਹਵਾਲ, ਪ੍ਰਮੋਦ ਬੇਨੀਵਾਲ ਤੇ ਸੰਜੇ ਸਿੰਗਲਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਦੀ ਪਹਿਲਕਦਮੀ 'ਤੇ 100 ਕੁੜੀਆਂ ਨੂੰ ਵਾਲਾਂ ਅਤੇ ਸੁੰਦਰਤਾ ਕਲਾ ਵਿਚ ਕਿੱਤਾਮੁਖੀ ਸਿਖਲਾਈ ਦਿ... ਅਗਲੀ ਖ਼ਬਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਸ਼ੇਖੂਪੁਰਾ (ਮੰਚੂਰੀ) ਵਿਖੇ ਗੁਰਮਤਿ ਸਮ...
Ad Position 24