ਡੱਬਵਾਲੀ, 30 ਦਸੰਬਰ (ਇਕਬਾਲ ਸਿੰਘ ਸ਼ਾਂਤ)-ਸ੍ਰੀ ਗਊਸ਼ਾਲਾ ਡੱਬਵਾਲੀ ਵਿਖੇ ਨਿਸ਼ਕਾਮ ਪਰਿਵਾਰ ਵੱਲੋਂ 'ਇੱਕ ਸ਼ਾਮ ਕਨ੍ਹਈਆ ਦੇ ਨਾਮ' ਭਗਤੀ ਸਮਾਗਮ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਗਊਸ਼ਾਲਾ ਦੇ ਮੁੱਖ ਸਲਾਹਕਾਰ ਗੁਰਦੀਪ ਕਾਮਰਾ, ਉਪ-ਪ੍ਰਧਾਨ ਗੌਰਵ ਮੋਂਗਾ ਅਤੇ ਜਨਰਲ ਸਕੱਤਰ ਵਿਨੋਦ ਜਿੰਦਲ ਵੱਲੋਂ ਜੋਤ ਜਗਾ ਕੇ ਕੀਤੀ ਗਈ | ਨਿਸ਼ਕਾਮ ਪਰਿਵਾਰ ਦੇ ਬਾਨੀ ਕਿ੍ਸ਼ਨ ਕਾਮਰਾ ਨਿਰਾਲਾ ਅਤੇ ਕੀਰਤਨ ਵਿੰਗ ਦੇ ਮੁਖੀ ਤੇਜਪਾਲ ਸਿੰਗਲ ਵੰਲੋਂ ਭਜਨਾਂ ਦੀ ਸੁਰੀਲੀ ਪੇਸ਼ਕਾਰੀ ਕੀਤੀ ਗਈ | ਲਗਭਗ ਤਿੰਨ ਘੰਟੇ ਤੱਕ ਚੱਲੇ ਭਗਤੀ ਸਮਾਗਮ ਦੌਰਾਨ ਸ਼ਰਧਾਲੂਆਂ ਨੇ ਭਗਤੀ ਗੀਤਾਂ ਦੇ ਨਾਲ ਭਰਵੀਂ ਸਾਂਝ ਪਾਈ | ਇਸ ਮੌਕੇ ਨਿਸ਼ਕਾਮ ਦੇ ਪ੍ਰਧਾਨ ਰਾਜੀਵ ਵਢੇਰਾ ਵੱਲੋਂ ਗਊਸ਼ਾਲਾ ਪ੍ਰਬੰਧਕ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿਛਲੇ ਸਕੋਰਾ ਮੁਕਾਬਲੇ ਦੀਆਂ ਜੇਤੂਆਂ ਸਨੇਹਾ ਸੱਚਦੇਵਾ, ਪੂਜਾ ਵਢੇਰਾ ਅਤੇ ਰਾਣੀ ਭੰਡਾਰੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ | ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੇਸ਼ ਜਿੰਦਲ ਨੂੰ ਸੇਵਾਵਾਂ ਲਈ ਵਿਸ਼ੇਸ ਤੌਰ 'ਤੇ ਸਨਮਾਨਤ ਕੀਤਾ ਗਿਆ | ਇਸ ਮੌਕੇ ਨਿਸ਼ਕਾਮ ਮੈਂਬਰਾਂ, ਗਊਸ਼ਾਲਾ ਕਮੇਟੀ ਅਤੇ ਹੋਰਨਾਂ ਪਤਵੰਤੇ ਮੌਜੂਦ ਸਨ | ਇਸ ਮੌਕੇ ਗਊਆਂ ਨੂੰ ਸਵਾ ਮਣੀ ਅਤੇ ਹਰਾ-ਚਾਰਾ ਭੇਟ ਕੀਤਾ ਗਿਆ |