ਜਲੰਧਰ, 2 ਜੂਨ (ਜਸਪਾਲ ਸਿੰਘ)-ਕੰਨਿਆ ਮਹਾਂ ਵਿਦਿਆਲਾ ਵਿਖੇ ਵੱਖ-ਵੱਖ ਰੋਜ਼ਗਾਰ ਮੁਖੀ ਤੇ ਪ੍ਰਗਤੀਸ਼ੀਲ ਪ੍ਰੋਗਰਾਮਾਂ ਦਾ ਐਲਾਨ ਕਰਦੇ ਹੋਏ ਪਿ੍ੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਕੇ.ਐਮ.ਵੀ. ਨੇ ਖੇਤਰ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ 'ਚ ਵਿਸ਼ਵੀ ਪੱਧਰ ਦੇ ਮਾਣ ਪ੍ਰਦਾਨ ਕਰਨ ਲਈ ਕਈ ਵਿਦਿਅਕ ਸੁਧਾਰਾਂ ਦੀ ਸ਼ੁਰੂਆਤ ਕਰਕੇ ਪ੍ਰਗਤੀਸ਼ੀਲ ਗੁਣਵੱਤਾ ਵਾਲੀ ਸਿੱਖਿਆ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ ¢ ਇਹ ਪਹਿਲਕਦਮੀ ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਦੇ ਅਨੁਸਾਰ ਪੱਥ ਪਰਦਰਸ਼ਕ ਵਿਦਿਅਕ ਸੁਧਾਰ ਹੈ ¢ ਵਰਨਣਯੋਗ ਹੈ ਕਿ ਖੁਦਮੁਖਤਿਆਰੀ ਦੇ ਤਹਿਤ ਕੇ.ਐਮ.ਵੀ. ਦੇ ਸਾਰੇ ਪ੍ਰੋਗਰਾਮਾਂ ਵਿੱਚ ਅਪਗਰੇਡ ਕੀਤੇ ਸਿਲੇਬਸ ਨੂੰ ਭਾਰਤ ਭਰ ਦੀਆਂ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਿਰਾਂ ਅਤੇ ਉਦਯੋਗ ਮਾਹਿਰਾਂ ਦੀ 140-ਮੈਂਬਰੀ ਟੀਮ ਦੇ ਅਨਮੋਲ ਇਨਪੁਟਸ ਨਾਲ ਤਿਆਰ ਕੀਤਾ ਗਿਆ ਹੈ ¢ ਇਨ੍ਹਾਂ ਫੈਸਲਿਆਂ ਨੂੰ ਆਖਰ ਕੰਨਿਆ ਮਹਾਂ ਵਿਦਿਆਲਾ ਦੀ ਗਵਰਨਿੰਗ ਬਾਡੀ ਤੇ ਅਕਾਦਮਿਕ ਕੌਂਾਸਲ ਦੁਆਰਾ ਪ੍ਰਵਾਨਗੀ ਦਿੱਤੀ ਜਾਂਦੀ ਹੈ, ਜਿਸ ਵਿੱਚ ਯੂ.ਜੀ.ਸੀ., ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਦੇ ਸਿੱਖਿਆ ਮੰਤਰਾਲੇ ਤੇ ਦੇਸ਼ ਭਰ ਦੇ ਕਈ ਉੱਘੇ ਸਿੱਖਿਆ ਸ਼ਾਸਤਰੀ ਸ਼ਾਮਲ ਹੁੰਦੇ ਹਨ ¢ ਅਪਗ੍ਰੇਡ ਕੀਤੇ ਸਿਲੇਬਸ ਬਾਰੇ ਗੱਲ ਕਰਦਿਆਂ, ਮੈਡਮ ਪਿ੍ੰਸੀਪਲ ਨੇ ਕਿਹਾ ਕਿ ਖੁਦਮੁਖਤਿਆਰੀ ਦੇ ਤਹਿਤ, ਕੰਨਿਆ ਮਹਾਂ ਵਿਦਿਆਲਾ ਨੇ ਉਦਯੋਗ ਨਾਲ ਸਬੰਧਤ ਪ੍ਰੋਗਰਾਮਾਂ ਤੇ ਹੁਨਰ ਵਿਕਾਸ ਮਾਡਲਾਂ ਨੂੰ ਸ਼ਾਮਿਲ ਕਰਨ ਲਈ ਆਪਣੇ ਸਿਲੇਬਸ ਨੂੰ ਮੁੜ ਡਿਜ਼ਾਇਨ ਕੀਤਾ ਹੈ ¢ ਇਸ ਪਹਿਲਕਦਮੀ ਦਾ ਉਦੇਸ਼ ਅਕਾਦਮਿਕ ਗਿਆਨ ਤੇ ਉਦਯੋਗ ਦੀਆਂ ਲੋੜਾਂ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ ¢ ਵਿਦਿਆਰਥਣਾਂ ਨੂੰ ਸਮਕਾਲੀ ਹੁਨਰ ਨਾਲ ਲੈਸ ਕਰਨ ਦੀ ਵਚਨਬੱਧਤਾ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਉਭਰ ਰਹੇ ਖੇਤਰਾਂ 'ਤੇ ਆਧਾਰਿਤ ਕੋਰਸ ਸ਼ੁਰੂ ਕੀਤੇ ਗਏ ਹਨ¢ ਕੇ.ਐਮ.ਵੀ ਨੇ ਵਿਦਿਆਰਥਣਾਂ ਨੂੰ ਅਸਲ-ਸੰਸਾਰ ਐਕਸਪੋਜਰ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਈ ਪ੍ਰਮੁੱਖ ਕੰਪਨੀਆਂ ਤੇ ਸੰਸਥਾਵਾਂ ਨਾਲ ਮਜ਼ਬੂਤ ਸਾਂਝੇਦਾਰੀ ਵੀ ਬਣਾਈ ਹੈ¢ ਇਨ੍ਹਾਂ ਸਹਿਯੋਗਾਂ ਨੇ ਵਿਦਿਆਰਥਣਾਂ ਲਈ ਇੰਟਰਨਸ਼ਿਪ ਦੇ ਮÏਕਿਆਂ ਅਤੇ ਪਲੇਸਮੈਂਟ ਡਰਾਈਵ ਨੂੰ ਵੀ ਵਧਾਇਆ ਹੈ, ਜਿਸ ਨਾਲ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਵਿੱਚ ਕਾਫੀ ਸੁਧਾਰ ਹੋਇਆ ਹੈ |