08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਇਫਕੋ ਸਾਹਿਤ ਪੁਰਸਕਾਰ 2025 ਸ੍ਰੀਮਤੀ ਮੈਤ੍ਰੇਈ ਪੁਸ਼ਪਾ ਨੂੰ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025
ਨਵੀਂ ਦਿੱਲੀ, 30 ਦਸੰਬਰ (ਮਿਸਰਦੀਪ ਭਾਟੀਆ)-ਖਾਦ ਖੇਤਰ ਦੀ ਮੋਹਰੀ ਸਹਿਕਾਰੀ ਸੰਸਥਾ ਇਫਕੋ ਵਲੋਂ ਸਾਲ 2025 ਦਾ 'ਇਫਕੋ ਸਾਹਿਤ ਸਨਮਾਨ' ਕਹਾਣੀਕਾਰ ਮੈਤ੍ਰੇਈ ਪੁਸ਼ਪਾ ਨੂੰ ਭੇਟ ਕੀਤਾ ਗਿਆ | ਇਸ ਤੋਂ ਇਲਾਵਾ 'ਇਫਕੋ ਯੁਵਾ ਸਾਹਿਤ ਸਨਮਾਨ' ਸ੍ਰੀਮਤੀ ਅੰਕਿਤਾ ਜੈਨ ਨੂੰ ਦਿੱਤਾ ਗਿਆ | ਇਹ ਸਨਮਾਨ ਮਿਤੀ 30, ਦਸੰਬਰ 2025 ਨੂੰ ਕਮਾਨੀ ਆਡੀਟੋਰੀਅਮ, ਨਵੀਂ ਦਿੱਲੀ ਵਿਚ ਆਯੋਜਿਤ ਇਕ ਸਮਾਗਮ ਵਿਚ ਇਫਕੋ ਦੇ ਚੇਅਰਮੈਨ ਦਿਲੀਪ ਸੰਘਾਣੀ ਦੁਆਰਾ ਪ੍ਰਦਾਨ ਕੀਤਾ ਗਿਆ | ਮੈਤ੍ਰੇਈ ਪੁਸ਼ਪਾ ਦਾ ਜਨਮ ਅਲੀਗੜ੍ਹ ਜ਼ਿਲ੍ਹੇ ਦੇ ਪਿੰਡ ਸਿਕੁਰਾ ਵਿਖੇ ਹੋਇਆ | ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ 'ਗੋਮਾ ਹੰਸਤੀ ਹੈ', '10 ਪ੍ਰਤੀਨਿਧ ਕਹਾਣੀਆਂ', 'ਬੇਤਵਾ ਵਹਿਤੀ ਰਹੀ', 'ਅਲਮਾ ਕਬੂਤਰੀ', 'ਕਸਤੂਰੀ ਕੁੰਡਲ ਬਸੈ', 'ਗੁੜੀਆ ਭੀਤਰ ਗੁੜੀਆ', 'ਖੁੱਲ੍ਹੀ ਖਿੜਕੀਆਂ', 'ਸੁਨੋ ਮਾਲਿਕ ਸੁਨੋ', 'ਵਹ ਸਫ਼ਰ ਥਾ ਕਿ ਮੁਕਾਮ ਥਾ' ਅਤੇ 'ਫਾਈਟਰ ਕੀ ਡਾਇਰੀ' ਆਦਿ | ਉਨ੍ਹਾਂ ਨੂੰ 'ਸਾਰਕ ਲਿਟਰੇਰੀ ਐਵਾਰਡ', 'ਸਰੋਜਨੀ ਨਾਇਡੂ ਪੁਰਸਕਾਰ', 'ਵੀਰ ਸਿੰਘ ਜੂਦੇਵ ਪੁਰਸਕਾਰ' ਅਤੇ 'ਮਹਾਤਮਾ ਗਾਂਧੀ ਸਨਮਾਨ' ਆਦਿ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਸ੍ਰੀਮਤੀ ਅੰਕਿਤਾ ਜੈਨ ਇਕ ਖੋਜ ਸਹਿਯੋਗੀ ਅਤੇ ਸਹਾਇਕ ਪ੍ਰੋਫ਼ੈਸਰ ਤੋਂ ਲੇਖਿਕਾ ਬਣੀ | ਉਨ੍ਹਾਂ ਦੀ ਪਹਿਲੀ ਕਿਤਾਬ 'ਐਸੀ ਵੈਸੀ ਔਰਤ' ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਹੈ | ਉਨ੍ਹਾਂ ਦੀਆਂ ਹੋਰ ਕਿਤਾਬਾਂ 'ਮੈਂ ਸੇ ਮਾਂ ਤੱਕ', 'ਓ ਰੇ! ਕਿਸਾਨ' ਅਤੇ 'ਆਤੰਕੀ ਮੋਰ' ਨੂੰ ਖ਼ੂਬ ਪ੍ਰਸੰਸਾ ਮਿਲੀ ਹੈ | ਇਫਕੋ ਦੁਆਰਾ ਸਾਲ 2011 ਵਿਚ ਸ਼ੁਰੂ ਕੀਤਾ ਗਿਆ ਇਹ ਸਨਮਾਨ ਹਰ ਸਾਲ ਅਜਿਹੇ ਹਿੰਦੀ ਲੇਖਕ ਨੂੰ ਦਿੱਤਾ ਜਾਂਦਾ ਹੈ, ਜਿਸ ਦੀਆਂ ਰਚਨਾਵਾਂ ਮੁੱਖ ਤੌਰ 'ਤੇ ਪੇਂਡੂ ਅਤੇ ਖੇਤੀਬਾੜੀ ਜੀਵਨ ਨੂੰ ਦਰਸਾਉਂਦੀਆਂ ਹਨ | ਇਸ ਪੁਰਸਕਾਰ ਤਹਿਤ ਇਕ ਪ੍ਰਤੀਕ ਚਿੰਨ੍ਹ, ਪ੍ਰਸੰਸਾ ਪੱਤਰ ਅਤੇ ਗਿਆਰਾਂ ਲੱਖ ਦੀ ਰਾਸ਼ੀ ਦਾ ਚੈੱਕ ਪ੍ਰਦਾਨ ਕੀਤਾ ਜਾਂਦਾ ਹੈ | ਪ੍ਰੋਗਰਾਮ ਦੇ ਮੁੱਖ ਮਹਿਮਾਨ ਇਫਕੋ ਦੇ ਚੇਅਰਮੈਨ ਦਿਲੀਪ ਸੰਘਾਣੀ ਨੇ ਮੈਤ੍ਰੇਈ ਪੁਸ਼ਪਾ ਅਤੇ ਅੰਕਿਤਾ ਜੈਨ ਨੂੰ ਸਨਮਾਨਿਤ ਕਰਨ 'ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਬਹੁਤ ਮਹੱਤਵਪੂਰਨ ਦੱਸਿਆ | ਇਸ ਮੌਕੇ ਮੈਤ੍ਰੇਈ ਪੁਸ਼ਪਾ ਦੀ ਕਹਾਣੀ 'ਗੁਨਾਹਗਾਰ' ਦਾ ਨਾਟਕ ਮੰਚਨ ਕੀਤਾ ਗਿਆ | ਸਮਾਰੋਹ ਵਿਚ ਅਧਿਆਪਕਾਂ, ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵੱਲੋਂ 'ਸ਼ੀਸ਼ਮਹਿਲ' ਸਮੇਤ 3 ਸੀ. ਏ. ਜੀ. ਰਿਪੋਰਟਾਂ ਕੀਤੀਆਂ ਜਾਣਗੀਆਂ ਪੇਸ਼ <br/> 5 ਜਨਵਰੀ ਤੋਂ ਸ਼ੁਰੂ... ਅਗਲੀ ਖ਼ਬਰ ਨਿਸ਼ਕਾਮ ਪਰਿਵਾਰ ਵੱਲੋਂ ਗਊਸ਼ਾਲਾ 'ਚ 'ਇੱਕ ਸ਼ਾਮ ਕਨ੍ਹ੍ਹਈਆ ਦੇ ਨਾਮ' ਭਗਤੀ ਸਮਾਗਮ ਕਰਵਾਇਆ <br/>
Ad Position 24