ਸੰਸਦ ਮੈਂਬਰ ਨਵੀਨ ਜਿੰਦਲ ਦੀ ਪਹਿਲਕਦਮੀ 'ਤੇ 100 ਕੁੜੀਆਂ ਨੂੰ ਵਾਲਾਂ ਅਤੇ ਸੁੰਦਰਤਾ ਕਲਾ ਵਿਚ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇਗੀ
ਅਜੀਤ ਡੈਸਕ
30-12-2025
ਇਹ ਧਿਆਨ ਦੇਣ ਯੋਗ ਹੈ ਕਿ ਇਸ ਪ੍ਰੋਗਰਾਮ ਦਾ ਉਦਘਾਟਨ ਹਾਲ ਹੀ ਵਿਚ ਸੰਸਦ ਮੈਂਬਰ ਨਵੀਨ ਜਿੰਦਲ ਦੁਆਰਾ ਕੀਤਾ ਗਿਆ ਸੀ | ਸੰਸਦ ਮੈਂਬਰ ਨਵੀਨ ਜਿੰਦਲ ਦੀ ਕੋਸ਼ਿਸ਼ ਕੁਰੂਕਸ਼ੇਤਰ ਸੰਸਦੀ ਹਲਕੇ ਵਿੱਚ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਕਈ ਰੁਜ਼ਗਾਰ-ਆਧਾਰਿਤ ਕੋਰਸ ਸ਼ੁਰੂ ਕਰਨ ਦੀ ਹੈ | ਇਹ ਥੋੜ੍ਹੇ ਸਮੇਂ ਦਾ ਕੋਰਸ ਉਸ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ | ਮਹਿਲਾ ਸਸ਼ਕਤੀਕਰਨ ਵੱਲ ਨਵੀਨ ਜਿੰਦਲ ਫਾਊਾਡੇਸ਼ ਦੀ ਇਹ ਪਹਿਲ ਕੁਰੂਕਸ਼ੇਤਰ ਸੰਸਦੀ ਹਲਕੇ ਦੀਆਂ ਧੀਆਂ ਲਈ ਸਵੈ-ਨਿਰਭਰਤਾ, ਆਤਮ-ਵਿਸ਼ਵਾਸ ਅਤੇ ਉੱਜਵਲ ਭਵਿੱਖ ਵੱਲ ਇਕ ਮਜ਼ਬੂਤ ਯਤਨ ਹੈ |