07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵਿਦਿਆਰਥੀਆਂ ਨੇ ਨਸ਼ਾ ਮੁਕਤ ਸਮਾਜ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਹੁੰ ਚੁੱਕੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025

ਕਾਲਾਂਵਾਲੀ/ਸਿਰਸਾ, 30 ਦਸੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਬੱਪਾਂ ਪਿੰਡ ਵਿੱਚ ਸਥਿਤ ਹੋਲੀ ਸਟਾਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਨਸ਼ਾ ਮੁਕਤ ਜਾਗਰੂਕਤਾ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਲੋਕਾਂ ਨੂੰ ਜਾਗਰੂਕ ਕਰਕੇ ਨਸ਼ਾ ਮੁਕਤ ਸਮਾਜ ਬਨਾਉਣ ਲਈ ਉਪਰਾਲਾ ਕਰਨ ਲਈ ਸਹੁੰ ਚੁੱਕਾਈ ਗਈ | ਇਸ ਸਹੁੰ ਦਾ ਉਦੇਸ਼ ਨੌਜਵਾਨ ਪੀੜੀ ਨੂੰ ਨਸ਼ੇ ਦੀ ਲਤ ਦੇ ਵਿਨਾਸ਼ ਤੋਂ ਬਚਾਉਣਾ ਅਤੇ ਉਨ੍ਹਾਂ ਨੂੰ ਇੱਕ ਉੱਜਵਲ ਭਵਿੱਖ ਲਈ ਪ੍ਰੇਰਿਤ ਕਰਨਾ ਸੀ | ਇਸ ਮੌਕੇ 'ਤੇ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਰਾਜ ਕੁਮਾਰ ਮਹਿਤਾ, ਪਿ੍ੰਸੀਪਲ ਸ਼ਸ਼ੀ ਭੂਸ਼ਣ ਮਹਿਤਾ, ਐਚਓਡੀ ਪ੍ਰੋਮਿਲਾ ਮਹਿਤਾ, ਵੀਪੀ ਜੈ ਬਾਲਾ, ਵੀਪੀ ਵਿਨੋਦ ਸਿੰਘ ਸ਼ੇਖਾਵਤ, ਗੁਰਸੇਵਕ ਸਿੰਘ, ਸੰਨੀ ਸ਼ਰਮਾ, ਸੁਰੇਂਦਰ ਕੁਮਾਰ ਅਤੇ ਹੋਰ ਸਕੂਲ ਸਟਾਫ ਨੇ ਵੀ ਵਿਦਿਆਰਥੀਆਂ ਦੇ ਨਾਲ ਸਹੁੰ ਚੁੱਕੀ | ਇਸ ਮੌਕੇ 'ਤੇ ਵਿਦਿਆਰਥੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਵਰਿੰਦਾ ਬਜਾਜ ਦੀ 14 ਐਚ. ਆਰ. ਬਟਾਲੀਅਨ ਯਮੁਨਾਨਗਰ ਵਲੋਂ ਏ. ਟੀ. ਸੀ. ਕੈਂਪ 'ਚ ਸਰਵੋਤਮ ਕੈਡਿਟ ਵਜੋਂ ਚੋਣ <br/> ਅਗਲੀ ਖ਼ਬਰ ਧਵਲ ਕਾਂਡਾ ਨੇ ਕਾਲਾਂਵਾਲੀ ਵਿੱਚ ਕੌਂਸਲਰ ਅਮਨ ਜੈਨ ਦੇ ਦਫ਼ਤਰ ਦਾ ਦੌਰਾ ਕੀਤਾ <br/>
Ad Position 24