ਚੁਗਿੱਟੀ/ਜੰਡੂਸਿੰਘਾ, 2 ਜੂਨ (ਨਰਿੰਦਰ ਲਾਗੂ)- ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ਼੍ਰੀ ਆਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਬਣੀ ਭਰਤੀ ਕਮੇਟੀ ਲਈ ਐਤਵਾਰ ਨੂੰ ਪੰਥਕ ਹਿਤੈਸ਼ੀਆਂ ਦੀ ਇੱਕ ਪ੍ਰਭਾਵਸ਼ਾਲੀ ਬੈਠਕ ਸੁਰਜੀਤ ਸਿੰਘ ਚੀਮਾ ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਦੀ ਅਗਵਾਈ ਹੇਠ ਸਰਗਰਮ ਆਗੂ ਅਮਰਜੀਤ ਸਿੰਘ ਕਿਸ਼ਨਪੁਰਾ ਦੇ ਗ੍ਰਹਿ ਕਿਸ਼ਨਪੁਰਾ ਵਿਖੇ ਹੋਈ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਘਲੂਘਾਰਾ ਘਟਨਾ ਕਾਂਗਰਸ ਦੇ ਜ਼ਬਰ ਨੂੰ ਕਦੇ ਵੀ ਨਾ ਭਲਾਉਣ ਵਾਲੀ ਘਟਨਾ ਹੈ | ਇਸ ਮੌਕੇ ਉਘੇ ਸਮਾਜ ਸੇਵਕ ਅਮਰਜੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਵਲੋਂ ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਤੇ ਆਸ ਬੱਝੀ ਹੈ ਕਿ ਅਗਾਮੀ ਦਿਨਾਂ ਵਿੱਚ ਸਿੱਖ ਕੌਮ ਦੀ ਚੜਦੀਕਲਾ ਲਈ ਨਵੀਂ ਪੀੜ੍ਹੀ ਦੇ ਮਨਾਂ ਵਿੱਚ ਵੀ ਲਹਿਰ ਪੈਦਾ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਪੁਨਰ ਸੁਰਜੀਤੀ ਦਾ ਇਹ ਦੌਰ ਪੰਜਾਬ ਅਤੇ ਪੰਥ ਦੇ ਲ ਈ ਮਜ਼ਬੂਤ ਸੇਧ ਦੇਣ ਦੇ ਰੂਪ ਵਿੱਚ ਇੱਕ ਮੀਲ ਪੱਥਰ ਬਣਕੇ ਉਭਰੇਗਾ | ਇਸ ਮੌਕੇ ਬੀਬੀ ਸੁਰਜੀਤ ਕੌਰ, ਜਰਨੈਲ ਸਿੰਘ ਗੜ੍ਹਦੀਵਾਲਾ, ਮੋਹਿੰਦਰ ਸਿੰਘ, ਪ੍ਰਧਾਨ ਹਰਪਾਲ ਸਿੰਘ ਬਿੱਟਾ, ਜਸਵਿੰਦਰ ਸਿੰਘ ਕਾਕਾ, ਹਰਦੀਪ ਸਿੰਘ, ਜਸਵਿੰਦਰ ਸਿੰਘ ਜੱਸਾ, ਹਰਭਜਨ ਸਿੰਘ ਕਾਹਲੋ, ਗੁਰਮੁੱਖ ਸਿੰਘ, ਤੇਜਵੀਰ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ ਸੱਭਰਵਾਲ, ਸਤਨਾਮ ਸਿੰਘ ਲਾਇਲ, ਭੁਪਿੰਦਰ ਸਿੰਘ ਵਿਰਦੀ,ਸਾਂਭੀ, ਸਤਨਾਮ ਸਿੰਘ ਸੱਤਾ, ਅਰਵਿੰਦਰ ਸਿੰਘ ਬੱਬੂ, ਮਨਮੋਹਨ ਸਿੰਘ ਪਨੇਸਰ ਆਦਿ ਹਾਜ਼ਰ ਸਨ |