ਸੀ.ਐਨ.ਜੀ. ਪਲਾਂਟ ਦਾ ਵਿਰੋਧ ਕਰਨ ਵਾਲੇ ਸਾਰੇ ਆਗੂ ਘਰਾਂ 'ਚ ਕੀਤੇ ਨਜ਼ਰਬੰਦ <br/>
ਭੋਗਪੁਰ ਵਿਖੇ ਆਦਮਪੁਰ ਟੀ ਪੁਆਇੰਟ 'ਤੇ ਸੀ ਐਨ ਜੀ ਪਲਾਂਟ ਦਾ ਵਿਰੋਧ ਦਰਜ ਕਰਦੇ ਵਿਧਾਇਕ ਸੁਖਵਿੰਦਰ ਕੋਟਲੀ ਤੇ ਭੋਗਪੁਰ ਵਾਸੀ |
<br/>
03-06-2025
ਭੋਗਪੁਰ, 2 ਜੂਨ (ਕਮਲਜੀਤ ਸਿੰਘ ਡੱਲੀ)- ਭੋਗਪੁਰ ਖੰਡ ਮਿੱਲ ਵਿਖੇ ਲੱਗ ਰਹੇ ਸੀ ਐਨ ਜੀ ਪਲਾਂਟ ਦਾ ਇਲਾਕੇ ਦੇ ਲੋਕਾਂ ਵਲੋਂ ਪਿਛਲੇ ਕਾਫੀ ਮਹੀਨਿਆਂ ਤੋਂ ਸਖਤ ਵਿਰੋਧ ਕੀਤਾ ਜਾ ਰਿਹਾ ਸੀ | ਅੱਜ ਪ੍ਰਸ਼ਾਸਨ ਵਲੋਂ ਪਲਾਂਟ ਦਾ ਕੰਮ ਚਲਾਉਣ ਲਈ ਜਿੱਥੇ ਭੋਗਪੁਰ ਵਿਖੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ, ਉੱਥੇ ਹੀ ਇਸ ਪਲਾਂਟ ਦਾ ਵਿਰੋਧ ਕਰਨ ਵਾਲੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਲੋਂ ਵੀ ਸਵੇਰ ਤੋਂ ਹੀ ਭੋਗਪੁਰ ਵਾਸੀਆਂ ਦੇ ਸਹਿਯੋਗ ਨਾਲ ਆਦਮਪੁਰ ਚੌਕ ਟੀ ਪੁਆਇੰਟ ਉਪਰ ਵੱਡੀ ਗਿਣਤੀ 'ਚ ਸਮਰਥਕਾਂ ਨਾਲ ਇਸ ਪਲਾਂਟ ਦਾ ਵਿਰੋਧ ਦਰਜ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਾਡੇ ਆਗੂਆਂ ਨੂੰ ਜੋ ਘਰ 'ਚ ਨਜ਼ਰਬੰਦ ਕੀਤਾ ਗਿਆ ਹੈ, ਜਲਦ ਹੀ ਪ੍ਰਸ਼ਾਸਨ ਨੂੰ ਰਿਹਾਅ ਕਰਨਾ ਚਾਹੀਦਾ ਹੈ, ਨਹੀਂ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ |