ਨਵੀਂ ਦਿੱਲੀ,30 ਦਸੰਬਰ (ਜਗਤਾਰ ਸਿੰਘ)-ਦਿੱਲੀ ਵਿਧਾਨ ਸਭਾ ਦਾ ਤਿੰਨ ਰੋਜ਼ਾ ਸਰਦ ਰੁੱਤ ਇਜਲਾਸ 5 ਜਨਵਰੀ 2026 ਤੋਂ ਸ਼ੁਰੂ ਹੋਏਗਾ ,ਜਿਸ ਵਿਚ ਕਾਫ਼ੀ ਹੰਗਾਮਾ ਹੋਣ ਦੇ ਆਸਾਰ ਹਨ¢ ਇਸ ਇਜਲਾਸ ਨੂੰ ਸਿਆਸੀ ਨਜ਼ਰੀਏ ਨਾਲ ਵੀ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਦਿੱਲੀ ਵਿਧਾਨ ਸਭਾ ਵਿਚ ਸਰਕਾਰ ਵੱਲੋਂ 'ਸ਼ੀਸ਼ਮਹਿਲ' ਸਮੇਤ 3 ਸੀ.ਏ.ਜੀ. ਰਿਪੋਰਟਾਂ ਪੇਸ਼ ਕਰਨ ਜਾ ਰਹੀ ਹੈ ¢ ਇਸ ਤੋਂ ਇਲਾਵਾ ਪ੍ਰਦੂਸ਼ਣ ਬਾਰੇ ਵੀ ਤਜਵੀਜ਼ ਪੇਸ਼ ਕਰਨ ਦਾ ਐਲਾਨ ਕੀਤਾ ਗਿਆ ¢ ਇਸ ਦੇ ਤਹਿਤ ਪਿਛਲੇ 20 ਸਾਲਾਂ ਵਿਚ ਰਹੀਆਂ ਸਰਕਾਰਾਂ ਦੇ ਕੰਮਕਾਜ 'ਤੇ ਚਰਚਾ ਹੋਏਗੀ ¢ ਇਸ ਮੁੱਦੇ 'ਤੇ ਵੀ ਹੰਗਾਮਾ ਹੋਣ ਦੀ ਉਮੀਦ ਹੈ ¢ ਜਾਣਕਾਰੀ ਮੁਤਾਬਿਕ ਇਜਲਾਸ ਦੇ ਪਹਿਲੇ ਦਿਨ ਉਪ ਰਾਜਪਾਲ ਵਿਨੇ ਸਕਸੈਨਾ ਦਾ ਭਾਸ਼ਣ ਹੋਏਗਾ ¢ ਇਸ ਤੋਂ ਬਾਅਦ ਕੈਗ ਦੀਆਂ 5 ਅਹਿਮ ਰਿਪੋਰਟਾਂ ਸਦਨ ਵਿਚ ਪੇਸ਼ ਕੀਤੀਆਂ ਜਾਣਗੀਆਂ ¢ ਇਨ੍ਹਾਂ ਰਿਪੋਰਟਾਂ ਵਿਚ ਸਭ ਤੋਂ ਜ਼ਿਆਦਾ ਚਰਚਾ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਧਿਕਾਰਤ ਰਿਹਾਇਸ਼ 6 ਫਲੈਗਸਟਾਫ ਰੋਡ ਦੇ ਨਵੀਨੀਕਰਨ ਨੂੰ ਲੈ ਕੇ ਹੈ, ਜਿਸ ਨੂੰ ਭਾਜਪਾ ਵੱਲੋਂ 'ਸ਼ੀਸ਼ਮਹਿਲ' ਕਹਿ ਕੇ ਪ੍ਰਚਾਰਿਆ ਜਾਂਦਾ ਹੈ ¢ ਭਾਜਪਾ ਦਾ ਦੋਸ਼ ਹੈ ਕਿ ਇਸ ਰਿਹਾਇਸ਼ ਦੇ ਸੁੰਦਰੀਕਰਨ ਵਿਚ 75 ਤੋਂ 80 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ ¢ ਭਾਜਪਾ ਦਾ ਦਾਅਵਾ ਹੈ ਕਿ ਇਸ ਵਿਚ ਮਹਿੰਗੇ ਮਾਰਬਲ, ਲਿਫ਼ਟ ਅਤੇ ਲਗਜ਼ਰੀ ਸਹੂਲਤਾਂ ਸ਼ਾਮਿਲ ਸੀ ਜਦਕਿ ਉਸ ਵਕਤ ਦਿੱਲੀ ਦੀ ਜਨਤਾ ਕਈ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਹੀ ਸੀ ¢ ਮੁੱਖ ਮੰਤਰੀ ਰੇਖਾ ਗੁਪਤਾ ਪਹਿਲਾਂ ਹੀ ਆਖ ਚੁੱਕੀ ਹੈ ਕਿ ਇਸ ਕਥਿਤ ਫ਼ਜ਼ੂਲ ਖ਼ਰਚੀ ਦੀ ਰਕਮ ਜਨਤਾ ਤੋਂ ਵਸੂਲੀ ਜਾਵੇਗੀ ¢ 'ਸ਼ੀਸ਼ਮਹਿਲ' ਦੇ ਇਲਾਵਾ ਕੈਗ ਦੀ ਰਿਪੋਰਟਾਂ ਵਿਚ ਦਿੱਲੀ ਜਲ ਬੋਰਡ ਵਿਚ ਕਥਿਤ ਭਿ੍ਸ਼ਟਾਚਾਰ, ਮੁਹੱਲਾ ਕਲੀਨਿਕ , ਲਾਡਲੀ ਯੋਜਨਾ, ਇਸ਼ਤਿਹਾਰ ਨੀਤੀ ਅਤੇ ਸਕੂਲਾਂ ਵਿਚ ਕਮਰਿਆਂ ਦੀ ਉਸਾਰੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਕੀਤੀ ਗਈ ਹੈ ¢ ਭਾਜਪਾ ਦਾ ਦੋਸ਼ ਹੈ ਕਿ ਆਪ ਸਰਕਾਰ ਦੇ ਦੌਰਾਨ ਇਨ੍ਹਾਂ ਯੋਜਨਾਵਾਂ ਵਿਚ ਵੱਡੀ ਪੱਧਰ 'ਤੇ ਬੇਨਿਯਮੀਆਂ ਹੋਈਆਂ ਸਨ ¢ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਦਿੱਲੀ ਵਿਚ ਪ੍ਰਦੂਸ਼ਣ ਦੀ ਮੌਜੂਦਾ ਸਥਿਤੀ ਕੀ ਹੈ ? ਇਸ ਦੇ ਕਾਰਨ ਕਿਹੜੇ ਕਿਹੜੇ ਹਨ? ਸੁਪਰੀਮ ਕੋਰਟ ਵਿਚ ਪਿਛਲੀ ਸਰਕਾਰਾਂ ਨੇ ਜੋ ਹਲਫ਼ਨਾਮਾ ਦਿੱਤੇ, ਉਨ੍ਹਾਂ ਦੀ ਕੀ ਸਥਿਤੀ ਹੈ ¢ ਇਸ ਦੇ ਨਾਲ ਸਰਕਾਰ ਦੀ ਜ਼ਿੰਮੇਵਾਰੀ ,ਪਿਛਲੇ 20 ਸਾਲਾਂ ਦਾ ਲੇਖਾ ਜੋਖਾ ਅਤੇ ਵਰਤਮਾਨ ਸਥਿਤੀ ਨੂੰ ਪੇਸ਼ ਕੀਤਾ ਜਾਵੇਗਾ ¢