ਜਲੰਧਰ, 2 ਜੂਨ (ਜਸਪਾਲ ਸਿੰਘ)-ਭਾਰਤੀ ਫੌਜ ਵਲੋਂ ਸਰਹੱਦੀ ਇਲਾਕਿਆਂ 'ਚ ਸੰਭਾਵੀ ਖ਼ਤਰਿਆਂ ਤੋਂ ਨਜਿੱਠਣ ਲਈ ਚਲਾਏ ਜਾ ਰਹੇ ਆਪ੍ਰੇਸ਼ਨ ਸ਼ੀਲਡ ਤਹਿਤ ਅੱਜ ਸਰਕਾਰੀ ਆਈ.ਟੀ.ਆਈ. ਮੇਹਰਚੰਦ ਵਿਖੇ ਐਨ.ਸੀ.ਸੀ. ਕੈਡਿਟਸ ਵਲੋਂ 'ਮੌਕਡਿ੍ਲ' ਕਰਵਾਈ ਗਈ ¢ ਇਹ ਮੌਕਡਿ੍ਲ ਡੀ.ਜੀ.ਐਨ.ਸੀ.ਸੀ. ਨਵੀਂ ਦਿੱਲੀ ਤੇ 2 ਪੰਜਾਬ ਬਟਾਲੀਅਨ ਐਨ.ਸੀ.ਸੀ. ਜਲੰਧਰ ਦੇ ਕਮਾਂਡਿੰਗ ਅਫ਼ਸਰ ਕਰਨਲ ਵਿਨੋਦ ਜੋਸ਼ੀ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਲੈਫਟਿਨੈਂਟ ਕੁਲਦੀਪ ਸ਼ਰਮਾ ਦੀ ਅਗਵਾਈ 'ਚ ਕੀਤੀ ਗਈ ¢ ਮੌਕਡਿ੍ਲ 'ਚ ਆਈ.ਟੀ.ਆਈ. ਦੇ ਕੈਡਿਟਸ ਦੇ ਨਾਲ-ਨਾਲ ਡੀ.ਏ.ਵੀ. ਕਾਲਜ ਤੇ ਡੇਵੀਏਟ ਕਾਲਜ ਦੇ ਐਨ.ਸੀ.ਸੀ. ਕੈਡਿਟਸ ਨੇ ਵੀ ਹਿੱਸਾ ਲਿਆ ¢ ਕਾਲਜ ਦੇ ਸਟੂਡੈਂਟਸ ਸਮੇਤ ਕੁੱਲ 52 ਕੈਡਿਟਸ ਨੂੰ ਜੰਗ ਜਾਂ ਕੋਈ ਹੋਰ ਐਮਰਜੈਂਸੀ ਸਥਿਤੀ ਦÏਰਾਨ ਜ਼ਖ਼ਮੀ ਲੋਕਾਂ ਨੂੰ ਰੈਸਕਿਊ ਕਰਕੇ ਉਨ੍ਹਾਂ ਨੂੰ ਮੁੱਢਲਾ ਇਲਾਜ ਦੇਣ ਦੀ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ ¢ ਲੈਫਟਿਨੈਂਟ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਇਹ ਮਾਕਡਿ੍ੱਲ ਕੈਡਟਸ ਦੀ ਸਿਵਲ ਡਿਫੈਂਸ ਵਿੱਚ ਭਾਗੀਦਾਰੀ ਤੇ ਫÏਜ ਦੇ ਰਿਸਪਾਂਸ ਸਿਸਟਮ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਕ ਕਦਮ ਹੈ ¢ ਇਸ ਟਰੇਨਿੰਗ ਪ੍ਰੋਗਰਾਮ ਨੂੰ ਸਫ਼ਲ ਬਣਾਉਣ 'ਚ ਕਾਲਜ ਦੇ ਪਿ੍ੰਸੀਪਲ ਜਸਮਿੰਦਰ ਸਿੰਘ, ਲੈਫਟੀਨੈਂਟ ਜਸਵਿੰਦਰ ਢਿੱਲੋਂ, ਸੀਟੀਓ ਸੁਨੀਲ ਠਾਕੁਰ, ਨਾਇਬ ਸੂਬੇਦਾਰ ਕੁਲਦੀਪ ਸਿੰਘ, ਹਵਲਦਾਰ ਸੁਮਿਤ ਰਾਣਾ ਅਤੇ ਹੋਰ ਅਧਿਆਪਕਾਂ ਦਾ ਅਹਿਮ ਯੋਗਦਾਨ ਰਿਹਾ ¢