16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪੁਰਾਣੇ ਬਾਜ਼ਾਰਾਂ 'ਚ ਵਪਾਰਕ ਨਕਸ਼ੇ ਪਾਸ ਕਰਨ ਦੀ ਜਲਦੀ ਲਾਗੂ ਹੋਵੇ ਨੀਤੀ-ਰਿੰਕੂ <br/>

Ad Position 21
No active advertisement
ਮੀਟਿੰਗ 'ਚ ਮੌਜੂਦ ਮੇਅਰ ਵਨੀਤ ਧੀਰ ਨਾਲ ਗੱਲਬਾਤ ਕਰਦੇ ਹੋਏ ਸੁਸ਼ੀਲ ਰਿੰਕੂ, ਸੌਰਭ ਸੇਠ ਤੇ ਹੋਰ | ਤਸਵੀਰ: ਮੁਨੀਸ਼ <br/> 03-06-2025
ਜਲੰਧਰ, 2 ਜੂਨ (ਸ਼ਿਵ)-ਸਾਬਕਾ ਸੰਸਦ ਮੈਂਬਰ ਤੇ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਰਿੰਕੂ ਨੇ ਅੱਜ ਮੇਅਰ ਵਨੀਤ ਧੀਰ ਨਾਲ ਇਕ ਮੁਲਾਕਾਤ ਕਰਕੇ ਪੁਰਾਣੇ ਬਾਜ਼ਾਰਾਂ ਦੀਆਂ 60 ਫੁੱਟ ਤੋਂ ਛੋਟੀਆਂ ਸੜਕਾਂ 'ਤੇ ਵਪਾਰਕ ਨਕਸ਼ੇ ਜਲਦੀ ਤੋਂ ਜਲਦੀ ਪਾਸ ਕਰਨ ਦੀ ਨੀਤੀ ਲਾਗੂ ਕਰਵਾਉਣ ਦੀ ਮੰਗ ਕੀਤੀ ਹੈ | ਸੁਸ਼ੀਲ ਰਿੰਕੂ ਦਾ ਕਹਿਣਾ ਸੀ ਕਿ ਉਹ ਸ਼ਹਿਰ ਦੇ ਪੁਰਾਣੇ ਬਾਜ਼ਾਰਾਂ ਦੀਆਂ ਛੋਟੀਆਂ ਸੜਕਾਂ 'ਤੇ ਵਪਾਰਕ ਨਕਸ਼ੇ ਪਾਸ ਕਰਵਾਉਣ ਲਈ ਜੋਨਿੰਗ ਪ੍ਰਣਾਲੀ ਲਾਗੂ ਕਰਵਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ | ਮਾਸਟਰ ਪਲਾਨ ਤਹਿਤ ਛੋਟੀਆਂ ਸੜਕਾਂ 'ਤੇ ਵਪਾਰਕ ਨਕਸ਼ੇ ਪਾਸ ਨਹੀਂ ਹੋ ਸਕਦੇ ਪਰ ਉਸ ਵਿਚ ਨਿਯਮ ਹੈ ਕਿ ਇਸ ਮਾਮਲੇ 'ਚ ਨੀਤੀ ਬਣਾ ਕੇ ਲੋਕਾਂ ਨੂੰ ਛੋਟੀਆਂ ਸੜਕਾਂ 'ਤੇ ਨਕਸ਼ੇ ਪਾਸ ਕਰਵਾਉਣ ਦੀ ਮਨਜ਼ੂਰੀ ਦੁਆਉਣ ਲਈ ਨੀਤੀ ਬਣਾਈ ਜਾ ਸਕਦੀ ਹੈ | ਇਸ ਲਈ ਇਸ ਤਰ੍ਹਾਂ ਦੀਆਂ 58 ਸੜਕਾਂ ਦੀ ਪਹਿਚਾਣ ਕੀਤੀ ਗਈ ਸੀ ਕਿ ਜਿਹੜੀਆਂ ਕਿ ਕੋਰ ਇਲਾਕੇ 'ਚ ਸ਼ਾਮਿਲ ਹਨ | ਨਿਗਮ ਨੂੰ ਸਰਕਾਰ ਤੋਂ ਇਹ ਮਾਮਲਾ ਉਠਾ ਕੇ ਇਸ ਦੀ ਮਨਜੂਰੀ ਦੁਆਉਣੀ ਚਾਹੀਦੀ ਹੈ | ਰਿੰਕੂ ਨੇ ਕਿਹਾ ਕਿ ਰਮਨ ਅਰੋੜਾ ਨਾਲ ਜੁੜੇ ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਜੇਕਰ ਭਿ੍ਸ਼ਟਾਚਾਰ ਹੋਣ ਦੇ ਦੋਸ਼ ਲੱਗੇ ਹਨ ਤਾਂ ਉਸ ਦਾ ਵੱਡਾ ਕਾਰਨ ਛੋਟੀਆਂ ਸੜਕਾਂ 'ਤੇ ਲੋਕਾਂ ਵਲੋਂ ਨਾਜਾਇਜ਼ ਵਪਾਰਕ ਉਸਾਰੀਆਂ ਬਣਾਈਆਂ ਗਈਆਂ ਸੀ | ਜੇਕਰ ਸਰਕਾਰ ਇਸ ਬਾਰੇ ਨੀਤੀ ਨੂੰ ਮਨਜੂਰੀ ਪ੍ਰਦਾਨ ਕਰ ਦੇਵੇ ਤਾਂ ਨਾਜਾਇਜ ਉਸਾਰੀਆਂ ਦੇ ਮਾਮਲੇ ਵਿਚ ਬਲੈਕਮੇਲਿੰਗ ਵੀ ਨੱਥ ਪੈ ਜਾਵੇਗੀ | ਸ੍ਰੀ ਰਿੰਕੂ ਨੇ ਕਿਹਾ ਕਿ ਇਸ ਮਾਮਲੇ ਵਿਚ ਮੇਅਰ ਵਨੀਤ ਧੀਰ ਨੇ ਭਰੋਸਾ ਦਿੱਤਾ ਕਿ ਉਹ ਪਹਿਲਾਂ ਹੀ ਛੋਟੀਆਂ ਸੜਕਾਂ 'ਤੇ ਵਪਾਰਕ ਉਸਾਰੀਆਂ ਦੇ ਪਾਸ ਹੋਣ ਬਾਰੇ ਨੀਤੀ ਨੂੰ ਨਿਗਮ ਹਾਊਸ ਵਿਚ ਪਾਸ ਕਰਵਾ ਚੱੁਕੇ ਹਨ ਤੇ ਸਰਕਾਰ ਤੋਂ ਵੀ ਜਲਦੀ ਮਨਜੂਰੀ ਮਿਲ ਜਾਵੇਗੀ ਜਿਸ ਨਾਲ ਨਿਗਮ ਦੇ ਨਾਲ ਲੋਕਾਂ ਨੂੰ ਵੀ ਇਸ ਦਾ ਫ਼ਾਇਦਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਜੱਟ ਸਿੱਖ ਕੌਂਸਲ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਭੇਟ <br/> ਅਗਲੀ ਖ਼ਬਰ ਜੇ.ਈ. ਕੌਂਸਲ ਨੌਰਥ ਜ਼ੋਨ ਕਮੇਟੀ ਵਲੋਂ ਦਿੱਤੇ ਗਏ ਮੰਗ ਪੱਤਰ <br/>
Ad Position 24