29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸੀ. ਵੀ. ਓ. ਦੀ ਟੀਮ ਵਲੋਂ ਮਾਸਟਰ ਗੁਰਬੰਤਾ ਸਿੰਘ ਮਾਰਗ ਸਮੇਤ ਕਈ ਸੜਕਾਂ ਦੀ ਜਾਂਚ <br/>

Ad Position 21
No active advertisement
ਅਜੀਤ ਡੈਸਕ 05-06-2025
ਜਲੰਧਰ, 4 ਜੂਨ (ਸ਼ਿਵ)- ਸ਼ਹਿਰ 'ਚ ਘਟੀਆ ਸੜਕਾਂ ਬਣਾਉਣ ਦੇ ਮਾਮਲੇ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਇਨ੍ਹਾਂ ਸੜਕਾਂ ਦੀ ਜਾਂਚ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਕੁੱਝ ਦਿਨ ਪਹਿਲਾਂ ਸ਼ਹਿਰ 'ਚ ਕਈ ਵਿਰੋਧੀ ਪਾਰਟੀ ਦੇ ਆਗੂਆਂ ਵਲੋਂ ਘਟੀਆ ਸੜਕਾਂ ਬਣਾਉਣ ਦੇ ਦੋਸ਼ ਲਗਾਏ ਸਨ ਤਾਂ ਹੁਣ ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਦੇ ਚੀਫ਼ ਵਿਜੀਲੈਂਸ ਅਫ਼ਸਰ ਕੁਲਵਿੰਦਰ ਸਿੰਘ ਦੀ ਅਗਵਾਈ 'ਚ ਆਈ ਇਕ ਟੀਮ ਨੇ ਕਪੂਰਥਲਾ ਰੋਡ ਦੋ ਕੋਲ ਮਾਸਟਰ ਗੁਰਬੰਤਾ ਸਿੰਘ ਮਾਰਗ ਤੇ ਉਥੋਂ ਨਿਕਲਦੀ ਬਾਬਾ ਬੁੱਢਾ ਜੀ ਪੁਲ ਦੇ ਕੋਲ ਬਣੀ ਸੜਕ ਦੀ ਆਈ ਸ਼ਿਕਾਇਤ ਤੋਂ ਬਾਅਦ ਜਾਂਚ ਕੀਤੀ ਹੈ | ਉਨ੍ਹਾਂ ਦੀ ਟੀਮ 'ਚ ਚੰਡੀਗੜ੍ਹ ਤੋਂ ਆਏ ਅਫ਼ਸਰਾਂ ਤੋਂ ਇਲਾਵਾ ਜਲੰਧਰ ਨਿਗਮ ਦੇ ਬੀ. ਐਂਡ. ਆਰ. ਵਿਭਾਗ ਦੇ ਅਫ਼ਸਰ ਵੀ ਸ਼ਾਮਿਲ ਸੀ | ਦੱਸਿਆ ਜਾਂਦਾ ਹੈ ਕਿ ਦੁਪਹਿਰ ਬਾਅਦ ਸੜਕਾਂ ਦੀ ਜਾਂਚ ਕਰਨ ਗਈ ਟੀਮ ਨੇ ਪਹਿਲਾਂ ਕਪੂਰਥਲਾ ਰੋਡ ਦੇ ਨਹਿਰ ਦੇ ਨਾਲ-ਨਾਲ ਬਸਤੀ ਬਾਵਾ ਖੇਲ੍ਹ ਦੀ ਪੁਲੀ ਤੇ ਇਸ ਪੁਲੀ ਤੋਂ ਲੈ ਕੇ ਬਾਬਾ ਬੁੱਢਾ ਜੀ ਪੁਲ ਦੇ ਕੋਲ ਨਹਿਰ ਵਾਲੀ ਸੜਕ ਤੇ ਬਾਅਦ 'ਚ ਟੀਮ ਨੇ ਗੁਰ ਬੰਤਾ ਸਿੰਘ ਮਾਰਗ ਵੱਲ ਬਣੀ ਨਵੀਂ ਸੜਕ ਦਾ ਮੌਕਾ ਦੇਖਿਆ | ਦੱਸਿਆ ਜਾਂਦਾ ਹੈ ਕਿ ਸੀ. ਵੀ. ਓ. ਦੀ ਟੀਮ ਨੇ ਜਿਹੜੀਆਂ ਸੜਕਾਂ ਬਣਾਈਆਂ ਸੀ, ਉਨ੍ਹਾਂ ਦੀ ਮੋਟਾਈ ਦੀ ਜਾਂਚ ਕੀਤੀ | ਟੀਮ ਨੇ ਕਾਫੀ ਸਮਾਂ ਰਹਿ ਕੇ ਸੜਕਾਂ ਦੀ ਜਾਂਚ ਕੀਤੀ | ਇਸ ਮੌਕੇ ਨਿਗਮ ਅਫ਼ਸਰਾਂ ਨੇ ਸੀ. ਵੀ. ਓ. ਦੀ ਟੀਮ ਨੂੰ ਦੱਸਿਆ ਕਿ ਜਦੋਂ ਕੁੱਝ ਦਿਨ ਪਹਿਲਾਂ ਮੀਂਹ ਤੂਫ਼ਾਨ ਆਇਆ ਸੀ ਤਾਂ ਉਸ ਵੇਲੇ ਨਵੀਂ ਬਣੀ ਸੜਕ ਵਿਚ ਪਈ ਲੁੱਕ ਬਜਰੀ ਨੂੰ ਨੁਕਸਾਨ ਪੁੱਜਾ ਸੀ ਪਰ ਬਾਅਦ 'ਚ ਉਕਤ ਸੜਕ ਨੂੰ ਠੀਕ ਕਰਵਾ ਦਿੱਤਾ ਗਿਆ ਸੀ | ਨਿਗਮ ਅਫ਼ਸਰ ਦਾ ਕਹਿਣਾ ਸੀ ਕਿ ਟੀਮ ਨੇ ਸੜਕ ਦੀ ਗੁਣਵੱਤਾ 'ਤੇ ਤਸੱਲੀ ਜ਼ਾਹਿਰ ਕੀਤੀ ਸੀ | ਚੇਤੇ ਰਹੇ ਕਿ ਮਾਸਟਰ ਗੁਰੰਬਤਾ ਸਿੰਘ ਮਾਰਗ ਸੜਕ 97 ਲੱਖ ਦੀ ਰਕਮ ਨਾਲ ਬਣਾਈ ਗਈ ਸੀ ਤਾਂ ਉਸ ਵੇਲੇ ਭਾਜਪਾ ਆਗੂ ਪ੍ਰਦੀਪ ਖੁੱਲਰ ਨੇ ਇਸ ਸੜਕ ਬਾਰੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਸੀ ਕਿ ਨਿਗਮ ਵਲੋਂ ਇਹ ਸੜਕ ਘਟੀਆ ਤਰੀਕੇ ਨਾਲ ਬਣਾਈ ਹੈ ਤੇ ਲੁੱਕ ਦੀ ਪੂਰੀ ਤਹਿ ਨਹੀਂ ਪਾਈ ਗਈ ਹੈ ਜਿਸ ਕਰਕੇ ਕਈ ਜਗਾ ਤੋਂ ਸੜਕ ਖ਼ਰਾਬ ਹੋ ਗਈ ਹੈ | ਸੀ.ਵੀ. ਓ. ਦੀ ਟੀਮ ਕਾਫੀ ਸਮੇਂ ਤੱਕ ਸੜਕ ਦੀ ਜਾਂਚ ਕਰਦੀ ਰਹੀ ਤੇ ਉਹ ਬਾਅਦ ਵਿਚ ਵਾਪਸ ਚਲੀ ਗਈ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਤੇ ਟਕਸਾਲ ਮੁਖੀ ਬਾਬਾ ਖ਼ਾਲਸਾ ਦਰਮਿਆਨ ਬੰਦ ਕਮਰਾ ਮੀਟਿੰਗ <br/> ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਸਫ਼ਲ ਮੁਹਿੰਮ ਚਲਾਉਣ ਲਈ ਸਨਅਤਕਾਰਾਂ ਵਲੋਂ ਸੀ. ਪੀ. ਦਾ ਸਨਮਾਨ <br/>
Ad Position 24