16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਜੇ.ਈ. ਕੌਂਸਲ ਨੌਰਥ ਜ਼ੋਨ ਕਮੇਟੀ ਵਲੋਂ ਦਿੱਤੇ ਗਏ ਮੰਗ ਪੱਤਰ <br/>

Ad Position 21
No active advertisement
ਉਪ ਮੁੱਖ ਇੰਜੀ. ਗੁਲਸ਼ਨ ਚੁਟਾਣੀ ਨੂੰ ਮੰਗ ਪੱਤਰ ਦਿੰਦੇ ਹੋਏ ਜੇ. ਈ. ਕੌਂਸਲ ਕਮੇਟੀ ਦੇ ਆਗੂ | ਤਸਵੀਰ: ਮੁਨੀਸ਼ <br/> 03-06-2025
ਜਲੰਧਰ, 2 ਜੂਨ (ਸ਼ਿਵ)-ਕੌਂਸਲ ਆਫ਼ ਜੂਨੀਅਰ ਇੰਜੀ. ਪਾਵਰਕਾਮ ਦੇ ਸੱਦੇ 'ਤੇ ਅੱਜ ਤਕਨੀਕੀ ਮੁਲਾਜ਼ਮਾਂ ਦੀ ਘਾਟ ਨੂੰ ਉਜਾਗਰ ਕਰਨ ਹਿੱਤ ਜਲੰਧਰ ਦੇ ਚੀਫ਼ ਇੰਜੀ. ਤੇ ਉਪ ਮੁੱਖ ਇੰਜੀ. ਨੂੰ ਮੰਗ ਪੱਤਰ ਦਿੱਤਾ ਗਿਆ¢ ਇਹ ਜਾਣਕਾਰੀ ਇੰਜ. ਜੋਬਨ ਪ੍ਰੀਤ ਸਕੱਤਰ ਉੱਤਰੀ ਜ਼ੋਨ ਜੇ.ਈ. ਕੌਂਸਲ ਵਲੋਂ ਦਿੱਤੀ ਗਈ¢ਇਸ ਦੌਰਾਨ ਇੰਜ. ਗੁਰਨਾਮ ਸਿੰਘ ਬਾਜਵਾ ਉੱਤਰੀ ਜ਼ੋਨ ਪ੍ਰਧਾਨ ਤੇ ਇੰਜ. ਗਗਨਦੀਪ ਸਿੰਘ ਸਰਕਲ ਪ੍ਰਧਾਨ ਜੇ.ਈ. ਕੌਂਸਲ ਵਲੋਂ ਸਾਂਝੇ ਤੌਰ 'ਤੇ ਦੱਸਿਆ ਗਿਆ ਕਿ ਪਾਵਰਕਾਮ ਮੈਨੇਜਮੈਂਟ ਵਲੋਂ ਠੇਕੇਦਾਰੀ ਸਿਸਟਮ ਰਾਹੀਂ ਜੋ ਆਰਜ਼ੀ ਤੌਰ 'ਤੇ ਫ਼ੀਲਡ ਅੰਦਰ ਤਕਨੀਕੀ ਸਟਾਫ਼ ਮੁਹੱਈਆ ਕਰਨ ਦਾ ਅਸਫਲ ਤਜਰਬਾ ਕੀਤਾ ਗਿਆ ਹੈ, ਉਸ ਨਾਲ ਵੱਡੇ ਪੱਧਰ 'ਤੇ ਮੁਲਾਜ਼ਮਾਂ ਦੀ ਸਮੱਸਿਆ ਖੜੀ ਹੈ¢ ਉਨ੍ਹਾਂ ਦੱਸਿਆ ਕਿ ਉੱਤਰੀ ਜ਼ੋਨ ਅਧੀਨ ਤਕਨੀਕੀ ਸਟਾਫ਼ ਲ.ਮ/ਏ.ਲ.ਮ ਦੀਆਂ ਕੁੱਲ 7344 ਪੋਸਟਾਂ ਖ਼ਾਲੀ ਹਨ ਜਿਸ 'ਤੇ ਸਿਰਫ਼ 1257 ਕਰਮਚਾਰੀ ਕੰਮ ਕਰ ਰਹੇ ਹਨ 6087 ਪੋਸਟਾਂ ਜੋ ਕਿ 82 ਪ੍ਰਤੀਸ਼ਤ ਖ਼ਾਲੀ ਹਨ¢ ਉਨ੍ਹਾਂ ਕਿਹਾ ਕਿ ਇਨ੍ਹਾਂ ਘੱਟ ਸਟਾਫ਼ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈ, ਐਨੇ ਘੱਟ ਸਟਾਫ਼ ਨਾਲ ਗਰਮੀਆਂ ਤੇ ਝੋਨੇ ਦੇ ਸੀਜ਼ਨ 'ਚ ਨਿਰੰਤਰ ਬਿਜਲੀ ਦੇ ਸਕਣਾ ਮੁਸ਼ਕਲ ਹੋਵੇਗਾ ¢ ਇਸ ਮੌਕੇ ਇੰਜ. ਬਲਬੀਰ ਸਿੰਘ,ਇੰਜ. ਗੁਰਬਖ਼ਸ਼ ਰਾਮ, ਇੰਜ. ਰੁਪਿੰਦਰ ਸ਼ਰਮਾ, ਇੰਜ. ਪਲਵਿੰਦਰ ਸਿੰਘ, ਇੰਜ. ਰਾਜੀਵ ਸ਼ਰਮਾ ਮੌਜੂਦ ਰਹੇ¢

Ad Position 22
No active advertisement
ਪਿਛਲੀ ਖ਼ਬਰ ਪੁਰਾਣੇ ਬਾਜ਼ਾਰਾਂ 'ਚ ਵਪਾਰਕ ਨਕਸ਼ੇ ਪਾਸ ਕਰਨ ਦੀ ਜਲਦੀ ਲਾਗੂ ਹੋਵੇ ਨੀਤੀ-ਰਿੰਕੂ <br/> ਅਗਲੀ ਖ਼ਬਰ ਸਵ. ਮਨਮੋਹਨ ਕਾਲੀਆ ਦੀ ਬਰਸੀ ਮੌਕੇ ਹਵਨ ਯੱਗ ਕਰਵਾਇਆ <br/>
Ad Position 24